ਕਪੂਰਥਲਾ (ਸਮਾਜ ਵੀਕਲੀ) (ਹਰਜੀਤ ਸਿੰਘ ਵਿਰਕ) : ਕੋਵਿਡ ਮਹਾਂਮਾਰੀ ਦੇ ਮੱਦੇਨਜਰ ਲਾਕ-ਡਾਊਨ ਦੌਰਾਨ ਛੋਟੇ-ਛੋਟੇ ਕੰਮ ਧੰਦੇ ਕਰਨ ਵਾਲਿਆਂ ਤੇ ਵਿਸ਼ੇਸ਼ ਕਰਕੇ ਰੇਹੜੀ ਲਗਾਉਣ ਵਾਲੇ ਜਾਂ ਫੜੀ ਲਗਾਉਣ ਵਾਲਿਆਂ ਦੀ ਵਿੱਤੀ ਸਹਾਇਤਾ ਕਰਨ ਲਈ ਬੈਂਕਾਂ ਵੱਲੋਂ ਪ੍ਰਧਾਨ ਮੰਤਰੀ ਸਵੈ-ਨਿਧੀ ਯੋਜਨਾ ਅਧੀਨ ਲੋਨ ਕੇਸਾਂ ਦੀਆਂ ਅਰਜੀਆਂ ਲਈਆਂ ਜਾ ਰਹੀਆਂ ਹਨ।
ਇਸ ਯੋਜਨਾ ਅਧੀਨ ਆਪਣੀ ਰੇਹੜੀ/ਫੜੀ ਲਗਾਉਣ ਲਈ ਪ੍ਰਾਰਥੀ ਨੂੰ 10 ਹਜ਼ਾਰ ਰੁਪੈ ਤੱਕ ਦਾ ਕਰਜਾ ਮਿਲ ਸਕਦਾ ਹੈ । ਇਸ ਸਕੀਮ ਅਧੀਨ ਲੋਨ ਕੋਸ ਕਾਮਨ ਸਰਵਿਸ ਸੈਂਟਰ ਦੇ ਵੀ ਐਲ ਈ ਵੱਲੋਂ ਭਰਵਾਏ ਜਾ ਰਹੇ ਹਨ । ਇਸ ਕਰਜ਼ ਯੋਜਨਾ ਦਾ ਲਾਭ ਲੈਣ ਲਈ ਉਮੀਦਵਾਰ ਕੋਲ ਮਿਊਂਸੀਪਲ ਕਾਰਪੋਰੇਸ਼ਨ ਜਾਂ ਕਮੇਟੀ ਵੱਲੋਂ ਜਾਰੀ ਕੀਤੀ ਗਈ ਟੈਂਡਰ ਸ਼ਨਾਖਤੀ ਦਸਤਾਵੇਜ਼ ਹੋਣਾ ਚਾਹੀਦਾ ਹੈ ਤੇ ਉਮੀਦਵਾਰ ਦੀ ਵੈਂਡਰ ਆਈ ਡੀ ਉਸ ਦੇ ਆਧਾਰ ਕਾਰਡ ਅਤੇ ਮੋਬਾਈਲ ਨਾਲ ਲਿੰਕ ਹੋਣੀ ਚਾਹੀਦੀ ਹੈ । ਵਧੇਰੇ ਜਾਣਕਾਰੀ ਲਈ ਕਾਮਨ ਸਰਵਿਸ ਸੈਂਟਰ ਦੇ ਜਿਲਾ ਇੰਚਾਰਜ ਸ੍ਰੀ ਅੰਕੁਸ਼ ਕੁਮਾਰ 98888-14235 ਜਾਂ ਜਿਲਾ ਰੋਜਗਾਰ ਅਤੇ ਕਾਰੋਬਾਰ ਬਿਊਰੋ, ਕਪੂਰਥਲਾ ਦੇ ਹੈਲਪ ਲਾਈਨ ਨੰਬਰ 9888219247 ‘ਤੇ ਸੰਪਰਕ ਕੀਤਾ ਜਾ ਸਕਦਾ ਹੈ