ਬ੍ਰਸੱਲਜ਼ (ਸਮਾਜ ਵੀਕਲੀ) : ਯੂਰੋਪੀ ਯੂਨੀਅਨ ਦੇ ਵਿਦੇਸ਼ ਮੰਤਰੀ ਰੂਸ ਤੇ ਵਿਰੋਧੀ ਧਿਰ ਦੇ ਆਗੂ ਅਲੈਕਸੇਈ ਨਵਾਲਨੀ ਨੂੰ ਜ਼ਹਿਰ ਦੇਣ ਦੇ ਮਾਮਲੇ ’ਚ ਰੂਸ ਦੇ ਅਧਿਕਾਰੀਆਂ ਤੇ ਜਥੇਬੰਦੀਆਂ ’ਤੇ ਪਾਬੰਦੀ ਲਾਉਣ ’ਤੇ ਵਿਚਾਰ ਕਰ ਰਹੇ ਹਨ। ਰੂਸ ’ਤੇ ਦੋਸ਼ ਹੈ ਕਿ ਉਸ ਨੇ ਨਵਲਨੀ ਨੂੰ ‘ਨਰਵ ਏਜੰਟ’ ਜ਼ਹਿਰ ਨਾਲ ਨਿਸ਼ਾਨਾ ਬਣਾਇਆ ਹੈ।
ਯੂਰੋਪੀ ਯੂਨੀਅਨ ਦੇ ਵਿਦੇਸ਼ ਮੰਤਰੀਆਂ ਦੀ ਅੱਜ ਲਗਜ਼ਮਬਰਗ ’ਚ ਮੀਟਿੰਗ ਹੋ ਰਹੀ ਹੈ ਅਤੇ ਨਵਲਨੀ ਮਾਮਲੇ ’ਚ ਸ਼ੱਕੀਆਂ ਦੀਆਂ ਜਾਇਦਾਦਾਂ ਜ਼ਬਤ ਕਰਨ ਤੇ ਉਨ੍ਹਾਂ ਦੀ ਯੂਰੋਪ ਯਾਤਰਾ ’ਤੇ ਪਾਬੰਦੀਆਂ ਲਾਉਣ ਸਬੰਧੀ ਫਰਾਂਸ ਤੇ ਜਰਮਨੀ ਦੀ ਤਜਵੀਜ਼ ’ਤੇ ਵਿਚਾਰ ਕਰ ਰਹੇ ਹਨ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦੇ ਸਿਆਸੀ ਵਿਰੋਧੀ ਨਵਲਨੀ ਰੂਸ ’ਚ ਇੱਕ ਘਰੇਲੂ ਉਡਾਣ ’ਚ 20 ਅਗਸਤ ਨੂੰ ਬਿਮਾਰ ਪੈ ਗਏ ਸੀ।