(ਸਮਾਜ ਵੀਕਲੀ)
ਸੱਜਣੋਂ, ਮਿੱਤਰੋ, ਬੇਲੀਓ, ਭੈਣੋ ਤੇ ਭਰਾਵੋ ਜ਼ਿੰਦਗੀ ਦੇ ਪੰਜ ਦਹਾਕੇ ਹੰਢਾ ਚੁੱਕਾ ਹਾਂ ਜਦੋਂ ਦੀ ਹੋਸ਼ ਸੰਭਾਲੀ ਹੈ ਮਾਂ ਬਾਪ ਬਜ਼ੁਰਗਾਂ ਤੇ ਗੁਰਦੁਆਰੇ ਤੇ ਮੰਦਿਰਾਂ ਵਾਲੇ ਬਾਬਿਆਂ ਤੋਂ ਕੋਈ ਰੱਬ ਹੈ ਸੁਣਨ ਨੂੰ ਮਿਲਦਾ ਹੈ ਜਦੋਂ ਪੁੱਛਦਾ ਹਾਂ ਉਹ ਕਿੱਥੇ ਹੈ ਬਜ਼ੁਰਗ ਮਾਂ ਬਾਪ ਉਪਰ ਨੂੰ ਉਂਗਲ ਖੜ੍ਹੀ ਕਰ ਦਿੰਦੇ ਹਨ ਗੁਰਦੁਆਰਾ ਮੰਦਰ ਮਸਜਿਦ ਤੇ ਹੋਰ ਧਾਰਮਿਕ ਸਥਾਨ ਦੇ ਪੁਜਾਰੀ ਕਹਿੰਦੇ ਹਨ ਸਾਡੇ ਧਾਰਮਿਕ ਸਥਾਨਾਂ ਵਿੱਚ ਰੱਬ ਰਹਿੰਦਾ ਹੈ ਆ ਕੇ ਦਰਸ਼ਨ ਕਰ ਲਿਆ ਕਰ।
ਬਹੁਤ ਵਾਰ ਗਿਆ ਉੱਥੇ ਗ੍ਰੰਥ ਤੇ ਮੂਰਤਾਂ ਵੇਖਣ ਨੂੰ ਮਿਲੀਆਂ ਪਰ ਰੱਬ ਫਿਰ ਵੀ ਵਿਖਾਈ ਨਹੀਂ ਦਿੱਤਾ ਉੱਥੇ ਜਾ ਕੇ ਪੁਜਾਰੀਆਂ ਨੂੰ ਰੱਬ ਬਾਰੇ ਪੁੱਛਿਆ ਉਹ ਕਹਿੰਦੇ ਸਾਡੇ ਗ੍ਰੰਥਾਂ ਤੇ ਮੂਰਤੀਆਂ ਵਿੱਚ ਰੱਬ ਹੈ ਤੂੰ ਸੱਚੇ ਦਿਲੋਂ ਸੇਵਾ ਕਰ ਦਰਸ਼ਨ ਹੋ ਜਾਣਗੇ ਮੈਂ ਹਮੇਸ਼ਾਂ ਪੁੱਛਦਾ ਰਹਿੰਦਾ ਹਾਂ ਤੁਸੀਂ ਇੱਥੇ ਰਹਿੰਦੇ ਹੋ ਮੇਰਾ ਖਿਆਲ ਸੇਵਾ ਵੀ ਕਰਦੇ ਹੋਵੋਗੇ ਪਰ ਬੁਰਾ ਨਾ ਮਨਾਓ ਤੁਹਾਡੀ ਸੇਵਾ ਕੀ ਹੁੰਦੀ ਹੈ ਮੈਨੂੰ ਹੁਣ ਤੱਕ ਸਮਝ ਨਹੀਂ ਆਈ ਜ਼ਿੰਦਗੀ ਦੇ ਪਹਿਲੇ ਵੀਹ ਸਾਲ ਇਹ ਗੱਲਾਂ ਸੁਣਨ ਵਿੱਚ ਨਿਕਲ ਗਏ ਫੇਰ ਅਚਾਨਕ ਬਾਬੇ ਪੈਦਾ ਹੋਏ ਉਹ ਸਿੱਧੇ ਰੂਪ ਵਿੱਚ ਆਮ ਇਨਸਾਨਾਂ ਨੂੰ ਮਿਲਦੇ ਨਹੀਂ।
ਉਹਨਾਂ ਦੇ ਅੱਗੇ ਰੱਖੇ ਸੇਵਾਦਾਰਾਂ ਨੂੰ ਪੁੱਛਿਆ ਤਾਂ ਉਨ੍ਹਾਂ ਤੋਂ ਪਤਾ ਲੱਗਿਆ ਬਾਬਾ ਜੀ ਦੇ ਵਿਚਾਰ ਸੁਣੋ ਤੇ ਤਨ ਮਨ ਧਨ ਨਾਲ ਸੇਵਾ ਕਰੋ ਤੇ ਚੌਕੀਆਂ ਭਰਦੇ ਰਹੋ ਤੁਹਾਨੂੰ ਰੱਬ ਦੇ ਦਰਸ਼ਨ ਕਰਾ ਦੇਣਗੇ ਤੇ ਖੁਸ਼ੀ ਨਸੀਬ ਹੋਵੇਗੀ ਮੈਨੂੰ ਅਜਿਹੇ ਅੱਧ ਪਚੱਧੇ ਬਾਬਿਆਂ ਦੀ ਪਹਿਲਾਂ ਦੀ ਜ਼ਿੰਦਗੀ ਬਾਰੇ ਪਤਾ ਸੀ ਮੈਂ ਚੇਲਿਆਂ ਨੂੰ ਪੁੱਛਿਆ ਕੀ ਇਹ ਬਾਬੇ ਦੇ ਏਜੰਟ ਹਨ ਜਵਾਬ ਕੋਈ ਨਹੀਂ ਮਿਲਿਆ ਗਾਲੀ ਗਲੋਚ ਦਾ ਥੱਬਾ ਭਰ ਕੇ ਮੇਰੇ ਵੱਲ ਸੁੱਟਿਆ ਛਿੱਤਰ ਪਰੇਡ ਤੋਂ ਬੱਚ ਗਿਆ ਉੱਪਰ ਦੱਸੇ ਧਾਰਮਿਕ ਸਥਾਨ ਤੇ ਬਾਬਿਆਂ ਤੋਂ ਰੱਬ ਦਾ ਕੋਈ ਅਤਾ ਪਤਾ ਨਹੀਂ ਮਿਲਿਆ।
ਫਿਰ ਜਾਣਾ ਕੀ ਸੀ ਹੁਣ ਇਨ੍ਹਾਂ ਸਥਾਨਾਂ ਨੂੰ ਪੂਜਣ ਵਾਲੇ ਤੇ ਬਾਬਿਆਂ ਦੇ ਚੇਲੇ ਮੈਨੂੰ ਨਾਸਤਿਕ ਕਹਿੰਦੇ ਹਨ ਸਕੂਲ ਤੇ ਕਾਲਜ ਦੀ ਪੜ੍ਹਾਈ ਨਾਲ ਗੁਰੂਆਂ ਪੀਰਾਂ ਦੀ ਬਾਣੀ ਪੜ੍ਹਦਾ ਹੋਇਆ ਬੁੱਧੀਜੀਵੀਆਂ ਨਾਲ ਵਿਚਾਰ ਸਾਂਝੇ ਕਰਦਾ ਸੀ ਜਿਸ ਤੋਂ ਪਤਾ ਲੱਗਿਆ ਕਿ ਅਸੀਂ ਸਾਰੇ ਤੇ ਆਲੇ ਦੁਆਲੇ ਬ੍ਰਹਿਮੰਡ ਦਾ ਪ੍ਰਸਾਰ ਰੱਬ ਹੈ ਮੈਂ ਅੰਦਰ ਝਾਤ ਮਾਰੀ ਤੇ ਆਲੇ ਦੁਆਲੇ ਵੇਖਿਆ ਇਕ ਕਹਾਣੀ ਪੜ੍ਹੀ ਦੋ ਦੋਸਤ ਸਨ ਇੱਕ ਆਸਤਕ ਇੱਕ ਨਾਸਤਿਕ ਦੋਨੋਂ ਡਾਕਟਰ ਸਨ ਆਸਤਿਕ ਨੇ ਤਾਂ ਰੱਬ ਦੀ ਪੂਜਾ ਕਰਨੀ ਹੀ ਸੀ ।
ਨਾਸਤਿਕ ਮੇਰੇ ਵਰਗਾ ਤੁਸੀਂ ਸਮਝ ਹੀ ਗਏ ਦੋਨੋਂ ਡਾਕਟਰ ਜਦੋਂ ਇਕੱਠੇ ਰਹਿੰਦੇ ਤਾਂ ਰੱਬ ਦਾ ਪੁਜਾਰੀ ਦੂਸਰੇ ਨੂੰ ਮਜਬੂਰ ਕਰਦਾ ਕਿ ਤੂੰ ਰੱਬ ਦੀ ਪੂਜਾ ਕਰਿਆ ਕਰ ਤੇ ਉਸ ਦੀ ਔਰਤ ਵੀ ਹਮੇਸ਼ਾ ਇਹੋ ਹੀ ਰਾਗ ਅਲਾਪ ਦੀ ਰਹਿੰਦੀ ਅਚਾਨਕ ਇੱਕ ਅਜਿਹੇ ਦੇਵਤੇ ਦਾ ਜਨਮ ਦਿਨ ਆ ਗਿਆ ਜਿਸ ਨੂੰ ਲੋਕ ਰੱਬ ਕਹਿ ਕੇ ਪੂਜਦੇ ਸਨ ਨਾਸਤਿਕ ਪੂਜਾ ਕਰਨ ਲਈ ਮੰਨ ਗਿਆ ਖਾਸ ਦਿਨ ਆ ਗਿਆ ਘਰ ਵਿੱਚ ਬੇਹੱਦ ਖੁਸ਼ੀ ਨਾਲ ਪੂਜਾ ਦਾ ਸਾਮਾਨ ਤਿਆਰ ਹੋ ਰਿਹਾ ਸੀ ਆ ਕੇ ਉੱਚੀ ਆਵਾਜ਼ ਵਿਚ ਰੌਲਾ ਪਾਉਂਦੀ ਕਿਸੇ ਔਰਤ ਨੇ ਉਨ੍ਹਾਂ ਦਾ ਦਰਵਾਜ਼ਾ ਖੜਕਾਇਆ ਨਾਸਤਿਕ ਡਾਕਟਰ ਦੀ ਔਰਤ ਨੇ ਦਰਵਾਜ਼ਾ ਖੋਲ੍ਹਦੇ ਹੀ ਬਿਨਾਂ ਉਸ ਦੀ ਕੋਈ ਗੱਲ ਧਿਆਨ ਨਾਲ ਸੁਣੇ ਇਹ ਕਹਿ ਕੇ ਜਵਾਬ ਦਿੱਤਾ ਕਿ ਪੂਜਾ ਚੱਲ ਰਹੀ ਹੈ ।
ਪਰ ਉਹ ਉੱਚੀ ਉੱਚੀ ਰੋਣ ਲੱਗ ਗਈ ਤੇ ਦੱਸਣ ਲੱਗੀ ਕਿ ਮੇਰਾ ਲੜਕਾ ਬਹੁਤ ਬਿਮਾਰ ਹੈ ਮੈਂ ਆਪਣੇ ਪਹਿਲੇ ਡਾਕਟਰ ਸਾਹਿਬ ਕੋਲ ਗਈ ਸੀ ਜੋ ਤੁਹਾਡੇ ਦੋਸਤ ਹਨ ਉਹ ਕਹਿੰਦੇ ਅੱਜ ਪੂਜਾ ਦਾ ਦਿਨ ਹੈ ਸੋ ਮੈਂ ਉਸ ਬੱਚੇ ਦੀ ਜ਼ਿੰਦਗੀ ਦੀ ਭੀਖ ਮੰਗਣ ਲਈ ਤੁਹਾਡੇ ਦਰਵਾਜ਼ੇ ਤੇ ਆਈ ਹਾਂ ਆਪਣੀ ਔਰਤ ਦੇ ਪਿੱਛੇ ਖੜ੍ਹੇ ਡਾਕਟਰ ਸਾਹਿਬ ਇਹ ਗੱਲਬਾਤ ਸੁਣ ਰਹੇ ਸਨ ਡਾਕਟਰ ਆਪਣੀ ਘਰਵਾਲੀ ਨੂੰ ਕਹਿਣ ਲੱਗਾ ਕੋਈ ਗੱਲ ਨੀ ਮੈਂ ਦਵਾਈ ਦੇ ਕੇ ਆ ਜਾਵਾਂਗਾ ਤੂੰ ਪੂਜਾ ਦਾ ਸਾਮਾਨ ਤਿਆਰ ਕਰ ਆ ਕੇ ਪੂਜਾ ਕਰਾਂਗਾ ਜਾ ਕੇ ਵੇਖਿਆ ਬੀਮਾਰ ਬੱਚੇ ਦਾ ਬਹੁਤ ਬੁਰਾ ਹਾਲ ਸੀ।
ਉਸ ਦੀ ਦੇਖ ਭਾਲ ਲਈ ਪੂਰਾ ਦਿਨ ਗੁਜ਼ਰ ਗਿਆ ਰਾਤ ਨੂੰ ਲੇਟ ਆਇਆ ਘਰਵਾਲੀ ਤੋਂ ਡਰਿਆ ਹੋਇਆ ਸੀ ਗੱਲ ਕੀ ਕਰਨੀ ਸੀ ਦੂਸਰੇ ਕਮਰੇ ਵਿੱਚ ਜਾ ਕੇ ਚੁੱਪਚਾਪ ਸੌਂ ਗਿਆ ਦਿਨ ਚਡ਼੍ਹ ਆਇਆ ਪਰ ਉੱਠਿਆ ਨਹੀਂ ਘਰਵਾਲੀ ਨੂੰ ਗੁੱਸਾ ਚੜ੍ਹਿਆ ਹੋਇਆ ਸੀ ਉਸ ਨੇ ਉਠਾਇਆ ਨਹੀਂ ਉਸ ਦਾ ਆਸਤਿਕ ਦੋਸਤ ਨਾਸਤਿਕ ਦੋਸਤ ਨੂੰ ਉੱਚੀ ਉੱਚੀ ਆਵਾਜ਼ ਲਗਾਉਂਦਾ ਉਨ੍ਹਾਂ ਦੇ ਘਰ ਆ ਪਹੁੰਚਿਆ ਉਹ ਵਿਚਾਰਾ ਡਰ ਦਾ ਕੁਝ ਨਹੀਂ ਬੋਲਿਆ ਪਰ ਆਸਤਿਕ ਦੋਸਤ ਨੇ ਆ ਕੇ ਉਸ ਦੇ ਪੈਰ ਫੜ ਲਏ ਤੇ ਰਾਤ ਦੀ ਕਹਾਣੀ ਸੁਣਾਉਣ ਲੱਗਿਆ ਪੂਜਾ ਕਰਕੇ ਮੈਂ ਜਦੋਂ ਸੁੱਤਾ ਪਿਆ ਸੀ ਤਾਂ ਸੁਪਨੇ ਵਿੱਚ ਭਗਵਾਨ ਪ੍ਰਗਟ ਹੋਏ ਮੈਨੂੰ ਕਹਿੰਦੇ ਹਨ ਤੂੰ ਮੇਰਾ ਭਗਤ ਨਹੀਂ ਭਗਤ ਮੇਰਾ ਤੇਰਾ ਦੋਸਤ ਹੈ ਜਿਸ ਨੇ ਮੇਰੇ ਬੱਚੇ ਦੀ ਜਾਨ ਬਚਾਈ ਹੈ ।
ਉਸ ਦਿਨ ਤੋਂ ਦੋਨਾਂ ਨੇ ਇਕੱਠੇ ਇਨਸਾਨੀਅਤ ਦੀ ਸੇਵਾ ਦਾ ਲੜ ਫੜ ਲਿਆ ਇਹੋ ਹੀ ਤਾਂ ਰੱਬ ਦੀ ਪੂਜਾ ਹੈ ਹੁਣ ਤੁਸੀਂ ਸੋਚੋ ਆਪਣੇ ਸਾਰੇ ਧਾਰਮਿਕ ਗ੍ਰੰਥ ਇਨਸਾਨੀਅਤ ਦੀ ਪੂਜਾ ਤੇ ਪਿਆਰ ਦੀ ਗੱਲ ਕਰਦੇ ਹਨ , ਪੋਥੀ ਪੜ੍ਹ ਪੜ੍ਹ ਜੱਗ ਮੂਆ ਪੰਡਿਤ ਭਇਆ ਨਾ ਕੋਇ ਢਾਈ ਅਕਸਰ ਪੇ੍ਮ ਕੇ ਪੜੋ ਸੋ ਪੰਡਿਤ ਹੋਏ , ਸਾਚੁ ਕਹੁ ਸੁਨ ਲੇ ਸਭਹੁ ਜਿਨੁ ਪੇ੍ਮ ਕੀਓ ਤਿਨਹੀ ਪ੍ਰਭੂ ਪਾਇਓ’ ਅੱਲਾਹ ਕੋ ਪਿਆਰੀ ਹੈ ਕੁਰਬਾਨੀ ਧਰਮ ਇਨਸਾਨ ਨੇ ਬਣਾਏ ਹਨ ਇਹ ਸ਼ਬਦ ਲਿਖੇ ਹੋਏ ਹਨ ਆਪਾਂ ਸਿਰਫ ਪੜ੍ਹਦੇ ਹਾਂ ਅਮਲ ਬਿਲਕੁਲ ਨਹੀਂ ਕਰਦੇ।
ਆਪਣੇ ਧਾਰਮਿਕ ਗ੍ਰੰਥ ਜੋ ਆਪਣੇ ਗੁਰੂਆਂ ਪੀਰਾਂ ਫਕੀਰਾਂ ਨੇ ਆਪਣੇ ਆਪ ਨੂੰ ਸਵਾਰਨ ਲਈ ਤੇ ਅਸੀਂ ਕੀ ਹਾਂ ਕੀ ਕਰ ਸਕਦੇ ਹਾਂ ਸਾਰੇ ਧਰਮ ਗ੍ਰੰਥਾਂ ਦਾ ਆਧਾਰ ਆਪਣੇ ਅੰਦਰ ਝਾਤੀ ਮਾਰ ਕੇ ਸਵਾਰਨ ਲਈ ਸਾਰਥਕ ਸਿੱਖਿਆ ਹੈ ਪਰ ਆਪਣੇ ਧਰਮ ਗ੍ਰੰਥਾਂ ਨੂੰ ਪੜ੍ਹਨ ਦਾ ਠੇਕਾ ਆਪ ਬਣੇ ਸੰਤਾਂ ਮਹਾਤਮਾਂ ਤੇ ਸਾਧੂਆਂ ਨੇ ਲੈ ਲਿਆ ਤੇ ਆਪਣੇ ਰਹਿਣ ਲਈ ਡੇਰੇ ਸਥਾਪਤ ਕਰ ਲਏ ਆਪਾਂ ਨੂੰ ਸਿਰਫ ਸਰੋਤੇ ਬਣਾ ਲਿਆ ਆਪਣੀ ਮਰਜ਼ੀ ਦੇ ਸ਼ਬਦ ਪੜ੍ਹਦੇ ਤੇ ਆਪਣੇ ਤਰੀਕੇ ਨਾਲ ਅਰਥ ਕਰਦੇ ਹਨ ।
ਆਪਣਾ ਕੰਮ ਸਿਰਫ ਸਿਰ ਝੁਕਾਉਣਾ ਹੈ ਤੇ ਸੇਵਾ ਆਪਣੇ ਪੈਸੇ ਧਾਰਮਿਕ ਗ੍ਰੰਥਾਂ ਤੇ ਗੁਰੂ ਦੇ ਸਾਹਮਣੇ ਰੱਖੇ ਗੋਲਕਾਂ ਵਿੱਚ ਪਾਉਣ ਦਾ ਧਰਮ ਦਾ ਆਧਾਰ ਬਣਾ ਦਿੱਤਾ ਧਾਰਮਿਕ ਗ੍ਰੰਥਾਂ ਨੂੰ ਰੱਬ ਬਣਾ ਦਿੱਤਾ ਗਿਆ ਆਪਾਂ ਨੂੰ ਅੰਨ੍ਹੇ ਧਾਰਮਿਕ ਸਥਾਨ ਬਣਾ ਦਿੱਤੇ ਗਏ ਹਰ ਧਰਮ ਦਾ ਆਪਣਾ ਪ੍ਰਚਾਰ ਦਾ ਤਰੀਕਾ ਤੇ ਲੁੱਟਣ ਦਾ ਤਰੀਕਾ ਵੱਖ ਵੱਖ ਹੈ ਰੱਬ ਦੀਆਂ ਗੱਲਾਂ ਕਰਦੇ ਹਨ ਰੱਬ ਨੂੰ ਦਿਖਾਉਣ ਦੇ ਵਾਅਦੇ ਕਰਦੇ ਹਨ ਪਰ ਰੱਬ ਹੈ ਕਿੱਥੇ ਉਹ ਆਪਾਂ ਨੂੰ ਰਸਤਾ ਹੀ ਭੁਲਾ ਦਿੱਤਾ ਧਾਰਮਿਕ ਸਥਾਨ ਤੇ ਉਨ੍ਹਾਂ ਦੇ ਨਾਲ ਨਹਾਉਣ ਲਈ ਤਾਲਾਬ ਬਣਾ ਦਿੱਤੇ ਨਾਅਰਾ ਲਗਾ ਦਿੱਤਾ।
ਫਲਾਣੇ ਦਿਨ ਧਾਰਮਿਕ ਸਥਾਨਾਂ ਦੀ ਯਾਤਰਾ ਕਰੋ ਤੇ ਤਲਾਬ ਵਿੱਚ ਨਹਾ ਕਿ ਤੁਹਾਡੇ ਸਾਰੇ ਦੁੱਖ ਦਰਦ ਦੂਰ ਹੋ ਜਾਣਗੇ ਹੁਣ ਪੂਰੀ ਦੁਨੀਆਂ ਵਿੱਚ ਕਰੋਨਾ ਮਹਾਂਮਾਰੀ ਫ਼ੈਲੀ ਹੋਈ ਹੈ ਡਾਕਟਰਾਂ ਵੱਲੋਂ ਲਾਗ ਦੀ ਬਿਮਾਰੀ ਦੱਸੀ ਜਾਂਦੀ ਹੈ ਚਾਰ ਪੰਜ ਮਹੀਨਿਆਂ ਤੋਂ ਸਾਰੇ ਧਾਰਮਿਕ ਸਥਾਨ ਬੰਦ ਹਨ ਹੁਣ ਦੁੱਖ ਦੂਰ ਕਰਨ ਲਈ ਕਿਉਂ ਨਹੀਂ ਖੋਲ੍ਹੇ ਜਾ ਰਹੇ ਕਿੱਥੇ ਗਏ ਸੰਤ ਮਹਾਤਮਾ ਤੇ ਸਾਧ ਦੁੱਖ ਦੂਰ ਕਰਨ ਦਾ ਨਾਅਰਾ ਲਾਉਣ ਵਾਲੇ ਅੱਜ ਸਾਨੂੰ ਸਾਰਿਆਂ ਨੂੰ ਧਾਰਮਿਕ ਸਥਾਨ ਭੁੱਲ ਕੇ ਹਸਪਤਾਲ ਦੇ ਡਾਕਟਰ ਵਿਖਾਈ ਦੇਣ ਲੱਗੇ ਹਨ।
ਦਿਨ ਰਾਤ ਜੋ ਕੜੀ ਮਿਹਨਤ ਨਾਲ ਮਰੀਜ਼ਾਂ ਨੂੰ ਵੇਖਦੇ ਤੇ ਇਲਾਜ ਕਰ ਰਹੇ ਹਨ ਆਮ ਇਨਸਾਨਾਂ ਨੇ ਡਾਕਟਰੀ ਸਿੱਖਿਆ ਪ੍ਰਾਪਤ ਕੀਤੀ ਉਹ ਡਾਕਟਰ ਸਾਡਾ ਇਲਾਜ ਕਰ ਰਹੇ ਹਨ ਕੀ ਉਨ੍ਹਾਂ ਨੂੰ ਰੱਬ ਕਹਿਣਾ ਗਲਤ ਹੋਵੇਗਾ ਇਨਸਾਨ ਧਰਤੀ ਤੇ ਪੈਦਾ ਹੋਇਆ ਕਿਉਂ ਤੇ ਕਿਵੇਂ ਇਹ ਗੱਲ ਵਿਸ਼ੇ ਤੋਂ ਅਲੱਗ ਦੀ ਹੈ ਪਰ ਇਨਸਾਨ ਜਦੋਂ ਹੋਸ਼ ਵਿੱਚ ਆਇਆ ਵਿਦਵਾਨ ਵਿਅਕਤੀਆਂ ਨੇ ਸਾਡੇ ਖਾਣ ਲਈ ਵੱਖ ਵੱਖ ਤਰ੍ਹਾਂ ਦੇ ਖਾਣੇ ਲੱਭੇ ਆਦਮੀ ਨੂੰ ਪ੍ਰਸਾਰ ਲਈ ਅਨੇਕਾਂ ਸਾਧਨਾਂ ਦੀ ਜ਼ਰੂਰਤ ਸੀ।
ਉੱਚ ਸਿੱਖਿਆ ਪ੍ਰਾਪਤ ਸਾਡੇ ਵਿੱਚੋਂ ਖੋਜੀ ਬਣੇ ਜਿਨ੍ਹਾਂ ਨੂੰ ਬਾਅਦ ਵਿੱਚ ਸਿੱਖਿਆ ਰੂਪ ਵਿੱਚ ਸਾਇੰਸਦਾਨ ਕਹਿਣ ਲੱਗੇ ਉਨ੍ਹਾਂ ਨੇ ਆਪਣੀਆਂ ਜ਼ਰੂਰਤਾਂ ਅਨੁਸਾਰ ਸੰਦ ਤੇ ਔਜਾਰ ਪੜ੍ਹਾਉਣ ਲੱਗੇ ਉਨ੍ਹਾਂ ਦੇ ਦਿਮਾਗ ਤੋਂ ਪੈਦਾ ਹੋਈਆਂ ਕਾਢਾਂ ਰਾਹੀਂ ਸਾਇੰਸ ਦਾ ਯੁੱਗ ਆ ਗਿਆ ਖਾਣੇ ਦੀਆਂ ਜ਼ਰੂਰਤਾਂ ਪ੍ਰਫੁੱਲਤ ਕਰਨ ਲਈ ਖੇਤੀ ਵਿਗਿਆਨੀ ਪੈਦਾ ਹੋਏ ਸਾਨੂੰ ਹਰ ਤਰ੍ਹਾਂ ਦਾ ਹਰ ਤਰੀਕੇ ਦਾ ਸੁਆਦੀ ਭੋਜਨ ਮਿਲ ਰਿਹਾ ਹੈ ਆਉਣ ਜਾਣ ਦੇ ਸਫਰ ਲਈ ਗੱਡੀਆਂ ਹਵਾਈ ਜਹਾਜ਼ ਤੇ ਹੋਰ ਬਹੁਤ ਕੁਝ ਤਿਆਰ ਕੀਤਾ ਗਿਆ।
ਉੁਨ੍ਹਾਂ ਦੀ ਸੇਵਾ ਦਾ ਅਸੀਂ ਆਨੰਦ ਮਾਣ ਰਹੇ ਹਾਂ ਕਿਸ ਨੇ ਇਹ ਚੀਜ਼ਾਂ ਪੜ੍ਹਾਈਆਂ ਕਿਹੜੇ ਔਖੇ ਰਾਹਾਂ ਵਿਚ ਦੀ ਲੰਘੇ ਅਸੀਂ ਕਦੇ ਇਹ ਜਾਨਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਜੋ ਗੱਡੀ ਮੈਂ ਚਲਾ ਰਿਹਾ ਹਾਂ ਇਹ ਕਿਸ ਤਰ੍ਹਾਂ ਬਣੀ ਤੇ ਕਿਸ ਨੇ ਬਣਾਈ ਆਪਾਂ ਗੁਰੂਆਂ ਪੀਰਾਂ ਦੇ ਜੰਮਣ ਮਰਨ ਦੇ ਦਿਨ ਖਾਸ ਤਿਉਹਾਰ ਦੇ ਤੌਰ ਤੇ ਮਨਾਉਂਦੇ ਹਾਂ ਖਾਸ ਮਨੋਰੰਜਨ ਦੇ ਪ੍ਰੋਗਰਾਮ ਕੀਤੇ ਜਾਂਦੇ ਹਨ ਲੰਗਰਾਂ ਤੇ ਕਰੋੜਾਂ ਰੁਪਿਆ ਰੋੜਿਆ ਜਾ ਰਿਹਾ ਹੈ ਉਹ ਆਪਣੇ ਲਈ ਕੀ ਸਿੱਖਿਆ ਛੱਡ ਕੇ ਗਏ ਉਸ ਦਾ ਸਾਨੂੰ ਕੁਝ ਪਤਾ ਨਹੀਂ ਯੂਰਪੀਅਨ ਸਮਾਜ ਨੇ ਆਪਣੇ ਮਨੋਰੰਜਨ ਲਈ ਖਾਸ ਦਿਨ ਮਨਾਉਣੇ ਚਾਲੂ ਕਰ ਦਿੱਤੇ।
ਜੋ ਪੂਰਾ ਸਾਲ ਚੱਲਦੇ ਹਨ ਚ ਯੂਰਪੀਅਨ ਲੋਕਾਂ ਦਾ ਆਪਣਾ ਸੱਭਿਆਚਾਰ ਹੈ ਹੋਰ ਤਾਂ ਸਭ ਠੀਕ ਹੈ ਆਪਾਂ ਉਨ੍ਹਾਂ ਦੀ ਨਕਲ ਕਰਦੇ ਹੋਏ ਮਾਂ ਦਾ ਦਿਨ ਬਾਪ ਦਾ ਦਿਨ ਪਿਆਰ ਦਾ ਦਿਨ ਮਨਾਉਣੇ ਚਾਲੂ ਕਰ ਦਿੱਤੇ ਉਹ ਕਮਲੇ ਓਹ ਭੋਲਿਓ ਲੋਕੋ ਆਪਾਂ ਤਾਂ ਆਪਣੇ ਮਾਂ ਬਾਪ ਨਾਲ ਮਿਲ ਕੇ ਰਹਿੰਦੇ ਹਾਂ ਉਨ੍ਹਾਂ ਦੀ ਛਤਰ ਛਾਇਆ ਥੱਲੇ ਆਪਾਂ ਜਦੋਂ ਤੱਕ ਜ਼ਿੰਦਗੀ ਕੱਢਦੇ ਹਾਂ ਸੁੱਖ ਭੋਗਦੇ ਹਾਂ ਉਨ੍ਹਾਂ ਦਾ ਹੁਕਮ ਮੰਨਦੇ ਹਾਂ ਸੇਵਾ ਇਸ ਤੋਂ ਵੱਡੀ ਕੀ ਹੋਵੇਗੀ ਆਪਣੇ ਭੈਣਾਂ ਭਰਾਵਾਂ ਗੁਆਂਢੀਆਂ ਨਾਲ ਆਪਣਾ ਡੂੰਘਾ ਪਿਆਰ ਹੈ।
ਆਪਣੇ ਸੂਬੇ ਤੇ ਦੇਸ਼ ਨੂੰ ਪਿਆਰ ਕਰਦੇ ਹਾਂ ਕਿਹੜਾ ਪਿਆਰ ਦਾ ਦਿਨ ਕਦੇ ਸੋਚਿਆ ਹੈ ਸਮੇਂ ਦੇ ਨਾਲ ਥੋੜ੍ਹਾ ਬਹੁਤ ਫ਼ਰਕ ਜ਼ਰੂਰ ਪਿਆ ਹੈ ਪਰ ਆਪਣਾ ਵਿਰਸਾ ਆਧਾਰ ਉੱਤੇ ਖੜ੍ਹਾ ਹੈ ਕਰੋਨਾ ਮਹਾਂਮਾਰੀ ਜ਼ਿੰਦਗੀ ਲਈ ਖ਼ਤਰਨਾਕ ਹੈ ਪਰ ਆਪਾਂ ਨੂੰ ਆਪਣੀ ਜ਼ਿੰਦਗੀ ਹੁਣ ਨਵੇਂ ਸਿਰੇ ਤੋਂ ਇੱਕ ਵਾਰ ਫੇਰ ਚਾਲੂ ਕਰਨੀ ਪਵੇਗੀ ਸਿਹਤ ਤੇ ਸਿੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਤੇ ਹਸਪਤਾਲ ਸਥਾਪਤ ਕਰਨੇ ਪੈਣਗੇ ਹੁਣ ਧਾਰਮਿਕ ਤਿਉਹਾਰਾਂ ਨੂੰ ਭੁੱਲ ਕੇ ਸਿੱਖਿਆ ਤੇ ਸਿਹਤ ਦੇ ਦਿਨ ਮਨਾਏ ਜਾਣ।
ਸਾਡੇ ਸਾਇੰਸਦਾਨਾਂ ਨੂੰ ਯਾਦ ਕਰਕੇ ਖਾਸ ਦਿਨ ਰੱਖੇ ਜਾਣ ਜਿਨ੍ਹਾਂ ਨੇ ਸਾਡੇ ਲਈ ਜਿਊਣ ਦੇ ਉੱਤਮ ਸਾਧਨ ਪੈਦਾ ਕਿਤੇ ਬਿਜਲੀ ਦੀ ਕਾਢ ਕੱਢੀ ਗਈ ਜੇ ਅੱਜ ਬਿਜਲੀ ਖਤਮ ਹੋ ਜਾਵੇ ਤਾਂ ਦੁਨੀਆਂ ਦਾ ਕੀ ਬਾਕੀ ਰਹੇਗਾ ਆਪਾਂ ਕਦੋਂ ਬਿਜਲੀ ਦੀ ਕਾਢ ਕੱਢਣ ਵਾਲੇ ਉਸ ਆਪਣੇ ਭਾਈ ਦਾ ਦਿਨ ਕਦੋਂ ਮਨਾਵਾਂਗੇ ਆਪਣੇ ਹੱਥ ਚ ਫੜਿਆ ਹੋਇਆ ਸਮਾਰਟਫੋਨ ਜੋ ਇੱਕ ਥਾਂ ਬੈਠੇ ਆਪਣੇ ਲੱਖਾਂ ਕੰਮ ਕਰ ਦਿੰਦਾ ਹੈ ਕੌਣ ਹੈ ਇਸ ਦਾ ਜਨਮ ਦਾਤਾ ਕਿਸ ਨੂੰ ਪੁੱਛਣ ਜਾਵਾਂਗੇ।
ਡਾਕਟਰ ਭੈਣਾਂ ਭਰਾਵਾਂ ਨੇ ਆਪਣੀ ਜ਼ਿੰਦਗੀ ਸੁਧਾਰਨ ਲਈ ਦਵਾਈਆਂ ਦਿਨ ਰਾਤ ਮਿਹਨਤ ਕਰਕੇ ਬਣਾਇਆ ਆਪਾਂ ਨੂੰ ਉਨ੍ਹਾਂ ਦਾ ਨਾਂ ਵੀ ਪਤਾ ਨਹੀਂ ਹਵਾਈ ਜਹਾਜ਼ਾਂ ਤੇ ਉੱਡਦੇ ਹਾਂ ਲੱਖਾਂ ਕਰੋੜਾਂ ਮੀਲਾਂ ਦਾ ਸਫਰ ਕੁਝ ਘੰਟਿਆਂ ਵਿੱਚ ਤੈਅ ਕਰ ਲੈਂਦੇ ਹਾਂ ਹਵਾਈ ਜਹਾਜ਼ ਕਿਵੇਂ ਬਣਾਇਆ ਹੋਵੇਗਾ ਤੇ ਰਸਤਾ ਜਿਸ ਤੇ ਉਹ ਉਡਦੇ ਹਨ ਕਦੇ ਆਪਸ ਵਿੱਚ ਭਿੜਦੇ ਹਨ ਕਿਵੇਂ ਬਣੇ ਕਿਵੇਂ ਉੱਡਦੇ ਹਨ ਪਤਾ ਨਹੀਂ ਸਮੁੰਦਰੀ ਜਹਾਜ਼ ਚ ਲੱਖਾਂ ਟਨ ਸਾਮਾਨ ਪਾਣੀ ਰਾਹੀਂ ਲੈ ਕੇ ਜਾਂਦੇ ਹਨ ਕੋਈ ਜਨਮ ਦਾਤਾ ਤਾਂ ਹੋਵੇਗਾ ਹੀ ਰੇਡੀਓ ਟੀ ਵੀ ਫੋਨ ਮਿੰਟਾਂ ਸਕਿੰਟਾਂ ਵਿੱਚ ਕਿਤੇ ਬੈਠੇ ਵੀ ਸਭ ਕੁਝ ਜਾਣ ਲੈਂਦੇ ਹਾਂ ।
ਭਰਪੂਰ ਮਨੋਰੰਜਨ ਕਰ ਲੈਂਦੇ ਹਾਂ ਆਪਣੇ ਇਸ ਮਨੋਰੰਜਨ ਲਈ ਜਿਸ ਨੇ ਇਹ ਸਾਧਨ ਪੈਦਾ ਕੀਤੇ ਉਸ ਨੇ ਕੀ ਘਾਲਣਾ ਘਾਲੀ ਹੋਵੇਗੀ ਉਹ ਤਾਂ ਦੂਰ ਦੀ ਗੱਲ ਹੈ ਕੌਣ ਸੀ ਪਤਾ ਨਹੀਂ ਮੁੱਕਦੀ ਗੱਲ – ਇਹ ਭਾਸ਼ਨ ਬਹੁਤ ਲੰਮਾ ਚੌੜਾ ਹੋ ਸਕਦਾ ਹੈ ਕਿਉਂਕਿ ਆਪਾਂ ਗਲਤ ਰਸਤੇ ਤੇ ਤੁਰ ਪਏ ਹਾਂ ਪਰਮਾਤਮਾ ਆਪਣੇ ਅੰਦਰ ਤੇ ਆਲਾ ਦੁਆਲਾ ਹੈ ਆਪਣੇ ਅੰਦਰ ਨੂੰ ਸੰਭਾਲੋ ਤੇ ਆਲੇ ਦੁਆਲੇ ਦੀ ਸੰਭਾਲ ਕਰੋ ਇਹ ਭਗਵਾਨ ਦੀ ਹੀ ਪੂਜਾ ਹੈ ਰੱਬ ਦੀ ਆਪਾਂ ਨੇ ਖੋਜ ਕਰ ਲਈ ਕਿ ਅੰਦਰ ਹੈ ਫਿਰ ਧਾਰਮਿਕ ਸਥਾਨਾਂ ਦੀ ਕੀ ਜ਼ਰੂਰਤ ਹੈ ਆਓ ਆਪਣੀ ਸਿਹਤ ਲਈ ਹਸਪਤਾਲ ਸਕੂਲ ਯੂਨੀਵਰਸਿਟੀਆਂ ਉਸਾਰੀਆਂ ਜਾਣ ਸਾਇੰਸਦਾਨ ਤੇ ਖੋਜੀ ਡਾਕਟਰਾਂ ਦੇ ਨਾਮ ਤੇ ਪਿੰਡ ਪਿੰਡ ਤੇ ਸ਼ਹਿਰਾਂ ਵਿੱਚ ਖਾਸ ਖੋਜ ਕੇਂਦਰ ਸਥਾਪਿਤ ਕਰੋ।
ਕੁਦਰਤੀ ਤਰੀਕਿਆਂ ਥੱਲੇ ਖੇਤੀਬਾੜੀ ਨੂੰ ਲੈ ਕੇ ਆਵੋ ਬਿਮਾਰੀਆਂ ਕਿਉਂ ਆਉਣਗੀਆਂ ਅਜਿਹੀਆਂ ਸਰਕਾਰਾਂ ਸਥਾਪਿਤ ਕਰੋ ਜੋ ਸਾਡੀ ਸਿੱਖਿਆ ਤੇ ਸਿਹਤ ਲਈ ਯੋਗ ਸਾਧਨ ਪੈਦਾ ਕਰਨਾ ਆਪਾਂ ਜਾਗੋ ਆਪਣੀ ਸਰਕਾਰ ਅਜਿਹੀ ਹੋਣੀ ਚਾਹੀਦੀ ਹੈ ਜੋ ਵੀ ਆਪਣੇ ਰਾਜ ਜਾਂ ਕੇਂਦਰ ਦੇ ਮੰਤਰੀ ਬਣਨ ਉਸ ਵਿਭਾਗ ਦੀ ਉਨ੍ਹਾਂ ਕੋਲ ਉੱਚ ਸਿੱਖਿਆ ਪ੍ਰਾਪਤ ਡਿਗਰੀ ਹੋਣੀ ਦਾਜ ਵੀ ਚਾਹੀਦੀ ਹੈ ਤੁਹਾਡੇ ਅੰਦਰ ਰੱਬ ਬੈਠਾ ਹੈ ਹਿਰਨ ਵਾਂਗ ਛਲਾਂਗਾਂ ਮਾਰ ਦੇ ਕਸਤੂਰੀ ਨਾਲ ਲੱਭਦੇ ਫਿਰੋ ਤੁਹਾਡੀ ਧੁੰਨੀ ਦੇ ਅੰਦਰ ਹੈ ਮੇਰਾ ਖਿਆਲ ਤੁਸੀਂ ਲੱਭ ਲਈ ਹੈ ਮੈਂ ਆਪਣਾ ਭਾਸ਼ਣ ਬੰਦ ਕਰਦਾ ਹਾਂ ਕੋਈ ਗੁਸਤਾਖ਼ੀ ਹੋ ਗਈ ਹੋਵੇ ਤਾਂ ਮਾਫੀ ਚਾਹੁੰਦਾ ਹਾਂ
ਰਮੇਸ਼ਵਰ ਸਿੰਘ ਪਟਿਆਲਾ
ਸੰਪਰਕ ਨੰਬਰ -9914880392