(ਸਮਾਜ ਵੀਕਲੀ)
ਪੰਜਾਬ ਵੱਲੋਂ ਲਾਹਨਤਾਂ
ਤੈਨੂੰ ਮੋਦੀ ਸਰਕਾਰੇ ਨੀ
ਹਾਏ ਅੰਨ ਦਾਤਾ ਲਾ
ਦਿੱਤਾ ਦਾਅ ਤੇ ਨੀ
ਮੁੱਲ ਤੈਨੂੰ ਭਰਨਾ ਪਊ
ਬੜਾ ਹੀ ਭਾਰੀ ਨੀ
ਆਪਣੀ ਜਾਨ ਨਾਲੋਂ ਵੱਧ
ਸਾਨੂੰ ਜ਼ਮੀਨ ਪਿਆਰੀ
ਲੱਗਦਾ 84 ਵਾਲਾ ਦੌਰ
ਫਿਰ ਲਿਆਉਣ ਨੂੰ ਫਿਰੇ
36 ਸਾਲਾਂ ਮਗਰੋਂ ਪੰਜਾਬ ਨੂੰ
ਫਿਰ ਤੂੰ ਢਾਉਣ ਨੂੰ ਫਿਰੇ
ਯਾਦ ਕਰੋ ਜਦੋਂ ਭਾਰਤ
ਦੀ ਆਰਥਿਕ ਕਮਜ਼ੋਰ ਸੀ
ਦਿੱਲੀਏ ਤੇਰੀ ਬਾਂਹ ਫੜੀ
ਕਿਸਾਨ ਨੇ ਅੱਗੇ ਨਹੀਓ
ਆਇਆ ਕੋਈ ਹੋਰ ਨੀ
ਅੱਜ ਸਾਡੇ ਹੀ ਘਰਾਂ ਨੂੰ
ਸਰਕਾਰੇ ਤੂੰ ਢਾਉਣ ਨੂੰ ਫਿਰੇ
ਪੰਜਾਬ ਵੱਲੋਂ ਲਾਹਨਤਾਂ
ਤੈਨੂੰ ਮੋਦੀ ਸਰਕਾਰੇ ਨੀ
ਸਿਮਰਜੀਤ ਕੌਰ ਸ਼ੇਰੋਂ