ਰੁੱਖ ਤੇ ਮਨੁੱਖ

(ਸਮਾਜ ਵੀਕਲੀ)

 

ਆਜੋ ਰੁੱਖਾਂ ਨਾਲ ਪਾ ਲਈਏ ਯਾਰਾਨਾ ਦੋਸਤੋ,
ਰੁੱਖਾਂ ਦੇ ਲਈ ਕੋਈ ਛੇੜੀਏ ਅਫ਼ਸਾਨਾ ਦੋਸਤੋ।

ਰੁੱਖਾਂ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਹਾਰ ਹੈ,
ਰੁੱਖ ਸਿਖਾਉਂਦੇ ਸਾਨੂੰ ਵੰਡਣਾ ਪਿਆਰ ਹੈ,
ਸਾਨੂੰ ਛਾਂ ਵੀ ਨੇ ਦਿੰਦੇ ਨਾਲੇ ਸਾਹ ਵੀ ਨੇ ਦਿੰਦੇ,
ਕਾਇਨਾਤ ਦੇ ਗਲੇ ਮਿਲਣ ਦਾ ਲੱਭੀਏ ਬਹਾਨਾ ਦੋਸਤੋ,
ਆਜੋ ਰੁੱਖਾਂ ਨਾਲ ਪਾ ਲਈਏ ਯਾਰਾਨਾ ਦੋਸਤੋ,
ਰੁੱਖਾਂ ਦੇ ਲਈ ਕੋਈ ਛੇੜੀਏ ਅਫ਼ਸਾਨਾ ਦੋਸਤੋ।

ਰੁੱਖ ਹੈਨ ਤੇ ਬੁਛਾੜਾਂ ਵੀ ਨੇ ਯਾਰੋ ਪੈਣੀਆਂ,
ਇਹਨਾਂ ਹਾਰਾਂ ਮਾਰਾਂ ਮੌਸਮਾਂ ਦੀਆਂ ਸਹਿਣੀਆਂ,
ਨਾ ਮਿਟਾਈਏ ਅਸੀਂ ਪੰਛੀਆਂ ਵਿਚਾਰਿਆਂ ਦੀ ਹੋਂਦ ਨੂੰ,
ਵਾਤਾਵਰਣ ਨੂੰ ਅਸੀਂ ਬਣਾ ਕੇ ਰੱਖੀਏ ਸੁਹਾਨਾ ਦੋਸਤੋ,
ਆਜੋ ਰੁੱਖਾਂ ਨਾਲ ਪਾ ਲਈਏ ਯਾਰਾਨਾ ਦੋਸਤੋ,
ਰੁੱਖਾਂ ਦੇ ਲਈ ਕੋਈ ਛੇੜੀਏ ਅਫ਼ਸਾਨਾ ਦੋਸਤੋ।

ਆਹ ਫਰ੍ਹਮਾਂ ਵਾਲੇ ਪਹਿਲਾਂ ਤੈਨੂੰ ਤਾਂ ਲਭਾਉਣਗੇ,
ਮਤਲਬ ਨਿਕਲ ਗਿਆ ਤਾਂ ਅੱਖ ਵੀ ਨਾ ਮਿਲਾਉਣਗੇ,
ਬੰਜਰ ਕਰ ਦੇਣਗੇ ਤੇਰੀ ਭੂਮੀ ਤੇ ਉਪਜ ਕਿੱਥੋਂ ਲੈਣੀ ਤੂੰ,
ਵੱਢ ਲੈਂਦੇ ਸਾਰੇ ਰੁੱਖ ਕੋਈ ਨਾ ਕੋਈ ਮਾਰ ਕੇ ਬਹਾਨਾ ਦੋਸਤੋ,
ਆਜੋ ਰੁੱਖਾਂ ਨਾਲ ਪਾ ਲਈਏ ਯਾਰਾਨਾ ਦੋਸਤੋ,
ਰੁੱਖਾਂ ਦੇ ਲਈ ਕੋਈ ਛੇੜੀਏ ਅਫ਼ਸਾਨਾ ਦੋਸਤੋ।

ਰਲ ਮਿਲ ਕੇ ਸਾਰੇ ਆਓ ਆਪਾਂ ਇਹ ਪ੍ਰਣ ਕਰੀਏ,
ਆਪੇ ਹੱਥੀਂ ਰੁੱਖ ਲਾਈਏ ਨਾਲੇ ਸਾਂਭ ਤੇ ਸੰਭਾਲ ਕਰੀਏ,
ਬਾਗ ਬਗ਼ੀਚੇ ਲਗਾਈਏ ਫੁਲਵਾੜੀਆਂ ਵੀ ਸਜਾਈਏ,
ਫਲ ਚੰਗਾ ਹੁੰਦਾ ਬੜਾ ਸ਼ਰਨ ਸਿਹਤ ਲਈ ਖਾਣਾ ਦੋਸਤੋ,
ਆਜੋ ਰੁੱਖਾਂ ਨਾਲ ਪਾ ਲਈਏ ਯਾਰਾਨਾ ਦੋਸਤੋ,
ਰੁੱਖਾਂ ਦੇ ਲਈ ਕੋਈ ਛੇੜੀਏ ਅਫ਼ਸਾਨਾ ਦੋਸਤੋ।

ਸ਼ਰਨਜੀਤ ਕੌਰ ਜੋਸਨ

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬੇਚੈਨ ਅੱਖਾਂ
Next articleਗ਼ਜ਼ਲ