ਰੱਸਲ ਦੀ ਜ਼ਬਰਦਸਤ ਪਾਰੀ ਨੇ ਰਾਇਲ ਚੈਲੰਜਰਜ਼ ਨੂੰ ਕੀਤਾ ਚਿੱਤ

ਕੋਲਕਾਤਾ ਨਾਈਟ ਰਾਈਡਰਜ਼ ਨੇ 5 ਵਿਕਟਾਂ ਨਾਲ ਜਿੱਤਿਆ ਮੈਚ;
ਕੋਹਲੀ ਦੀ ਪਾਰੀ ਵੀ ਟੀਮ ਦੀ ਕਿਸਮਤ ਨਾ ਬਦਲ ਸਕੀ

ਰਾਇਲ ਚੈਲੰਜਰਜ਼ ਬੰਗਲੌਰ ਦੇ ਕਪਤਾਨ ਵਿਰਾਟ ਕੋਹਲੀ ਦਾ ਸ਼ਾਨਦਾਰ ਪ੍ਰਦਰਸ਼ਨ ਵੀ ਟੀਮ ਦੀ ਕਿਸਮਤ ਨੂੰ ਨਹੀਂ ਬਦਲ ਸਕਿਆ ਅਤੇ ਉਸ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਪੰਜ ਵਿਕਟਾਂ ਨਾਲ ਹਰਾ ਦਿੱਤਾ। ਕੋਲਕਾਤਾ ਟੀਮ ਵੱਲੋਂ ਆਂਦਰੇ ਰੱਸਲ ਨੇ ਨਾਬਾਦ 48 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਉਣ ’ਚ ਅਹਿਮ ਭੂਮਿਕਾ ਨਿਭਾਈ। ਕੋਲਕਾਤਾ ਟੀਮ ਨੇ 19.1 ਓਵਰਾਂ ’ਚ ਪੰਜ ਵਿਕਟਾਂ ਗੁਆ ਕੇ ਜਿੱਤ ਲਈ 206 ਦੌੜਾਂ ਬਣਾ ਲਈਆਂ। ਇਸ ਤੋਂ ਪਹਿਲਾਂ ਕਪਤਾਨ ਵਿਰਾਟ ਕੋਹਲੀ ਅਤੇ ਏਬੀ ਡਿਵੀਲੀਅਰਜ਼ ਦੇ ਅਕਰਸ਼ਤ ਅਰਧ ਸੈਂਕੜਿਆਂ ਦੇ ਨਾਲ ਰਾਇਲ ਚੈਲੰਜਰਜ਼ ਬੰਗਲੌਰ ਨੇ ਚਿਨਾਸਵਾਮੀ ਸਟੇਡੀਅਮ ਵਿੱਚ ਅਸਲੀ ਰੰਗ ਬਿਖੇਰਦਿਆਂ ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ਼ ਆਈਪੀਐੱਲ ਮੈਚ ਵਿੱਚ ਸ਼ੁੱਕਰਵਾਰ ਨੂੰ ਤਿੰਨ ਵਿਕਟਾਂ ਉੱਤੇ 205 ਦੌੜਾਂ ਦਾ ਸ਼ਾਨਦਾਰ ਸਕੋਰ ਖੜ੍ਹਾ ਕੀਤਾ ਸੀ। ਕੋਹਲੀ ਨੇ 49 ਗੇਂਦਾਂ ਵਿੱਚ 9 ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 84 ਦੌੜਾਂ ਬਣਾਈਆਂ ਜਦੋਂ ਕਿ ਡਿਵੀਲੀਅਰਜ਼ ਨੇ 32 ਗੇਂਦਾਂ ਵਿੱਚ 63 ਦੌੜਾਂ ਦੀ ਪਾਰੀ ਖੇਡੀ। ਇਸ ਵਿੱਚ ਉਸ ਦੇ ਪੰਜ ਚੌਕੇ ਅਤੇ ਚਾਰ ਛੱਕੇ ਸ਼ਾਮਲ ਹਨ। ਇਨ੍ਹਾਂ ਦੋਵਾਂ ਨੇ ਦੂਜੇ ਵਿਕਟ ਲਈ 108 ਦੌੜਾਂ ਜੋੜੀਆਂ। ਮਾਰਕਸ ਸਟੋਈਨਿਸ ਨੇ ਆਖ਼ਿਰ ਨੂੰ 13 ਗੇਂਦਾਂ ਉੱਤੇ ਨਾਬਾਦ 28 ਦੌੜਾਂ ਬਣਾ ਕੇ ਸਕੋਰ 200 ਦੌੜਾਂ ਤੋਂ ਪਾਰ ਪਹੁੰਚਾ ਦਿੱਤਾ।

Previous articleਡਾ. ਅਮਰ ਸਿੰਘ, ਮੁਹੰਮਦ ਸਦੀਕ ਅਤੇ ਜਸਬੀਰ ਸਿੰਘ ਡਿੰਪਾ ਦੇ ਨਾਵਾਂ ਦੇ ਐਲਾਨ ਦੀ ਸੰਭਾਵਨਾ
Next articleਕੋਹਲੀ ਟੀ-20 ’ਚ ਅੱਠ ਹਜ਼ਾਰ ਦੌੜਾਂ ਬਣਾਉਣ ਵਾਲੇ ਦੂਜੇ ਭਾਰਤੀ ਬੱਲੇਬਾਜ ਬਣੇ