ਖਰੜ (ਸਮਾਜ ਵੀਕਲੀ) (ਰਮੇਸ਼ਵਰ ਸਿੰਘ)- ਚਲੰਤ ਮੁੱਦਿਆਂ ‘ਤੇ ਆਪਣੀ ਕਲਾ ਰਾਹੀਂ ਢੁੱਕਵੀਂ ਟਿੱਪਣੀ ਕਰਨ ਲਈ ਪ੍ਰਸਿੱਧ ਫ਼ਨਕਾਰ ਰੋਮੀ ਘੜਾਮੇਂ ਵਾਲ਼ਾ ਜਲਦ ਹੀ ਨਵੇਂ ਗੀਤ ‘ਚੰਗੇ ਵੇਲ਼ੇ’ ਨਾਲ਼ ਹਾਜ਼ਰੀ ਲਵਾਏਗਾ। ਜਿਸਦਾ ਪੋਸਟਰ ਅੱਜ ਖਰੜ ਦੇ ਐੱਲ.ਡੀ.ਐੱਮ. ਸਟੂਡੀਓ ਵਿਖੇ ਸੰਗੀਤਕਾਰ ਲਾਲੀ ਧਾਲੀਵਾਲ ਵੱਲੋਂ ਸ਼ੋਸ਼ਲ ਮੀਡੀਆ ‘ਤੇ ਜਾਰੀ ਕਰ ਦਿੱਤਾ ਗਿਆ। ਗੀਤ ਦੇ ਪ੍ਰੋਡਿਊਸਰ ਤੇ ਗੀਤਕਾਰਾ ਰਣਬੀਰ ਕੌਰ ਬੱਲ ਯੂ.ਐੱਸ.ਏ (ਕੌਮਾਂਤਰੀ ਚੇਅਰਪਰਸਨ ਅੰਤਰਰਾਸ਼ਟਰੀ ਇਨਕਲਾਬੀ ਮੰਚ) ਨੇ ਫੋਨ ‘ਤੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਅਤੇ ਰੋਮੀ ਦੁਆਰਾ ਸਾਂਝੇ ਤੌਰ ‘ਤੇ ਰਚਿਆ ਇਹ ਖਿਆਲ ਨੱਬੇ ਦੇ ਦਹਾਕੇ ਵਾਲ਼ੇ ਪੰਜਾਬ ਦੀ ਸਾਦਗੀ ਭਰੀ ਜਿੰਦਗੀ ‘ਤੇ ਆਧਾਰਿਤ ਹੈ।
ਇਸਦਾ ਆਡੀਉ (ਲਿਖਤੀ ਵੀਡੀਓ ਨਾਲ਼) ਦੋ ਚਾਰ ਦਿਨਾਂ ਅਤੇ ਪੂਰਾ ਵੀਡੀਓ ਪ੍ਰਸ਼ਾਸਨਿਕ ਮੰਨਜੂਰੀ ਮਿਲਦਿਆਂ ਹੀ ਹਫ਼ਤੇ ਦਸ ਦਿਨਾਂ ਤੱਕ ਖਾਲਸਾ ਫੋਟੋਗ੍ਰਾਫੀ ਵਾਲ਼ੇ ਵੀਡੀਓਗ੍ਰਾਫਰ ਗੁਰਵਿੰਦਰ ਸਿੰਘ ਕਾਕੂ (ਘਨੌਲੀ) ਦੀ ਟੀਮ ਦੁਆਰਾ ਤਿਆਰ ਕਰਕੇ ਕੇਨੀ ਕਾਰਨਰ ਯੂ ਟਿਊਬ ਚੈਨਲ ‘ਤੇ ਸਰੋਤਿਆਂ ਦੇ ਸਨਮੁਖ ਪੇਸ਼ ਕਰ ਦਿੱਤਾ ਜਾਵੇਗਾ। ਇਸ ਮੌਕੇ ਅਮ੍ਰਿਤਪਾਲ ਸਿੰਘ ਐੱਮ.ਡੀ. ਏ.ਪੀ. ਅਜਨਾਲਾ ਮਿਊਜਿਕ ਕੰਪਨੀ, ਲੋਕ ਗਾਇਕ ਬਿੰਦੂ ਵਾਲੀਆ ਅਤੇ ਸਮਾਜ ਸੇਵੀ ਹਰਪ੍ਰੀਤ ਸੇਖੋਂ ਦਹੇੜੂ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly