ਲਾਇਨਜ਼ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ ਜੂਟ ਬੈਂਗ ਤੇ ਪੌਦੇ ਵੰਡੇ ਗਏ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )- ਲਾਇਨਜ਼ ਕਲੱਬ ਕਪੂਰਥਲਾ ਫਰੈਂਡਜ਼ ਬੰਦਗੀ ਵੱਲੋਂ ਕਚਹਿਰੀ ਚੌਕ ਵਿਖੇ ਪ੍ਰੋਜੈਕਟ ਕੀਤਾ ਗਿਆ। ਜਿਸ ਵਿਚ 1200 ਦੇ ਕਰੀਬ ਕੱਪੜੇ ਦੇ ਬੈਗ ਅਤੇ 150 ਦੇ ਕਰੀਬ ਪੌਦੇ ਵੰਡੇ ਗਏ, ਅਤੇ ਨਾਲ ਹੀ ਸ਼ਹਿਰ ਅਲੱਗ ਅਲੱਗ ਸੈਰਗਾਹਾਂ ਅਤੇ ਚੌਂਕਾਂ ਵਿੱਚ ਸਲੋਗਨ ਲਿਖ ਕੇ ਫਲੇੈਕਸ ਦੇ ਬੋਰਡ ਲਗਵਾਏ ਗਏ। ਇਸ ਮੌਕੇ ਡਿਸਟ੍ਰਿਕ ਗਵਰਨਰ ਲਾਇਨ ਦਵਿੰਦਰਪਾਲ ਅਰੋੜਾ ਅਤੇ ਫਸਟ ਡਿਸਟ੍ਰਿਕ ਗਵਰਨਰ ਲਾਇਨ ਐੱਸਪੀ ਸੋਂਹਦੀ ਅਤੇ ਵਾਈਸ ਡਿਸਟ੍ਰਿਕ ਗਵਰਨਰ ਲਾਇਨ ਰਛਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ । ਗਵਰਨਰ ਟੀਮ ਨੇ ਲਾਇਨਜ਼ ਕਲੱਬ ਕਪੂਰਥਲਾ ਫ੍ਰੈਂਡਜ਼ ਬੰਦਗੀ ਦੇ ਚੱਲ ਰਹੇ ਪ੍ਰੋਜੈਕਟਾਂ ਦੇ ਬਹੁਤ ਹੀ ਸ਼ਲਾਘਾ ਕੀਤੀ ਅਤੇ ਅੱਗੋਂ ਤੋਂ ਇਹੋ ਜਿਹੇ ਪ੍ਰਾਜੈਕਟ ਪਾਉਣ ਲਈ ਪ੍ਰੇਰਿਤ ਕੀਤਾ।

ਇਸ ਦੌਰਾਨ ਲਾਇਨ ਐੱਸਪੀ ਸੋਂਹਦੀ ਨੇ ਕਿਹਾ ਕਿ ਇਹ ਡਿਸਟਿਕ ਦੇ ਵਿਚ ਪਹਿਲਾਂ ਪ੍ਰੋਜੈਕਟ ਪਾਉਂਣ ਤੇ ਕਲੱਬ ਦੀ ਟੀਮ ਜਿਸ ਵਿਚ ਪ੍ਰਧਾਨ ਲਾਇਨ ਪ੍ਰਸ਼ਾਂਤ ਸ਼ਰਮਾ, ਸੈਕਟਰੀ ਲਾਇਨ ਅਮਨ ਸੂਦ, ਪੀ ਆਰ ਓ ਲਾਇਨ ਸਰਵਣ ਸਿੰਘ ਜੀ ਅਤੇ ਸਮੂਹ ਮੈਂਬਰਾਂ ਨੂੰ ਬਹੁਤ- ਬਹੁਤ ਵਧਾਈ ਦਿੱਤੀ ਅਤੇ ਡਿਸਟ੍ਰਿਕ ਗਵਰਨਰ ਸਾਹਿਬ ਨੇ ਕਲੱਬ ਦੇ ਡਿਸਟ੍ਰਿਕ ਗੈਸਟ ਲਾਏਿਨ ਸੁਰਜੀਤ ਸਿੰਘ ਚੰਦੀ, ਪ੍ਰਧਾਨ ਪ੍ਰਸ਼ਾਂਤ ਸ਼ਰਮਾ ਅਤੇ ਨਾਲ ਹੀ ਸੀਨੀਅਰ ਮੈਂਬਰ ਲਾਇਨ ਬਲਜਿੰਦਰ ਸਿੰਘ, ਜਿਸਨੂੰ ਮਲਟੀਪਲ ਦੇ ਐਪਰੀਸੀਏਸ਼ਨ ਦੇ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਅਤੇ ਜ਼ੋਨ ਚੇਅਰਮੈਨ ਲਾਇਨ ਸੁਖਜੀਤ ਸਿੰਘ ਬੱਗਾ ਅਤੇ ਲਾਇਨ ਡਾ. ਕੁਲਵਿੰਦਰ ਸਿੰਘ ਵਾਈਸ ਪ੍ਰਧਾਨ ਨੂੰ ਗਵਰਨਰ ਨੇ ਇਕ ਇੰਟਰਨੈਸ਼ਨਲ ਪਿਨ ਦੇ ਨਾਲ ਸਨਮਾਨਿਤ ਕੀਤਾ। ਇਸ ਮੌਕੇ ਲਾਇਨ ਅਸ਼ੋਕ ਕੁਮਾਰ, ਲਾਇਨ ਰਮੇਸ਼ ਲਾਲ, ਲਾਇਨ ਅਰਸ਼ਪ੍ਰੀਤ, ਲਾਇਨ ਕੁਲਦੀਪ ਸਿੰਘ, ਲਾਇਨ ਮਨਦੀਪ ਸਿੰਘ ਬੂਲਪੁਰ, ਲਾਇਨ ਕਾਰਤਿਕ ਸ਼ਰਮਾ ਹਾਜ਼ਰ ਸਨ ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਫੱਤੂਢੀਂਗਾ (ਲੜਕੀਆਂ), ਕਾਲਜ ਵਿਖੇ ਖੂਨ ਦਾਨ ਨਾਲ ਸੰਬੰਧਿਤ ਕਰਵਾਇਆ ਗਿਆ ਸੈਮੀਨਾਰ
Next articleਬੈਪਟਿਸਟ ਸੋਸਾਇਟੀ ਦੀ ਏ.ਡੀ.ਸੀ (ਵਿਕਾਸ) ਜਲੰਧਰ ਨਾਲ ਸਮਾਜਿਕ ਵਿਕਾਸ ਕਾਰਜਾਂ ਸਬੰਧੀ ਮੀਟਿੰਗ