ਕਪੂਰਥਲਾ , 11 ਨਵੰਬਰ ( ਕੌੜਾ)– ਰੇਲ ਕੋਚ ਫੈਕਟਰੀ ਦੇ ਅੰਦਰ ਇੱਕਰੇਲਵੇ ਕਰਮਚਾਰੀ ਵੱਲੋਂ ਆਪਣੀ ਡਿਊਟੀ ਦੌਰਾਨ ਖੁਦਕੁਸ਼ੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਪ੍ਰਾਪਤ ਜਾਣਕਾਰੀ ਅਨੁਸਾਰ ਜਸਵੀਰ ਸਿੰਘ ਪੁੱਤਰ ਜੀਤ ਸਿੰਘ ਜੋ ਕਿ ਟੈਕਨੀਸ਼ੀਅਨ -1 ਦੇ ਤੌਰ ਤੇ ਪੇਂਟ ਸ਼ਾਪ ਵਿੱਚ ਆਪਣੀ ਡਿਊਟੀ ਨਿਭਾਅ ਰਿਹਾ ਸੀ ਤੇ ਆਪਣੇ ਪਰਿਵਾਰ ਸਮੇਤ ਆਰ ਸੀ ਐਫ ਦੇ ਕੁਆਰਟਰ ਨੰਬਰ 876 ਟਾਈਪ-1 ਸੀ ਵਿਚ ਰਹਿ ਰਿਹਾ ਸੀ। ਜਸਬੀਰ ਸਿੰਘ ਜੋ ਕਿ ਰਾਤ ਦੀ ਸ਼ਿਫਟ ਅਨਸਾਰ ਡਿਊਟੀ ਦੇ ਰਿਹਾ ਸੀ ਤੇ ਇਸੇ ਦੌਰਾਨ ਹੀ ਉਸ ਨੇ ਬੀਤੀ ਰਾਤ ਆਪਣੀ ਡਿਊਟੀ ਦੌਰਾਨ ਪੇਂਟ ਸ਼ਾਪ ਅੰਦਰ ਕੱਪੜੇ ਬਦਲਣ ਵਾਲੀ ਕੈਬਿਨ ਦਾ ਦਰਵਾਜ਼ਾ ਲੌਕ ਕਰਕੇ ਆਪਣੇ ਆਪ ਨੂੰ ਫਾਹਾ ਲਗਾ ਕੇ ਖੁਦਕੁਸ਼ੀ ਕਰ ਲਈ ਹੈ। ਜਸਬੀਰ ਸਿੰਘ ਦੀ ਖੁਦਕੁਸ਼ੀ ਦੇ ਕਾਰਣ ਦਾ ਪਤਾ ਨਹੀਂ ਲੱਗ ਸਕਿਆ ਹੈ।
ਮੌਕੇ ਤੇ ਪਹੁੰਚੀ ਭੁਲਾਣਾ ਚੌਕੀ ਦੀ ਪੁਲਿਸ ਨੇ ਲਾਸ਼ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਭੇਜ ਦਿੱਤੀ ਹੈ।ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਜਸਬੀਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਤੇ ਦੋ ਲੜਕੇ ਛੱਡ ਗਏ ਹਨ।
![]() |
ReplyReply to allForward
|