ਲਾਵਾਰਸ

ਸੜਕ ਕਿਨਾਰੇ ਪਏ ਲਾਵਾਰਸ ਮਰੀਜ਼ ਨੂੰ ਚੁੱਕਦੇ ਹੋਏ ਡਾ. ਮਾਂਗਟ (ਲੇਖਕ)

(ਸਮਾਜ ਵੀਕਲੀ)

ਨਾ ਘਰ-ਬਾਰ ਨ ਕੌਡੀ ਖੀਸੇ, ਨਾ ਕੋ ਸੁਣੇ ਪੁਕਾਰਾਂ।
ਕੋਰਾ-ਕੱਕਰ ਝੱਖੜ-ਝੋਲੇੇ, ਭੁੰਜੇ ਸੋਇ ਗੁਜ਼ਾਰਾਂ ।
ਪੇਟੋਂ ਭੁੱਖਾ ਬਦਨੋਂ ਨੰਗਾ, ਦੇਹੀ ਤੀਲਾ ਹੋਈ ।
ਤਾਰਿਆਂ ਛਾਂਉਂ ਰੈਣ ਬਸੇਰਾ, ਨਾ ਮੰਜੀ ਨਾ ਲੋਈ ।
ਅੰਤ ਕਾਲ ਵੀ ਛੱਤੋਂ ਵਾਂਝਾ, ਕੱਫ਼ਣ ਕੋ ਨਾ ਪਾਵੇ ।
ਮੁਰਦਾ ਪਿੰਜਰ ਧੂੜੇ ਰੁਲ਼ਦਾ, ਰੋਣ ਕਿਸੇ ਨਾ ਆਵੇ ।
ਦਯਾ ਬਰੋਬਰ ਤੀਰਥ ਨਾਹੀ, ਫੱਕਰ ਲਾਸ਼ ਉਠਾਈ ।
ਗ਼ੁਰਬਤ ਕੋਹੇ ਲਾਵਾਰਸ ਦੀ, ‘ਮਾਂਗਟ’ ਚਿਖਾ ਜਲਾਈ।

(ਪਿੰਗਲ ਦੇ ਅਨੁਸਾਰ   ਦਵੱਯਾ ਛੰਦ (ਮਾਤਰਾਂ = 16+12=28 ) ਵਿੱਚ ਮੇਰੇ ਵੱਲੋਂ ਲਿਖੀ  ” ਲਾਵਾਰਸ “) 

ਲੇਖਕ: ਡਾ. ਨੌਰੰਗ ਸਿੰਘ ਮਾਂਗਟ; ਸੰਸਥਾਪਕ, ਗੁਰੂੁ ਅਮਰ ਦਾਸ ਅਪਾਹਜ ਆਸ਼ਰਮ (ਸਰਾਭਾ)
ਇੰਡੀਆ:95018-42506, ਕੈਨੇਡਾ: 403-401-8787

Previous articleHigher risk of virus transmission inevitable: UK PM
Next articleKamal Haasan’s alliance set to begin poll campaign