(ਸਮਾਜ ਵੀਕਲੀ)
ਹੱਕ ਵਾਲ਼ਿਆਂ ਨੂੰ ਤੇ ਵਿਰੋਧ ਵਾਲ਼ਿਆਂ ਨੂੰ ,
ਇੱਕ ਥਾਂ ਇਕੱਠੇ ਕਰ ਕੇ ਬਿਠਾ ਲਓ ।
ਦੋਵਾਂ ਪਾਸਿਆਂ ਦੇ ਆਗੂਆਂ ਨੂੰ ਟਾਇਮ ਦੇ ਕੇ
ਪੂਰੀ ਤਰਾਂ ਖੁੱਲੀ੍ ਬਹਿਸ ਕਰਾ ਲਓ ।
‘ਕੱਲੀ ‘ਕੱਲੀ ਮੱਦ ‘ਤੇ ਦਲੀਲ ਨਾਲ਼ ਗੱਲ ਹੋਵੇ ,
ਪੰਜ ਬੰਦਿਆਂ ਤੋਂ ਜੱਜਮੈਂਟ ਕਰਵਾ ਲਓ ।
ਫੇਰ ਵੀ ਜੇ ਕੋਈ ਗੱਲ ਨਿੱਤਰੀ ਨਾ ਚੰਗੀ ਤਰਾਂ,
ਪਰਚੀਆਂ ਦੇ ਨਾਲ਼ ਵੋਟਾਂ ਵੀ ਪਵਾ ਲਓ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ( ਪੰਜਾਬ )
148024