ਰੇਲਵੇ ਵਿੱਚੋਂ ਸੇਵਾਮੁਕਤ ਹੋਣ ਤੇ ਜਸਵੰਤ ਸਿੰਘ ਭੁੰਬਲੀ ਸਨਮਾਨਤ

ਕੈਪਸ਼ਨ ਰੇਲਵੇ ਵਿੱਚੋਂ ਸੇਵਾਮੁਕਤ ਹੋਣ ਤੇ ਭਾਈ ਜਸਵੰਤ ਸਿੰਘ ਭੁੰਬਲੀ ਉਨ੍ਹਾਂ ਦੀ ਧਰਮ ਪਤਨੀ ਨੂੰ ਸਨਮਾਨਤ ਕਰਦੇ ਹੋਏ ਭਾਈ ਜਗੀਰ ਸਿੰਘ ਉੱਜਲ ਸਿੰਘ ਤੇ ਹੋਰ

ਕਪੂਰਥਲਾ  (ਸਮਾਜ ਵੀਕਲੀ) (ਕੌੜਾ )- ਰੇਲ ਕੋਚ ਫੈਕਟਰੀ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਸ਼ਾਨਦਾਰ ਸੇਵਾਵਾਂ ਦੇ ਰਹੇ ਜਸਵੰਤ ਸਿੰਘ ਭੁੰਬਲੀ ਜੀ ਆਪਣੀ ਰੇਲਵੇ ਦੀ ਨੌਕਰੀ ਤੋਂ ਅੱਜ ਸੇਵਾਮੁਕਤ ਹੋ ਗਏ ਜਸਵੰਤ ਸਿੰਘ ਭੁੰਬਲੀ ਦੀ ਸੇਵਾਮੁਕਤੀ ਤੇ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ ਜਿਸ ਦੀ ਪ੍ਰਧਾਨਗੀ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਦੇ ਪ੍ਰਧਾਨ ਭਾਈ ਜਗੀਰ ਸਿੰਘ , ਮੀਤ ਪ੍ਰਧਾਨ ਭਾਈ ਮਨਦੀਪ ਸਿੰਘ , ਜਨਰਲ ਸਕੱਤਰ ਭਾਈ ਉਜਲ ਸਿੰਘ, ਆਦਿ ਨੇ ਸਾਂਝੇ ਤੌਰ ਤੇ ਕੀਤੀ ਸਮਾਰੋਹ ਦੌਰਾਨ ਜਸਵੰਤ ਸਿੰਘ ਭੁੰਬਲੀ ਜੀ ਦੇ ਸੇਵਾ ਕਾਲ ਦੇ ਉਤੇ ਰੌਸ਼ਨੀ ਪਾਉਂਦੇ ਹੋਏ ਭਾਈ ਉੱਜਲ ਸਿੰਘ ਨੇ ਕਿਹਾ ਕਿ ਭਾਈ ਜਸਵੰਤ ਸਿੰਘ ਭੁੰਬਲੀ ਜੀ ਨੇ ਜਿਥੇ ਰੇਲਵੇ ਵਿਚ ਪੂਰੀ ਇਮਾਨਦਾਰੀ ਤੇ ਸੇਵਾ ਭਾਵਨਾ ਨਾਲ ਆਪਣੀ ਡਿਊਟੀ ਨਿਭਾਈ ਹੈ

ਉੱਥੇ ਹੀ ਸਮਾਜ ਪ੍ਰਤੀ ਕਈ ਭਲਾਈ ਦੇ ਕੰਮ ਕੀਤੇ ਹਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਪ੍ਰਧਾਨ ਭਾਈ ਜਗੀਰ ਸਿੰਘ ਨੇ ਭਾਈ ਜਸਵੰਤ ਸਿੰਘ ਭੁੰਬਲੀ ਦੀ ਸੇਵਾ ਤੇ ਰੌਸ਼ਨੀ ਪਾਉਂਦੇ ਹੋਏ ਕਿਹਾ ਕਿ ਉਹ ਆਪਣੇ ਕੰਮ ਦੇ ਨਾਲ ਨਾਲ ਗੁਰੂ ਘਰ ਵਿਖੇ ਲੰਮੇ ਸਮੇਂ ਤੋਂ ਵੱਖ-ਵੱਖ ਸੇਵਾਵਾਂ ਰਾਹੀਂ ਯੋਗਦਾਨ ਪਾਇਆ ਹੈ । ਉਨ੍ਹਾਂ ਕਿਹਾ ਕਿ ਭਾਈ ਜਸਵੰਤ ਸਿੰਘ ਜੀ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਸਰਕਲ ਆਰ ਸੀ ਐੱਫ ਨਾਲ ਕਾਫੀ ਸਮੇਂ ਤੋਂ ਜੁੜ ਕੇ ਸੇਵਾ ਨਿਭਾ ਰਹੇ ਸਨ ਇਸ ਮੌਕੇ ਤੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰੇਲ ਕੋਚ ਫੈਕਟਰੀ ਦੇ ਪ੍ਰਧਾਨ ਭਾਈ ਜਗੀਰ ਸਿੰਘ , ਮੀਤ ਪ੍ਰਧਾਨ ਭਾਈ ਮਨਦੀਪ ਸਿੰਘ , ਜਨਰਲ ਸਕੱਤਰ ਭਾਈ ਉਜਲ ਸਿੰਘ, ਕੈਸ਼ੀਅਰ ਭਾਈ ਦਲਜੀਤ ਸਿੰਘ ਆਦਿ ਹਾਜ਼ਰ ਸਨ

Previous article
Next articleਨਬਾਰਡ ਦੀ ਸਹਾਇਤਾ ਨਾਲ ਪਿੰਡਾਂ ਦੀਆਂ ਔਰਤਾਂ ਸਾਖਰ ਅਤੇ ਕਾਰਜਸ਼ੀਲ ਹੋ ਰਹੀਆਂ ਹਨ – ਹੰਸ