ਰੈਸਲਰ ਬੀਬੀ ਬੈਕੀ ਲਿੰਚ ਨੇ ਫਲਾਂਟ ਕੀਤਾ ‘ਬੇਬੀ ਬੰਪ’, ਇਸ ਸਟਾਰ ਨਾਲ ਹੈ ਰਿਲੇਸ਼ਨਸ਼ਿਪ ‘ਚ (ਤਸਵੀਰਾਂ)

ਨਵੀਂ ਦਿੱਲੀ ਨਕੋਦਰ (ਹਰਜਿੰਦਰ ਛਾਬੜਾ)  (ਸਮਾਜ ਵੀਕਲੀ) : ਰੈਸਲਿੰਗ ਜਗਤ ਵਿਚ ਪ੍ਰਸਿੱਧ ਨਾਮ ਬੈਕੀ ਲਿੰਚ ਨੇ ਇਕ ਫੋਟੋਸ਼ੂਟ ਵਿਚ ਆਪਣਾ ‘ਬੇਬੀ ਬੰਪ’ ਦਿਖਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਬੈਕੀ ਨੇ ਆਪਣੇ ਇੰਸਟਾਗਰਾਮ ਅਕਾਊਂਟ ‘ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਉਹ ਆਪਣਾ ਬੇਬੀ ਬੰਪ ਦਿਖਾਉਂਦੇ ਹੋਏ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਵਿਚ ਉਨ੍ਹਾਂ ਦੇ ਪਾਰਟਨਰ ਸੈਥ ਰਾਲਿੰਸ ਵੀ ਹਨ। ਰਾਲਿੰਸ ਖ਼ੁਦ ਰੈਸਲਿੰਗ ਸਟਾਰ ਹਨ, ਉਹ ਰੈਸਲਿੰਗ ਜਗਤ ਵਿਚ ਚੰਗਾ ਨਾਮ ਕਮਾ ਚੁੱਕੇ ਹਨ। ਉਮੀਦ ਹੈ ਕਿ ਇਹ ਸਟਾਰ ਕਪਲ ਦਸੰਬਰ ਵਿਚ ਮਾਂ-ਬਾਪ ਬਣ ਜਾਵੇਗਾ।

 

 

PunjabKesari

ਬੈਕੀ ਇਸ ਸਾਲ ਤਾਲਾਬੰਦੀ ਦੌਰਾਨ ਹੀ ਰੈਸਲਿੰਗ ਰਿੰਗ ਤੋਂ ਦੂਰ ਹੋ ਗਈ ਸੀ। ਬੀਤੇ ਮਹੀਨੇ ਹੀ ਉਨ੍ਹਾਂ ਨੇ ਆਪਣੇ ਗਰਭਵਤੀ ਹੋਣ ਦੀ ਇਕ ਝਲਕ ਪਰਛਾਵੇਂ ਦੇ ਰੂਪ ਵਿਚ ਸਾਰਿਆਂ ਨੂੰ ਦਿਖਾਈ ਸੀ। ਉਨ੍ਹਾਂ ਨੇ ਆਪਣੇ ਪਰਛਾਵੇਂ ਦੀ ਤਸਵੀਰ ਇੰਸਟਾਗਰਾਮ ‘ਤੇ ਸਾਂਝੀ ਕੀਤੀ ਸੀ, ਜਿਸ ਵਿਚ ਉਨ੍ਹਾਂ ਦਾ ਬੇਬੀ ਬੰਪ ਵਿੱਖ ਰਿਹਾ ਸੀ ਪਰ ਹੁਣ ਉਨ੍ਹਾਂ ਨੇ ਸੈਥ ਨਾਲ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਬੈਕੀ ਨੇ ਉਕਤ ਤਸਵੀਰਾਂ ਨਾਲ ਲਿਖਿਆ ਹੈ- ਕਮਿੰਗ ਸੂਨ (ਜਲਦੀ ਆਵੇਗਾ)।

Previous articleਫਿਜ਼ੀਕਲ ਐਜੂਕੇਸ਼ਨ ਅਤੇ ਸਪੋਰਟਸ ਐਸੋਸੀਏਸ਼ਨ , ਅਧਿਆਪਕ ਦਲ ਪੰਜਾਬ ਨੇ ਸਿੱਖਿਆ ਮੰਤਰੀ ਦੇ ਨਾਂ ਏ ਡੀ ਸੀ ਨੂੰ ਦਿੱਤਾ ਮੰਗ ਪੱਤਰ
Next articleਕਿਸਾਨ ਮੋਰਚੇ ਵੱਲੋਂ ਦੇਸ਼-ਵਿਆਪੀ ਸੰਘਰਸ਼ ਦਾ ਅਹਿਦ