ਰੋਮੀ ਦਾ ਗੀਤ ਮ੍ਹਾਰੀ ਬੋਲੀ – Puadhi Hip-hop ਰਿਲੀਜ਼

ਉੱਘੇ ਸਾਹਿਤਕਾਰਾ ਡਾ. ਚਰਨਜੀਤ ਕੌਰ ਨੇ ਨਿਭਾਈ ਰਸਮ

ਖਰੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਇਨਕਲਾਬੀ ਅੰਦਾਜ਼ਾ ਲਈ ਮਸ਼ਹੂਰ ਫ਼ਨਕਾਰ ਰੋਮੀ ਘੜਾਮੇਂ ਵਾਲ਼ਾ ਜਿੱਥੇ ਚਲੰਤ ਮੁੱਦਿਆਂ ‘ਤੇ ਗੀਤ, ਕਵਿਤਾਵਾਂ ਆਦਿ ਪੇਸ਼ ਕਰਨ ਲਈ ਹਮੇਸ਼ਾ ਤਤਪਰ ਰਹਿੰਦਾ ਹੈ। ਉੱਥੇ ਹੀ ਉਹ ਆਪਣੇ ਜੱਦੀ ਖਿੱਤੇ ਪੁਆਧ, ਪੁਆਧੀ ਬੋਲੀ ਅਤੇ ਪੁਆਧੀ ਸਭਿਆਚਾਰ ਨਾਲ਼ ਸਬੰਧਤ ਕੋਈ ਨਾ ਕੋਈ ਰੰਗ ਵੀ ਗਾਹੇ ਬਗਾਹੇ ਪੇਸ਼ ਕਰਦਾ ਹੀ ਰਹਿੰਦਾ ਹੈ। ਇਸੇ ਲੜੀ ਦੇ ਚਲਦਿਆਂ ਹੁਣ ਰੋਮੀ ਆਪਣਾ ਨਵੇਂ ਗੀਤ ਮ੍ਹਾਰੀ ਬੋਲੀ – Puadhi Hip-hop ਨਾਲ਼ ਹਾਜ਼ਰ ਹੋਇਆ ਹੈ। ਜਿਸ ਨੂੰ ਬੀਤੀ ਸ਼ਾਮ ਉੱਘੇ ਸਾਹਿਤਕਾਰਾ ਡਾ. ਚਰਨਜੀਤ ਕੌਰ ਸਟੇਟ ਲੈਸਨ ਅਫ਼ਸਰ ਐੱਨ.ਐੱਸ.ਐੱਸ. ਹਰਿਆਣਾ ਵੱਲੋਂ ਸੀਨੀਅਰ ਸਿਟੀਜਨ ਕੌਂਸਲ ਦੇ ਮੁੱਖ ਦਫ਼ਤਰ ਵਿਖੇ ਰਿਲੀਜ਼ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਵੀਡੀਓ ਡਾਇਰੈਕਟਰ ਭਿੰਦਰ ਤਾਜ ਨੇ ਦੱਸਿਆ ਕਿ ਰੋਮੀ ਦੇ ਖੁਦ ਲਿਖੇ ਤੇ ਗਾਏ ਇਸ ਗਾਣੇ ਨੂੰ ਧੀਮਾਨ ਫਰਨੀਚਰ ਵਰਕਸ ਪਿੰਡ ਘੜਾਮਾਂ ਵੱਲੋਂ ਉਚੇਚੇ ਤੌਰ ‘ਤੇ ਪ੍ਰੋਡਿਊਸ ਕੀਤਾ ਗਿਆ ਹੈ।

ਸੰਗੀਤਕ ਧੁਨਾਂ ਦਾ ਸ਼ਿੰਗਾਰ ਮਿਊਜ਼ਿਕ ਡਾਇਰੈਕਟਰ ਡੇਵਿਲ ਗੁਰੂ ਨੇ ਕੀਤਾ ਹੈ। ਫਿਲਮਾਂਕਣ ਦਾ ਸਮੁੱਚਾ ਕੰਮ ਟੀ.ਵੀ.ਐੱਸ. ਫਿਲਮਸ ਜਾਂਸਲਾ ਨੇ ਕੀਤਾ। ਗੀਤ ਦੀ ਖਾਸੀਅਤ ਪੁੱਛਣ ‘ਤੇ ਉਹਨਾਂ ਦੱਸਿਆ ਕਿ ਆਪਣੇ ਆਪਣੇ ਫ਼ੱਕਰਨੁਮਾ ਅੰਦਾਜ਼ ਲਈ ਪ੍ਰਸਿੱਧ ਪੰਜਾਬੀ ਦੀ ਉੱਪ-ਬੋਲੀ ਪੁਆਧੀ ਵਿੱਚ ਗਾਏ ਇਸ ਗੀਤ ਦਾ ਸੰਗੀਤਕ ਅੰਦਾਜ਼ ਸਰੋਤਿਆਂ ਨੂੰ ਭੰਗੜਾ ਅਤੇ ਡਾਂਸ ਕਰਨ ਲਈ ਮਜਬੂਰ ਕਰ ਦੇਵੇਗਾ। ਇਸ ਮੌਕੇ ਸੀਨੀਅਰ ਸਿਟੀਜਨ ਕੌਂਸਲ ਖਰੜ ਦੇ ਨੁਮਾਇੰਦੇ ਆਰ.ਪੀ.ਐੱਸ. ਬਾਜਵਾ ਪ੍ਰਧਾਨ, ਕੰਵਲਜੀਤ ਸਿੰਘ ਜਨਰਲ ਸਕੱਤਰ, ਧਿਆਨ ਸਿੰਘ ਕਾਹਲੋਂ ਪ੍ਰੈੱਸ ਸਕੱਤਰ, ਗੁਰਚਰਨ ਸਿੰਘ ਰੰਧਾਵਾ ਕਾਰਜਕਾਰੀ ਮੈਂਬਰ, ਬਲਵਿੰਦਰ ਕੌਰ ਬਾਜਵਾ ਸਮਾਜ ਸੇਵਿਕਾ ਅਤੇ ਕਿਰਨਜੋਤ ਕੌਰ (ਸਮਰਥੱਕ) ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਯੋਗ
Next articleਸ਼ੁਭ ਸਵੇਰ ਦੋਸਤੋ,