ਕੋਲਕਾਤਾ- ਰੇਲਵੇ ਵੱਲੋਂ 31 ਮਾਰਚ ਤੱਕ ਯਾਤਰੀ ਸੇਵਾਵਾਂ ਬੰਦ ਕਰਨ ਦੇ ਐਲਾਨ ਕਾਰਨ ਲੋਕ ਘਰ ਪਰਤਣ ਲਈ ਬੱਸਾਂ ’ਤੇ ਨਿਰਭਰ ਕਰ ਰਹੇ ਹਨ। ਇਸ ਕਾਰਨ ਸ਼ਹਿਰ ਦੇ ਬੱਸ ਡਿਪੂ ਵਿਚ ਵੱਡੀ ਭੀੜ ਨਜ਼ਰ ਆਈ।
ਕੋਵਿਡ-19 ਦੇ ਮੱਦੇਨਜ਼ਰ ਪੱਛਮੀ ਬੰਗਾਲ ਵਿਚ ਸੋਮਵਾਰ ਸ਼ਾਮ ਪੰਜ ਵਜੇ ਲਾਗੂ ਹੋਣ ਜਾ ਰਹੇ ਕੁਝ ਇਲਾਕਿਆਂ ਵਿਚ ਬੰਦ ਕਾਰਨ ਲੋਕ ਇਹ ਸਮਾਂ-ਸੀਮਾ ਪਾਰ ਹੋਣ ਤੋਂ ਪਹਿਲਾਂ ਬੱਸਾਂ ਜ਼ਰੀਏ ਘਰ ਰਵਾਨਾ ਹੋਣਾ ਚਾਹੁੰਦੇ ਹਨ। ਸੈਂਕੜੇ ਯਾਤਰੀ, ਖ਼ਾਸ ਤੌਰ ’ਤੇ ਨਿਰਮਾਣ ਕਾਰਜਾਂ ਵਿਚ ਲੱਗੇ ਲੋਕ ਤੇ ਮਜ਼ਦੂਰ ਇਕ-ਦੂਜੇ ਨੂੰ ਧੱਕਦੇ ਹੋਏ ਸੀਮਤ ਗਿਣਤੀ ਵਿਚ ਬਚੀਆਂ ਨਿੱਜੀ ਤੇ ਪ੍ਰਾਈਵੇਟ ਬੱਸਾਂ ਵਿਚ ਥਾਂ ਬਣਾਉਂਦੇ ਨਜ਼ਰ ਆਏ। ਰਾਜ ਟਰਾਂਸਪੋਰਟ ਸਕੱਤਰ ਐੱਨ.ਐੱਸ. ਨਿਗਮ ਨੇ ਦੱਸਿਆ ਕਿ ਆਪਣੇ ਘਰਾਂ ਨੂੰ ਵਾਪਸ ਜਾਣ ਵਾਲੇ ਲੋਕਾਂ ਲਈ ਵੱਖ-ਵੱਖ ਜ਼ਿਲ੍ਹਿਆਂ ਵਿਚ ਜਾਣ ਵਾਲੀਆਂ ਬੱਸਾਂ ਦੀ ਵਿਵਸਥਾ ਕੀਤੀ ਗਈ ਸੀ। ਨਿਗਮ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਲੋਕ ਘਰ ਪਹੁੰਚਣ। ਉਨ੍ਹਾਂ ਦੱਸਿਆ ਕਿ ਬੰਦ ਦੌਰਾਨ ਵੀ ਕੁਝ ਜ਼ਰੂਰੀ ਸੇਵਾਵਾਂ ਲਈ ਸੀਮਤ ਗਿਣਤੀ ਵਿਚ ਬੱਸਾਂ ਚੱਲਣਗੀਆਂ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਆਪਣੀ ਯਾਤਰਾ ਦੀ ਜ਼ਰੂਰਤਾਂ ਦਾ ਕਾਰਨ ਦੱਸਣਾ ਹੋਵੇਗਾ।
HOME ਰੇਲਾਂ ਰੱਦ ਹੋਣ ਕਾਰਨ ਕੋਲਕਾਤਾ ਬੱਸ ਡਿਪੂ ’ਤੇ ਵੱਡੀ ਭੀੜ