ਰੋਮੀ ਘੜਾਮੇਂ ਵਾਲ਼ਾ

ਕਰਮਜੀਤ ਕੌਰ ਸਮਾਓਂ

(ਸਮਾਜ ਵੀਕਲੀ)

ਰੱਬ ਬਣਾਈ ਔਰਤ ਮੈਂ,
ਕਿਵੇਂ ਕਰਾ ਜਿੰਦਗੀ ਤਹਿ,
ਗੱਲ ਕਹਿਣੀ ਨਾ ਆਵੇ,
ਸਮਝਾਉਣੀ ਨਾ ਆਵੇ,
ਅੰਦਰੋਂ ਹਾਂ ਦਰਦਾਂ ਭਰੀ,
ਅੱਖਰ ਸਹਾਰਾ ਲੈ ਤੁਰੀ,
ਮੈਂ ਅੱਖਰ ਸਹਾਰਾ ਲੈ ਤੁਰੀ

ਕਲਮ ਫੜਾਈ ਤੂੰ ਰੱਬਾ,
ਵਜੂਦ ਅੱਖਰਾਂ ‘ਚੋਂ’ ਮੈਂ ਲੱਭਾ,
ਭੋਲਾਪਣ ਬਚਪਣੋ ਕਾਇਮ ਹੈਂ,
ਹੁਣ ਬਦਲਣੇ ਦਾ ਟਾਈਮ ਹੈਂ,
ਕਾਗਜ਼ ਤੇ ਕਲਮ ਤਿੱਖੀ ਧਰੀ,
ਅੱਖਰ ਸਹਾਰਾ ਲੈ ਤੁਰੀ,
ਮੈਂ ਅੱਖਰ ਸਹਾਰਾ ਲੈ ਤੁਰੀ

ਦੁਨੀਆਂ ਸਮਝੇ ਕਮਜ਼ੋਰ ‘ਕੰਮੋਂ’
ਚੜੀ ਰਹੇ ਲਿਖਣੇ ਦੀ ਲੋਰ ‘ਕੰਮੋਂ’
ਇਹ ਦਰਿਆ ਤਰਨਾ ਚਾਹੁੰਨੀ ਆ
ਪੱਲਾ ਕਲਮ ਦਾ ਫੜਨਾ ਚਾਹੁੰਨੀ ਆ
ਲਿਖਾਂਗੀ ਬੋਲ ਜਿਵੇਂ ਵੱਜੇ ਛੁਰੀ,
ਅੱਖਰ ਸਹਾਰਾ ਲੈ ਤੁਰੀ,
ਮੈਂ ਅੱਖਰ ਸਹਾਰਾ ਲੈ ਤੁਰੀ

ਕਰਮਜੀਤ ਕੌਰ ਸਮਾਓਂ
ਜਿਲ੍ਹਾ ਮਾਨਸਾ
7888900620

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article*ਸਿਆਸੀ ਪੈਂਤੜਾ!*
Next articleਮਿੱਠੜਾ ਕਾਲਜ ਵਿਖੇ ਵਿਸ਼ਵ ਤੰਬਾਕੂ ਮਨਾਹੀ ਦਿਵਸ ਮਨਾਇਆ ਗਿਆ