ਕਪੂਰਥਲਾ (ਸਮਾਜ ਵੀਕਲੀ) ( ਕੌੜਾ)-– ਸਿੱਖਿਆ ਬਲਾਕ ਸੰਮਤੀ ਤਾਮਿਲ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਲਾਟੀਆਵਾਲ ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦਾ ਰਾਸ਼ਨ ਤਕਸੀਮ ਕੀਤਾ । ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਅਤੇ ਸਰਪੰਚ ਬਲਬੀਰ ਸਿੰਘ, ਬਲਾਕ ਸੰਮਤੀ ਮੈਂਬਰ ਹਰਭਜਨ ਸਿੰਘ,ਪ੍ਰੇਮ ਸਿੰਘ,ਬਲਵਿੰਦਰ ਸਿੰਘ,ਕਰਨੈਲ ਸਿੰਘ,ਪੰਚ ਸਵਰਨ ਸਿੰਘ,ਆਦਿ ਤੋਂ ਇਲਾਵਾ , ਸਕੂਲ ਮੁਖੀ ਸੰਤੋਖ ਸਿੰਘ ਮੱਲ੍ਹੀ, ਅਧਿਆਪਕਾ ਅਮਨਪ੍ਰੀਤ ਕੌਰ, ਸਿੱਖਿਆ ਪ੍ਰੋਵਾਈਡਰ ਜਗਦੀਪ ਸਿੰਘ , ਮੈਡਮ ਲਖਵਿੰਦਰ ਕੌਰ ਆਦਿ ਨੇ ਸਕੂਲ ਵਿੱਚ ਪੜ੍ਹਦੇ 180 ਤੋਂ ਵੱਧ ਬੱਚਿਆਂ ਨੂੰ ਵਿਭਾਗ ਵੱਲੋਂ ਭੇਜੇ ਮਿਡ ਡੇ ਮੀਲ ਰਾਸ਼ਨ ਦੇ ਰੂਪ ਵਿਚ ਨਿਰਧਾਰਿਤ ਮਿਕਦਾਰ ਅਨੁਸਾਰ ਕਣਕ ਅਤੇ ਚੌਲ ਤਕਸੀਮ ਕੀਤੇ ਗਏ।
ਸਕੂਲ ਮੁਖੀ ਸੰਤੋਖ ਸਿੰਘ ਮੱਲੀ ਨੇ ਦੱਸਿਆ ਕਿ ਸਿੱਖਿਆ ਵਿਭਾਗ (ਐਲੀਮੈਂਟਰੀ )ਪੰਜਾਬ ਵੱਲੋਂ ਸਰਕਾਰੀ ਪ੍ਰਾਇਮਰੀ/ ਐਲੀਮੈਂਟਰੀ ਸਕੂਲ ਅਲਾਟੀਆਂ ਵਾਲ(ਮਸੀਤਾਂ) ਵਿਖੇ ਪਹਿਲੀ ਤੋਂ ਪੰਜਵੀਂ ਜਮਾਤ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਮਿਡ ਡੇ ਮੀਲ ਦੇ ਰੂਪ ਵਿੱਚ ਵੰਡਣ ਲਈ ਕਣਕ ਅਤੇ ਚੌਲ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਅੱਜ ਗ੍ਰਾਮ ਪੰਚਾਇਤ, ਸਕੂਲ ਮੈਨਜਮੈਂਟ ਕਮੇਟੀ ਅਤੇ ਸਕੂਲ ਪੜ੍ਹਦੇ ਬੱਚਿਆਂ ਦੇ ਮਾਪਿਆਂ ਦੀ ਹਾਜਰੀ ਵਿੱਚ ਤਕਸੀਮ ਕੀਤਾ ਜਾ ਰਿਹਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly