ਰਿਸ਼ਤਿਆਂ ਦਾ ਘਾਣ

(ਸਮਾਜ ਵੀਕਲੀ)

ਜ਼ਿੰਦਰ ਅੱਜ ਤੀਹਾਂ ਤੋਂ ਦੋ ਸਾਲ ਉੱਤੇ ਹੋ ਚੱਲਿਆ ਜੇ। ਬੜੇ ਰਿਸ਼ਤੇ ਆਣ ਡਏ ,ਪਰ ਕੋਈ ਨਾ ਕੋਈ ਬਹਾਨਾ ਬਣਾ ਕੇ ਕੁੜੀ ਦੇਖ ਜਵਾਬ ਦੇ ਛੱਡਦਾ। ਖੌਰੇ ਕੋਈ ਦਹੇਜ਼ ਦੀ ਮੰਗ ਹੀ ਜਾਂ ਫਿਰ ਕੋਈ ਹੋਰ। ਇੱਕ ਦਿਨ ਦਾਰੀ ਕੇ ਦੀਪੇ ਨੇ ਜਿੰਦਰ ਦੀ ਮਾਂ ਨੂੰ ਪੁੱਛਿਆ ਕਿ ਤਾਈ ਚਰਨੋਂ ਮੁੰਡੇ ਨੂੰ ਰਿਸ਼ਤਾ ਹੁੰਦਾ ਨਹੀਂ ਕਿ ਲੈਂਦੇ ਨਹੀਂ ਜੇ।ਤਾਈ ਚਰਨੋਂ ਆਂਦੀ ਨਹੀਂ ਰਿਸ਼ਤੇ ਤੇ ਸੁੱਖ ਨਾਲ ਬਥੇਰੇ ਆਂਦੇ ਪਏ ਸੁ।ਪਰ ਜਿੰਦਰ ਆਂਦਾ ਜੇ ਕੇ ਕੁੜੀ ਉਹ ਲੈਣੀ ਜੇ ਜਿਹਦੇ ਕੋਈ ਹੋਰ ਭੈਣ ਭਰਾ ਨਾ ਹੋਵੇ। ਪੈਲੀ ਪੂਲੀ ਵੀ ਆਂਦੀ ਹੋਏ ਕੇ ਨਹੀਂ।

ਹੁਣ ਤੂੰ ਆਪ ਸਿਆਣਾ ਜੇ ਮਹਿੰਗਾਈ ਦੇ ਜ਼ਮਾਨੇ ਵਿੱਚ ਗੁਜ਼ਾਰੇ ਲਈ ਇੰਨਾ ਕੁ ਤਾਂ ਬਣਦਾ। ਮੈਨੂੰ ਜ਼ਿੰਦਰ ਦੀਆਂ ਗੱਲਾਂ ਵਿੱਚ ਦਮ ਲੱਗਾ।ਦੀਪਾ ਆਂਦਾ ਤਾਈ ਜੀ ਗੱਲ ਈ ਕੋਈ ਨਹੀਂ ਜੇ। ਹੈ ਇੱਕ ਰਿਸ਼ਤਾ ਮੇਰੀ ਨਜ਼ਰੇ। ਤੇ ਮੈਂ ਕੀ ਆਂਦਾ ਜੇ ਜ਼ਿੰਦਰ ਨੂੰ ਵੀ ਘਰੀਂ ਬੁਲਾ ਛੱਡੇਂ। ਤੇ ਆਪਾਂ ਰੋਕੇ ਦੀ ਗੱਲ ਕਰੀਏ ਸੂ।ਹਏ-ਹਏ ਨਾ ਜ਼ਿੰਦਰ ਕਿਤੇ ਆਕੀਏ ਅਸਾਂ ਤੋਂ। ਤੂੰ ਰੋਕੇ ਦੀ ਗੱਲ ਕਰ ਭਰਾ।

ਲੈ ਜਿੰਦਰ ਵੀ ਆ ਗਿਆ ਜੇ।ਕੀ ਹਾਲ -ਚਾਲ ਦੀਪੇ ਭਾਊ। ਕਿੱਦਾਂ ਅੱਜ ਕੀੜੀ ਘਰ ਨਰੈਣ ਆਏ ਜੂ। ਵਧੀਆ ਭਰਾ ਤੇਰੇ ਰਿਸ਼ਤੇ ਲਈ ਆਇਆ ਸੂ। ਦੱਸ ਕਿੱਦਾਂ ਦਾ ਰਿਸ਼ਤਾ ਚਾਹੀਦਾ। ਮਾਤਾ ਨੇ ਦੱਸਿਆ ਨਹੀਂ ? ਨਹੀਂ ਇਨ੍ਹਾਂ ਤਾਂ ਦੱਸਿਆ ਹੀ।ਪਰ ਤੁਹਾਡੀ ਵੀ ਸੋਚ ਹੈਗੀ ਕੇ ਨਹੀਂ। ਮਾਤਾ ਨੇ ਜੋ ਦੱਸਿਆ ਉਹੀ ਸਹੀ ਜੇ। ਚੱਲੋ ਠੀਕ ਭਰਾ ਮੈਂ ਲਾਉਂਦਾ ਜੇ ਕੋਈ ਜੁਗਾੜ। ਕੁਝ ਦਿਨ ਲੰਘੇ ਸੂ ਕਿ ਜ਼ਿੰਦਰ ਦੀ ਮਾਂ ਨੇ ਜ਼ਿੰਦਰ ਨੂੰ ਕਿਹਾ ਕੇ ਦੀਪੇ ਨੂੰ ਫੂਨ ਕਰਕੇ ਪੁੱਛ ਕੇ ਕੀ ਆਂਦਾ ਜੇ।

ਔਂਤਰੇ ਨੇ ਕੋਈ ਸੁਨੇਹਾ ਨਹੀਂ ਘੱਲਿਆ। ਜ਼ਿੰਦਰ ਨੇ ਫ਼ੋਨ ਲਗਾਇਆ ਕੇ ਦੀਪੇ ਯਾਰ ਕੀ ਬਣਿਆ ਰੋਕੇ ਦਾ। ਅੱਗੋਂ ਦੀਪਾ ਆਂਦਾ ਯਾਰ ਰਿਸ਼ਤਾ ਤੇ ਬੜਾ ਵਧੀਆ ਜੇ ਪਾਰਟੀ ਵੀ ਵਾਹਵਾ ਤਕੜੀ ਜੇ।ਪਰ ਕਹਿ ਕੇ ਦੀਪੇ ਨੇ ਚੁੱਪ ਧਾਰ ਲਈ। ਜ਼ਿੰਦਰ ਯਾਰ ਗੱਲ ਕੀ ਜੇ ਕੂੰਦਾਂ ਕਿਉਂ ਨਹੀਂ। ਅੱਗੋਂ ਦੀਪਾ ਆਂਦਾ ਯਾਰ ਘਰ ਆ ਕੇ ਗੱਲ ਕਰਦਾਂ ਜੇ।ਪੰਝੀ ਦਹਾਂ ਮਿੰਟਾਂ ਤੱਕ।

ਕੁਝ ਸਮਾਂ ਵਿੱਚ ਦੀਪਾ ਜ਼ਿੰਦਰ ਦੇ ਘਰ ਪਹੁੰਚਿਆ ਤੇ ਪਰਿਵਾਰ ਨੂੰ ਲਾਗੇ ਬਹਾ ਆਂਦਾ ਕੇ ਰਿਸ਼ਤਾ ਬਹੁਤ ਤਗੜਾ ਜੇ ਪਰ ! ਪਰ ਕੀ? ਜ਼ਿੰਦਰ ਆਂਦਾ ਦੀਪੇ ਨੂੰ। ਦੀਪੇ ਆਂਦਾ ਕੇ ਭਾਊ ਕੁੜੀ ਦੀ ਸ਼ਰਤ ਏ ਕਿ ਲਾੜਾ ਇੱਕਲਾ ਹੋਵੇ। ਇਸ ਤੋਂ ਪਹਿਲਾਂ ਕਿ ਜ਼ਿੰਦਰ ਕੁਝ ਕਹਿ ਪਾਉਂਦਾ।ਤਾਈ ਆਂਦੀ ਨਾ ਭਰਾ ਸਾਨੂੰ ਚਾਹੀਦੀ।ਇਹੋ ਜਿਹੀ ਨੌਂਹ। ਔਂਤਰਿਆਂ ਦੀ ਰਿਸ਼ਤਿਆਂ ਦੀ ਤਾਂ ਉੱਕਾ ਕਦਰ ਨਹੀਂ ਰਹੀ। ਅੱਜਕਲ੍ਹ ਦੇ ਬੱਚਿਆਂ ਨੂੰ।ਦੀਪਾ ਉੱਠ ਕੇ ਤੁਰਨ ਹੀ ਲੱਗਾ ਸੀ ਕਿ ਜ਼ਿੰਦਰ ਆਂਦਾ ਕੋਈ ਗੱਲ ਨਹੀ ਭਾਅ ਤੁਸੀਂ ਠਾਕਾ ਪੱਕਾ ਕਰ।

ਇਨ੍ਹਾਂ ਇੰਤਜ਼ਾਮ ਮੈਂ ਕਰਦਾਂ ਜੇ ਕਿਸੇ ਬਿਰਧ ਆਸ਼ਰਮ।ਇਹ ਸੁਣ ਤਾਈ ਬੋਲੀ ਕਿ ਜ਼ਿੰਦਰਾ ਔਂਤਰਿਆ ਤੇਰਾ ਵੀ ਖੂਨ ਸਫ਼ੈਦ ਹੋ ਗਿਆ।ਪੈਹਾ ਦੇਖ ਕੇ। ਅੱਗੋਂ ਜ਼ਿੰਦਰ ਆਂਦਾ ਕੇ ਮਾਂ ਸ਼ੁਕਰ ਕਰ ਬੇਗਾਨੀ ਧੀ ਨੇ ਬਿਰਧ ਆਸ਼ਰਮ ਛੱਡਣ ਲਈ ਕਿਹਾ ਜੇ ਤੇਰਾ ਦਿਲ ਨਹੀਂ ਮੰਗਿਆ। ਨਹੀਂ ਤੇ ਜ਼ਿੰਦਰ ਆਂਦਾ ਚੁੱਪ ਹੋ ਗਿਆ।ਤਾਈ ਚਰਨੋਂ ਬੇਸੁੱਧ ਵਿਹੜੇ ਵਿੱਚ ਖਿੱਲਰ ਗਈ। ਦੂਰ ਕਿਤੋਂ ਅਵਾਜ਼ ਆ ਰਹੀ ਸੀ

“ਕੱਢ ਲਿਆ ਮਾਂ ਦਿਲ ਬੇਈਮਾਨ ਨੇ,ਤਿੱਖਾ ਛੁਰਾ ਮਾਰ ਕੇ ”

ਰਣਬੀਰ ਸਿੰਘ ਪ੍ਰਿੰਸ
ਸ਼ਾਹਪੁਰ ਕਲਾਂ ਆਫ਼ਿਸਰ ਕਾਲੋਨੀ ਸੰਗਰੂਰ।
9872299613

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਜੀਤ ‘ਤੇ ਜੁਝਾਰ
Next articleਨਹਿਰੂ ਯੁਵਾ ਕੇਂਦਰ ਸੰਗਰੂਰ ਬਲਾਕ ਧੂਰੀ ਵੱਲੋਂ ‘ਵਿਕਾਸ ਦਿਵਸ’ ਨੂੰ ਸਮਰਪਿਤ ਜਾਗਰੂਕਤਾ ਰੈਲੀ ਕਰਵਾਈ ਗਈ