(ਸਮਾਜ ਵੀਕਲੀ)
ਜਿਹੜੇ ਚੰਗੇ ਕਹਿਣ ਕਾਨੂੰਨਾਂ ਨੂੰ
ਕਿੱਥੋਂ ਡਿਗਰੀਆਂ ਲੈ ਕੇ ਆਏ ਨੇ ।
ਆਖਰ ਸਭਨਾਂ ਨੂੰ ਮੰਨਣਾਂ ਪਿਆ
ਜਦੋਂ ਆਗੂਆਂ ਨੁਕਸ਼ ਗਿਣਾਏ ਨੇ ।
ਰੁਲਦੂ ਪੁੱਛ ਲਈ ਜਦੋਂ ਯੂਨੀਵਰਸਟੀ
ਤਾਂ ਕਿ ਉਹ ਵੀ ਇੱਕ ਖਰੀਦ ਲਵੇ ;
ਜਦੋਂ ਪੁੱਛਿਆ ਕਿੰਨੇ ਦੀ ਮਿਲਦੀ ਹੈ
ਲਾਜਵੰਤੀ ਵਾਂਗੂੰ ਕੁਮਲਾਏ ਨੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024