ਪਾਕਿਸਤਾਨੀ ਦਹਿਸ਼ਤਗਰਦ ਮੁਹੰਮਦ ਵਕਾਰ ਅਵਾਨ ਨੂੰ ਬਾਰਾਮੂਲਾ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲੀਸ ਮੁਤਾਬਕ ਉਸ ਨੂੰ 26/11 ਮੁੰਬਈ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਜ਼ਕੀਉਰ ਰਹਿਮਾਨ ਲਖਵੀ ਨੇ ਦਹਿਸ਼ਤਗਰਦੀ ਦੀ ਸਿਖਲਾਈ ਦਿੱਤੀ ਸੀ। ਲਸ਼ਕਰ-ਏ-ਤੋਇਬਾ ਨਾਲ ਜੁੜਿਆ ਅਵਾਨ ਲਹਿੰਦੇ ਪੰਜਾਬ ਦੇ ਮੀਆਂਵਾਲੀ ਇਲਾਕੇ ਦੇ ਮੁਹੱਲਾ ਮਿਆਨਾ ਦਾ ਵਸਨੀਕ ਹੈ। ‘ਛੋਟਾ ਦੁਜਾਨਾ’ ਵਜੋਂ ਜਾਣੇ ਜਾਂਦੇ ਅਵਾਨ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਉਸ ਨੂੰ ਭੜਕਾਇਆ ਗਿਆ ਸੀ ਕਿ ਕਸ਼ਮੀਰ ਦੇ ਲੋਕਾਂ ’ਤੇ ਸੁਰੱਖਿਆ ਬਲਾਂ ਵੱਲੋਂ ਤਸ਼ੱਦਦ ਕੀਤੇ ਜਾਂਦੇ ਹਨ ਪਰ ਉਸ ਨੇ ਵਾਦੀ ’ਚ ਅਜਿਹੀ ਕੋਈ ਗੱਲ ਨਹੀਂ ਦੇਖੀ। ਉਸ ਨੇ ਮੁਜ਼ੱਫਰਾਬਾਦ ਦੇ ਕੈਂਪ ’ਚ ਚਾਰ ਮਹੀਨਿਆਂ ਤਕ ਟਰੇਨਿੰਗ ਲਈ ਸੀ। ਉਂਜ ਅਵਾਨ ਨੇ ਵਾਦੀ ’ਚ ਕਿਸੇ ਵੀ ਹਮਲੇ ’ਚ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ।
INDIA ਲਖਵੀ ਤੋਂ ਸਿਖਲਾਈ ਪ੍ਰਾਪਤ ਪਾਕਿ ਦਹਿਸ਼ਤਗਰਦ ਗ੍ਰਿਫ਼ਤਾਰ