ਰੋਜ਼ਾਨਾ ਸ਼ਾਮ 6 ਵਜੇ ਤੋਂ ਸਵੇਰੇ 5 ਵਜੇ ਤੱਕ ਰਹੇਗਾ ਕਰਫਿਊ-ਦੁਕਾਨਾਂ ਤੇ ਬਜਾਰ ਸ਼ਾਮ 5 ਵਜੇ ਬੰਦ ਹੋਣਗੇ- ਜ਼ਰੂਰੀ ਸੇਵਾਵਾਂ ਨੂੰ ਰਹੇਗੀ ਛੋਟ

ਕੈਪਸ਼ਨ- ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੱਪਲ

ਕਪੂਰਥਲਾ ਨਕੋਦਰ ਮਹਿਤਪੁਰ(ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ) : ਡਿਪਟੀ ਕਮਿਸ਼ਨਰ ਕਮ ਜਿਲ੍ਹਾ ਮੈਜਿਸਟ੍ਰੇਟ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਵਲੋਂ ਕੋਵਿਡ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਪੰਜਾਬ ਸਰਕਾਰ ਵਲੋਂ ਜਾਰੀ ਨਵੀਆਂ ਬੰਦਿਸ਼ਾਂ ਦੇ ਅਨੁਕੂਲ ਕਪੂਰਥਲਾ ਜਿਲ੍ਹੇ ਦੀ ਹੱਦ ਅੰਦਰ ਵੀ ਪਾਬੰਦੀਆਂ ਦੇ ਹੁਕਮ ਜਾਰੀ ਕੀਤੇ ਹਨ। ਇਹ ਹੁਕਮ 27 ਅਪ੍ਰੈਲ ਤੋਂ ਲਾਗੂ ਹੋ ਕੇ ਅਗਲੇ ਹੁਕਮਾਂ ਤੱਕ ਪ੍ਰਭਾਵ ਵਿਚ ਰਹਿਣਗੇ।

ਜਾਰੀ ਹੁਕਮਾਂ ਅਨੁਸਾਰ ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦਾ ਪ੍ਰਕੋਪ ਮੁੜ ਤੋਂ ਤੇਜੀ ਨਾਲ ਵੱਧ ਚੁੱਕਾ ਹੈ, ਜਿਸ ਕਾਰਨ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਪਾਬੰਦੀਆਂ ਲਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਨਵੀਆਂ ਰੋਕਾਂ ਨੂੰ ਸਖਤੀ ਨਾਲ ਲਾਗੂ ਕਰਨ ਸਬੰਧੀ ਪੁਖਤਾ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਕਰੋਨਾ ਦੇ ਤੇਜੀ ਨਾਲ ਵਾਧੇ ਨੂੰ ਰੋਕਕੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ।

ਜਾਰੀ ਹੁਕਮਾਂ ਅਨੁਸਾਰ ਜਿਲ੍ਹੇ ਅੰਦਰ ਸਾਰੀਆਂ ਦੁਕਾਨਾਂ/ਸ਼ਾਪਿੰਗ ਮਾਲਜ/ਮਲਟੀਪਲੈਕਸ ਰੋਜਾਨਾ ਸ਼ਾਮ 05:00 ਵਜੇ ਬੰਦ ਹੋ ਜਾਣਗੇ ਅਤੇ ਪਰ ਹੋਮ ਡਿਲੀਵਰੀ ਰਾਤ 9:00 ਵਜੇ ਤੱਕ ਚਾਲੂ ਰਹੇਗੀ।

ਉਨ੍ਹਾਂ ਕਿਹਾ ਕਿ ਕਰਫਿਊ ਸਮਾਂ ਰੋਜ਼ਾਨਾ ਸਾਮ 06:00 ਵਜੇ ਤੋਂ ਸਵੇਰੇ 05:00 ਵਜੇ ਤੱਕ ਲਾਗੂ ਰਹੇਗਾ ਜਦਕਿ ਹਫਤਾਵਾਰੀ ਕਰਫਿਊ ਸ਼ਨੀਵਾਰ ਸਵੇਰੇ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਹੋਵੇਗਾ। ਇਸ ਦੌਰਾਨ ਜਰੂਰੀ ਸੇਵਾਵਾਂ ਜਾਰੀ ਰਹਿਣਗੀਆਂ।

ਉਨ੍ਹਾਂ ਨਾਲ ਹੀ ਸਪੱਸ਼ਟ ਕੀਤਾ ਕਿ ਸਾਰੇ ਪ੍ਰਾਈਵੇਟ ਦਫਤਰ ਜਿਸ ਵਿਚ ਸੇਵਾ ਖੇਤਰ ਵੀ ਸ਼ਾਮਿਲ ਹੈ, ਨੂੰ ‘ਵਰਕ ਫਰਾਮ ਹੋਮ’ ਦੀ ਇਜ਼ਾਜਤ ਹੈ।

ਜਿਲ੍ਹਾ ਮੈਜਿਸਟ੍ਰੇਟ ਨੇ ਇਹ ਵੀ ਸਪੱਸ਼ਟ ਕੀਤਾ ਕਿ ਲੋਕਾਂ ਦੀਆਂ ਰੋਜ਼ਮੱਰਾ ਦੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਕੁਝ ਖੇਤਰਾਂ ਤੇ ਸੇਵਾਵਾਂ ਨੂੰ ਛੋਟ ਵੀ ਦਿੱਤੀ ਗਈ ਹੈ ।

1. ਮੈਡੀਕਲ ਦੀਆਂ ਦੁਕਾਨਾਂ ਅਤੇ ਜ਼ਰੂਰੀ ਵਸਤਾਂ ਦੁੱਧ, ਡੇਅਰੀ, ਸਬਜੀਆਂ, ਫਲ ਆਦਿ ਦੀ ਸਪਲਾਈ ਨਾਲ ਜੁੜੀਆਂ ਦੁਕਾਨਾਂ।

2. ਮੈਨੂਫੈਕਚਰਿੰਗ ਉਦਯੋਗ ਤਹਿਤ ਉਦਯੋਗਿਕ ਫਰਮਾਂ, ਲੇਬਰ ਨੂੰ ਆਉਣਾ-ਜਾਣਾ, ਉਦਯੋਗਿਕ ਫਰਮਾਂ ਦੇ ਵਹੀਕਲ ਆਦਿ। ਇਸ ਸਬੰਧ ਵਿੱਚ ਸਬੰਧਤ ਫਰਮ ਵੱਲੋਂ ਲਿਖਤ ਵਿੱਚ ਸਬੰਧਤ ਕਰਮਚਾਰੀ ਜਾਂ ਵਿਅਕਤੀ ਨੂੰ ਪਾਸ ਦੇਣਾ ਹੋਵੇਗਾ।

3. ਹਵਾਈ ਯਾਤਰਾ, ਰੇਲਵੇ ਯਾਤਰਾ, ਬੱਸਾਂ ਰਾਹੀਂ ਸਫਰ ਕਰਨ ਵਾਲੇ ਯਾਤਰੀ (ਜਿਹਨਾਂ ਕੋਲ ਬਕਾਇਦਾ ਯਾਤਰਾ ਦੇ ਸਬੂਤ ਹੋਣ ਕਿ ਉਨ੍ਹਾਂ ਕਿੱਥੋਂ-ਕਿੱਥੇ ਜਾਣਾ ਹੈ।
4. ਸ਼ਹਿਰੀ ਤੇ ਦਿਹਾਤੀ ਖੇਤਰਾਂ ਅੰੰਦਰ ਉਸਾਰੀ ਦਾ ਕੰਮ।
5. ਖੇਤੀਬਾੜੀ, ਬਾਗਬਾਨੀ, ਪਸੂ ਪਾਲਣ, ਵੈਟਰਨਰੀ ਸੇਵਾਵਾਂ।
6. ਈ-ਕਾਮਰਸ ਤੇ ਵਸਤਾਂ ਦੀ ਢੋਆ ਢੁਆਈ ਸਬੰਧ ਰੱਖਣ ਵਾਲੇ ।
7. ਕਰੋਨਾ ਦੀ ਵੈਕਸੀਨ ਲਗਾਉਣ ਲਈ ਕੈਂਪਸ ਅਤੇ ਉੱਥੇ ਜਾਣ ਵਾਲੀ ਆਮ ਪਬਲਿਕ।

ਡਿਪਟੀ ਕਮਿਸ਼ਨਰ ਨੇ ਜਿਲ੍ਹਾ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਲਈ ਪ੍ਰਸ਼ਾਸਨ ਦਾ ਸਹਿਯੋਗ ਕਰਨ ਕਿਉਂਕਿ ਕਰੋਨਾ ਇੱਕ ਭਿਆਨਕ ਮਹਾਂਮਾਰੀ ਹੈ ਅਤੇ ਇਸ ਤੋਂ ਬਚਾਓ ਲਈ ਸਾਨੂੰ ਸੋਸਲ ਡਿਸਟੈਂਸ, ਮਾਸਕ ਪਹਿਨਣਾ ਅਤੇ ਸੈਨੇਟਾਈਜਰ/ਸਾਬਣ ਨਾਲ ਆਪਣੇ ਹੱਥ ਲਗਾਤਾਰ ਸਾਫ ਕਰਦੇ ਰਹਿਣਾ ਚਾਹੀਦਾ ਹੈ।

 

 

 

 

Download and Install ‘Samaj Weekly’ App
https://play.google.com/store/apps/details?id=in.yourhost.samajweekly

Previous articleਈ ਟੀ ਟੀ ਯੂਨੀਅਨ ਨੇ ਕੀਤੀ ਪ੍ਰਾਇਮਰੀ ਸਕੂਲ਼ਾਂ ਦੀ ਤਾਲਾਬੰਦੀ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ
Next articleਗਾਇਕ ਅਸ਼ੋਕ ਸ਼ਰਮਾ ਧਾਰਮਿਕ ਟ੍ਰੈਕ ਨਾਲ ਹੋਇਆ ਹਾਜ਼ਰ