ਰੇਲ ਕੋਚ ਫੈਕਟਰੀ ਦੇ ਬਾਹਰ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਲੱਗੀ ਅੱਗ – ਲਗਪਗ 400 ਤੋਂ 500 ਝੁੱਗੀਆਂ ਸਮੇਤ ਕੀਮਤੀ ਸਮਾਨ ਸੜ ਕੇ ਸੁਆਹ

(ਸਮਾਜ ਵੀਕਲੀ)

ਘਟਨਾ ਸਥਾਨ ਤੇ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਨਾ ਪਹੁੰਚਣ ਕਾਰਣ ਲੋਕਾਂ ਵਿੱਚ ਰੋਸ਼

ਗੁਰਦੁਆਰਾ ਸਿੰਘ ਸਭਾ ਆਰ ਸੀ ਐੱਫ ਨੇ ਕੀਤਾ ਪੀੜਤ ਪ੍ਰਵਾਸੀ ਮਜ਼ਦੂਰਾਂ ਦੇ ਲੰਗਰ ਦਾ ਪ੍ਰਬੰਧ

ਕਪੂਰਥਲਾ, (ਕੌੜਾ)- ਰੇਲ ਕੋਚ ਫੈਕਟਰੀ ਦੇ ਬਾਹਰ ਅਚਾਨਕ ਉਦੋਂ ਹਫੜਾ ਦਫੜੀ ਵਾਲਾ ਮਾਹੌਲ ਮੱਚ ਗਿਆ। ਜਦੋ ਰੇਲ ਕੋਚ ਫੈਕਟਰੀ ਦੇ ਬਾਹਰ ਬਣੀਆਂ ਪਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਅੱਗ ਲੱਗ ਗਈ ।ਅੱਗ ਇੰਨੀ ਭਿਆਨਕ ਸੀ ਕਿ ਦੇਖਦੇ ਹੀ ਦੇਖਦੇ 400 ਤੋਂ ਲੈ ਕੇ 500 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ।ਮੌਕੇ ਤੇ ਪਹੁੰਚੀਆਂ ਫਾਇਰ ਬ੍ਰਿਗੇਡ ਕਪੂਰਥਲਾ ਦੀਆਂ ਗੱਡੀਆਂ ਨੇ ਅੱਗ ਬੁਝਾਉਣ ਲੰਬੀ ਜੱਦੋ ਜਹਿਦ ਕੀਤੀ । ਪ੍ਰੰਤੂ ਅੱਗ ਏਨੀ ਭਿਆਨਕ ਸੀ ਕਿ ਕਾਫ਼ੀ ਹੱਦ ਤਕ ਝੁੱਗੀਆਂ ਸੜ ਕੇ ਸੁਆਹ ਹੋ ਚੁੱਕੀਆਂ ਸਨ।

ਇਸ ਅੱਗ ਦੇ ਹਾਦਸੇ ਨਾਲ ਜਿਥੇ ਝੁੱਗੀਆਂ ਵਿਚ ਪਿਆ ਪਰਵਾਸੀ ਮਜ਼ਦੂਰਾਂ ਦਾ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ। ਉਥੇ ਹੀ ਅੱਗ ਲੱਗਣ ਦੇ ਕਾਰਣਾਂ ਦਾ ਕੋਈ ਵੀ ਪਤਾ ਨਹੀਂ ਚੱਲ ਸਕਿਆ। ਇਸ ਹਾਦਸੇ ਦੇ ਪੀੜਤ ਪ੍ਰਵਾਸੀ ਮਜ਼ਦੂਰ ਜਿਹਨਾਂ ਵਿੱਚ ਰਾਮਸਰਨ, ਗੋਵਰਧਨ, ਲਾਜਵੰਤੀ, ਕਮਲ, ਰਕੇਸ਼ ਬਾਕਾ, ਅਗਮਲਾਲ, ਅਵੰਤੀ ਹਰਸੁਮਨ ਪ੍ਰਸ਼ਾਦ ਆਦਿ ਨੇ ਦੱਸਿਆ ਕਿ ਉਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਥੇ ਝੁੱਗੀਆਂ ਪਾ ਕੇ ਰਹਿ ਰਹੇ ਹਨ । ਉਹਨਾਂ ਦੱਸਿਆ ਕਿ ਅਚਾਨਕ ਇੱਕ ਪਾਸਿਓ ਜ਼ੋਰਦਾਰ ਧੂੰਆਂ ਤੇ ਅੱਗ ਦੀਆਂ ਲਪਟਾਂ ਉੱਠੀਆਂ। ਜਿਸ ਨਾਲ ਦੇਖਦੇ ਹੀ ਦੇਖਦੇ ਲਗਪਗ ਵੱਡੀ ਗਿਣਤੀ ਵਿੱਚ ਝੁੱਗੀਆਂ ਨੂੰ ਆਪਣੀ ਝਪੇਟ ਵਿੱਚ ਲੈ ਲਿਆ। ਜਿਸ ਨਾਲ ਉਹਨਾਂ ਦੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕੀਤੀ ਕਮਾਈ ਨਾਲ ਬਣਾਈਆਂ ਇਹ ਝੁੱਗੀਆਂ ਤੇ ਉਹਨਾਂ ਵਿੱਚ ਪਿਆ ਕੀਮਤੀ ਸਮਾਨ ਪੂਰੀ ਤਰ੍ਹਾਂ ਜਲ ਕੇ ਰਾਖ ਹੋ ਗਿਆ। ਹਾਦਸੇ ਨਾਲ ਧਾਹਾਂ ਮਾਰ ਰੋ ਰਹੇ ਸਨ ਤੇ ਅੱਗ ਦੀ ਰਾਖ ਵਿਚੋਂ ਆਪਣਾ ਸਾਮਾਨ ਕੱਢ ਰਹੇ ਸਨ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੀ ਕਮੇਟੀ ਤੇ ਸੇਵਾਦਾਰਾਂ ਵੱਲੋਂ ਜਿੱਥੇ ਪੀੜਤ ਪ੍ਰਵਾਸੀ ਮਜ਼ਦੂਰਾਂ ਦੇ ਲੰਗਰ ਦੇ ਪੀਣ ਵਾਲੇ ਪਾਣੀ ਦਾ ਖਾਸ ਪ੍ਰਬੰਧ ਕੀਤਾ ਗਿਆ।ਉਥੇ

ਇਸ ਦੌਰਾਨ ਜਿਥੇ ਵੱਡੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਮੌਕੇ ਤੇ ਪਹੁੰਚੇ । ਪਰੰਤੂ ਦੇਰ ਸ਼ਾਮ ਤੱਕ ਖ਼ਬਰ ਲਿਖੇ ਜਾਣ ਤੱਕ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਘਟਨਾ ਸਥਾਨ ਤੇ ਨਹੀਂ ਪੁੱਜਾ। ਜਿਸ ਕਾਰਣ ਪੀੜਤ ਪ੍ਰਵਾਸੀ ਮਜ਼ਦੂਰਾਂ ਤੇ ਇਲਾਕੇ ਦੇ ਲੋਕਾਂ ਵਿੱਚ ਕਾਫੀ ਰੋਸ਼ ਸੀ।

***ਜਦੋਂ ਧੀ ਦੇ ਵਿਆਹ ਦੀਆਂ ਖੁਸ਼ੀਆਂ ਭਿਆਨਕ ਅੱਗ ਨੇ ਕੀਤੀਆਂ ਤਬਾਹ***
ਇਸ ਹਾਦਸੇ ਦੀ ਪੀੜਤ ਲਕਸ਼ਮੀ ਨੇ ਦੁਖੀ ਮਨ ਨਾਲ ਦੱਸਿਆ ਕਿ ਕੁਝ ਦਿਨ ਬਾਅਦ ਹੀ ਉਸ ਦੀ ਲੜਕੀ ਦਾ ਵਿਆਹ ਹੈ । ਜਿਸ ਲਈ ਉਸ ਨੇ ਪਿਛਲੇ ਇੱਕ ਸਾਲ ਤੋਂ ਆਪਣੀ ਧੀ ਦੇ ਵਿਆਹ ਲਈ ਸਮਾਨ ਖਰੀਦ ਕੇ ਰੱਖਿਆ ਹੋਇਆ ਸੀ । ਜੋ ਇਸ ਅੱਗ ਦੀਆਂ ਲਪਟਾਂ ਵਿੱਚ ਪੂਰੀ ਤਰ੍ਹਾਂ ਨਾਲ ਰਾਖ ਹੋ ਗਿਆ। ਜਿਸ ਨਾਲ ਲਕਸ਼ਮੀ ਦੇ ਆਪਣੇ ਧੀ ਲਈ ਵਿਆਹ ਦੇਖੇ ਸਾਰੇ ਚਾਅ ਇਸ ਭਿਆਨਕ ਅੱਗ ਨੇ ਤਬਾਹ ਕਰ ਦਿੱਤੇ।

****ਬੰਬ ਬਣ ਉੱਡ ਸਕਦੀ ਸੀ ਰੇਲ ਕੋਚ ਫੈਕਟਰੀ****
ਗਨੀਮਤ ਤਾਂ ਇਹ ਰਹੀ ਕਿ ਝੁੱਗੀਆਂ ਤੋਂ ਅੱਗਲੇ ਪਾਸੇ ਰੇਲਵੇ ਲਾਈਨ ਦੇ ਉਸ ਪਾਰ ਰੇਲ ਕੋਚ ਫੈਕਟਰੀ ਦੇ ਕਰਮਚਾਰੀਆਂ ਦੀ ਸਹੂਲਤ ਲਈ ਐੱਲ ਪੀ ਜੀ ਗੈਸ ਦਾ ਗੋਦਾਮ ਸੀ । ਜੋ ਅੱਗੇ ਰੇਲ ਕੋਚ ਫੈਕਟਰੀ ਦੀ ਦੀਵਾਰ ਹੋਣ ਕਾਰਣ ਤੇ ਅੱਗ ਨੂੰ ਫੈਕਟਰੀ ਏਰੀਏ ਤੋਂ ਵੱਧਣ ਤੋਂ ਰੋਕਣ ਲਈ ਅੱਗ ਤੇ ਕਾਬੂ ਪਾ ਲੈਣ ਚੱਲਦੇ ਵੱਡਾ ਹਾਦਸਾ ਹੋਣੋ ਟੱਲ ਗਿਆ। ਜੇਕਰ ਇਸ ਅੱਗ ਨੂੰ ਫੈਕਟਰੀ ਵੱਲ ਵੱਧਣ ਤੋਂ ਨਾ ਰੋਕਿਆ ਜਾਂਦਾ ਤਾਂ ਬੰਬ ਬਣ ਉੱਡ ਸਕਦੀ ਸੀ ਰੇਲ ਕੋ ਫੈਕਟਰੀ।

ਕੈਪਸ਼ਨ -ਰੇਲ ਕੋਚ ਫੈਕਟਰੀ ਦੇ ਬਾਹਰ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਲੱਗੀ ਅੱਗ ਦੇ ਹਾਦਸੇ ਦੇ ਵੱਖ ਵੱਖ ਦ੍ਰਿਸ਼

Previous articleजरूरतमंद परिवारों को कच्चा राशन बांटकर मनाई बुद्ध जयंती
Next articleਰਮਾਬਾਈ ਅੰਬੇਡਕਰ ਵੈਲਫੇਅਰ ਸੋਸਾਇਟੀ ਖੋਥੜਾ ਵਲੋਂ ਰਮਾਬਾਈ ਅੰਬੇਡਕਰ ਲਾਇਬ੍ਰੇਰੀ ਵਿਖੇ ਬਹੁਤ ਧੂਮ ਧਾਮ ਨਾਲ ਮਨਾਈ ਗਈ ਬੁੱਧ ਜੇਅੰਤੀ