ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਨਿੱਤ ਦਿਨ ਪੰਜਾਬੀ ਸਭਿਆਚਾਰ ਦੇ ਨੀਲ ਗਗਨ ਵਿਚ ਕੋਈ ਨਾ ਕਈ ਤਾਰਾ ਟਿਮ ਟਿਮਾਉਂਦਾ ਹੈ, ਇੰਨ੍ਹਾਂ ਵਿਚੋਂ ਹੀ ਇਕ ਗਾਇਕੀ ਗਗਨ ਦਾ ਤਾਰਾ ਬਣ ਰਹੀ ਦੋਆਬੇ ਦੀ ਉਭਰ ਰਹੀ ਗਾਇਕਾ ਰੋਜ਼ ਕੁਮਾਰੀ ਦਾ ਨਾਮ ਸ਼ੁਮਾਰ ਹੈ। ਰੋਜ਼ ਕੁਮਾਰੀ ਆਪਣੇ ਨਵੇਂ ਪੰਜਾਬੀ ਟਰੈਕ ‘ਫ਼ਰਕ’ ਨਾਲ ਸਰੋਤਿਆਂ ਦੀ ਕਚਿਹਰੀ ਵਿਚ ਹਾਜ਼ਰ ਹੋਈ ਹੈ। ਇਸ ਤੋਂ ਪਹਿਲਾਂ ਉਸ ਨੇ ਇਕਾ ਦੁੱਕਾ ਧਾਰਮਿਕ ਟਰੈਕਸ ਨਾਲ ਹਾਜ਼ਰੀਆਂ ਭਰੀਆਂ। ਏਵਲ ਟੀਮ ਦੀ ਪੇਸ਼ਕਸ਼ ਇਸ ਟਰੈਕ ਦਾ ਸੰਗੀਤ ਇੰਦ ਜੱਸੀ ਨੇ ਦਿੱਤਾ ਹੈ। ਜਦਕਿ ਇਸ ਦੀ ਤਰਜ਼ ਬਣਾਉਣ ਵਿਚ ਲਾਲੀ ਪੂਰਨ ਮਸਤਾਨਾ ਨੇ ਸਹਿਯੋਗ ਕੀਤਾ ਹੈ। ਰੋਜ਼ ਕੁਮਾਰੀ ਨੇ ਇਸ ਟਰੈਕ ਨੂੰ ਖ਼ੁਦ ਹੀ ਕਲਮਬੱਧ ਕੀਤਾ ਹੈ ਅਤੇ ਖ਼ੁਦ ਹੀ ਇਸ ਨੂੰ ਬਤੌਰ ਏ ਗਾਇਕਾ ਪੇਸ਼ ਕੀਤਾ ਹੈ। ਸਰੋਤੇ ਇਸ ਦੀ ਪੇਸ਼ਕਸ਼ ਨੂੰ ਜਰੂਰ ਦਿਲੀਂ ਮੁਹੱਬਤ ਦੇਣਗੇ।