ਰੋਮੀ ਘੜਾਮੇਂ ਵਾਲ਼ਾ ਦਾ ਨਵਾਂ ਗੀਤ ‘ਚੰਗੇ ਵੇਲ਼ੇ’ ਰਿਲੀਜ਼

ਜੀਰਕਪੁਰ, ਸਮਾਜ ਵੀਕਲੀ  ( ਰਮੇਸ਼ਵਰ ਸਿੰਘ ) – ਆਪਣੇ ਵਿਅੰਗਮਈ ਅੰਦਾਜ਼ ਲਈ ਪ੍ਰਸਿੱਧ ਕਲਾਕਾਰ ਰੋਮੀ ਘੜਾਮੇਂ ਵਾਲ਼ਾ ਦਾ ਨਵਾਂ ਗੀਤ ‘ਚੰਗੇ ਵੇਲ਼ੇ’ ਅੱਜ ਰਾਜਾ ਫਿਲਮਸ ਦੇ ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਵੱਲੋਂ ਯੂ ਟਿਊਬ ਚੈਨਲ ਕੇਨੀ ਕਾਰਨਰ ‘ਤੇ ਰਿਲੀਜ਼ ਕੀਤਾ ਗਿਆ। ਫਿਲਮਾਂਕਣ ਦੇ ਮੁੱਖ ਅਦਾਕਾਰ ਸਪਿੰਦਰ ਸਿੰਘ (ਘਨੌਲੀ) ਕੌਮਾਂਤਰੀ ਖਜ਼ਾਨਚੀ ਅੰਤਰਰਾਸ਼ਟਰੀ ਇਨਕਲਾਬੀ ਮੰਚ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਣਬੀਰ ਕੌਰ ਬੱਲ ਯੂ.ਐੱਸ.ਏ ਤੇ ਰੋਮੀ ਦੁਆਰਾ ਸਾਂਝੇ ਤੌਰ ‘ਤੇ ਰਚੇ ਅਤੇ ਵੀਡੀਓ ਡਾਇਰੈਕਟਰ ਗੁਰਵਿੰਦਰ ਸਿੰਘ ਕਾਕੂ (ਖਾਲਸਾ ਫੋਟੋਗ੍ਰਾਫੀ, ਘਨੌਲੀ) ਵੱਲੋਂ ਕੈਮਰਾਬੱਧ ਕੀਤੇ ਇਸ ਗੀਤ ਵਿੱਚ ਪੱਚੀ ਕੁ ਸਾਲ ਪੁਰਾਣੇ ਸਮਿਆਂ ਨੂੰ ਕੇਂਦਰਿਤ ਕੀਤਾ ਗਿਆ ਹੈ।

ਜਿਸ ਨੂੰ ਨਾਮਵਾਰ ਸੰਗੀਤਕਾਰ ਲਾਲੀ ਧਾਲੀਵਾਲ (ਲਾਲ ਕਮਲ) ਨੇ ਸੰਗੀਤਕ ਧੁਨਾਂ ਨਾਲ਼ ਸ਼ਿੰਗਾਰਿਆ ਅਤੇ ਐਡਿਟਿੰਗ ਦੀਆਂ ਬਰੀਕੀਆਂ ਨਾਲ਼ ਰਾਜਾ ਫਿਲਮਸ ਜ਼ੀਰਕਪੁਰ ਨੇ ‘ਸੋਨੇ ‘ਤੇ ਸੁਹਾਗੇ’ ਵਾਲ਼ਾ ਕੰਮ ਕੀਤਾ। ਜਿਸ ਵਿੱਚ ਸੰਗੀਤਕਾਰ ਲਾਲੀ ਧਾਲੀਵਾਲ, ਅੰਗਰੇਜ ਸਿੰਘ ਸੂਬਾਈ ਮੀਤ ਪ੍ਰਧਾਨ ਪੰਜਾਬ ਅੰਤਰਰਾਸ਼ਟਰੀ ਇਨਕਲਾਬੀ ਮੰਚ, ਸੰਪੂਰਨ ਸਿੰਘ ਸਾਬਕਾ ਸਰਪੰਚ ਪਿੰਡ ਘੜਾਮਾਂ ਕਲਾਂ, ਗਿਆਨੀ ਹਰਨੇਕ ਸਿੰਘ ਤੇ ਮਿਊਜੀਸੀਅਨ ਰਾਕੇਸ਼ ਵਾਲੀਆ ਨੇ ਪ੍ਰਮੁੱਖ ਅਤੇ ਲਘੂ ਭੂਮਿਕਾਵਾਂ ਪਿੰਡ ਦੇ ਵਸਨੀਕਾਂ ਏਕਮ, ਹਰਨੂਰ, ਗੁਰਵਿੰਦਰ ਕੌਰ, ਸੋਨੀ ਸਿੰਘ, ਧਰਮਿੰਦਰ ਸਿੰਘ, ਗੁਰਨਾਮ ਸਿੰਘ, ਤਰਲੋਚਨ ਸਿੰਘ, ਬਚਨ ਕੌਰ, ਬਲਵੀਰ ਕੌਰ, ਗੁਰਬਖ਼ਸ਼ ਸਿੰਘ ਤੇ ਸੁਰਮੁਖ ਸਿੰਘ ਨੇ ਨਿਭਾਈਆਂ ਅਤੇ ਗੁਰਚਰਨ ਸਿੰਘ ਵਿੱਕੀ ਸਰਪੰਚ ਪਿੰਡ ਬੇਗਮਪੁਰਾ ਨੇ ਵਿਸ਼ੇਸ਼ ਸਹਿਯੋਗ ਦਿੱਤਾ। ਇਸ ਮੌਕੇ ਐਡੀਟਰ ਇਨ ਚੀਫ ਹਰਨੀਤ ਸਿੰਘ, ਸੰਦੀਪ ਸਿੰਘ ਫਾਜਿਲਕਾ, ਜੱਗੀ ਸਨੋਰ ਅਤੇ ਕੁਲਵੀਰ ਸਿੰਘ ਮੋਗਾ ਵਿਸ਼ੇਸ਼ ਤੌਰ ‘ਤੇ ਹਾਜ਼ਰ ਹੋਏ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਮ ਚੁਰਾਸੀ ਸੰਗੀਤ ਘਰਾਣੇ ਦਾ ਰੌਸ਼ਨ- ਏ -ਚਿਰਾਗ਼ ਉਸਤਾਦ ਗਾਇਕ ਸੀ ਜਨਾਬ ਅਖਤਰ ਅਲੀ ਖਾਨ
Next articleਸ਼ਾਮਚੁਰਾਸੀ ਚ ਭਾਜਪਾਂ ਦੀ ਮੀਟਿੰਗ ਤੋ ਪਹਿਲਾਂ ਹੀ ਕਿਸਾਨਾਂ ਨੇ ਭਾਜਪਾ ਖਿਲਾਫ ਰੋਸ ਪ੍ਰਦਰਸ਼ਨ ਕਰਕੇ ਮੀਟਿੰਗ ਰੁਕਵਾਈ