ਮੁੰਬਈ (ਸਮਾਜਵੀਕਲੀ) – ਹਿੰਦੀ ਫਿਲਮਾਂ ਦੇ ਉੱਘੇ ਅਦਾਕਾਰ ਰਿਸ਼ੀ ਕਪੂਰ ਦਾ ਅੱਜ ਇਥੇ ਹਸਪਤਾਲ ਵਿੱਚ ਦੇਹਾਂਤ ਹੋ ਗਿਆ। ਉਹ 67 ਸਾਲ ਦੇ ਸਨ। ਉਹ 2018 ਤੋਂ ਲਿਊਕੇਮੀਆ(ਖੂਨ ਦਾ ਕੈਂਸਰ) ਨਾਲ ਜੰਗ ਲੜ ਰਹੇ ਸਨ। ਉਨ੍ਹਾਂ ਦੇ ਭਰਾ ਤੇ ਅਦਾਕਾਰ ਰਣਧੀਰ ਕਪੂਰ ਨੇ ਦੱਸਿਆ ਕਿ ਰਿਸ਼ੀ ਦਾ ਦੇਹਾਂਤ ਹੋ ਗਿਆ ਹੈ।
ਕਪੂਰ ਖਾਨਦਾ ਦੀ ਤੀਜੀ ਪੀੜੀ ਦੀ ਮਸ਼ਹੂਰ ਸ਼ਖਸੀਅਤ ਰਿਸ਼ੀ ਕਪੂਰ ਦੇ ਪਰਿਵਾਰ ਵਿੱਚ ਪਤਨੀ ਨੀਤੂ ਸਿੰਘ, ਪੁੱਤਰ ਰਣਬੀਰ ਕਪੂਰ ਤੇ ਧੀ ਰਿਧੀਮਾ ਹਨ। ਤਬੀਅਤ ਖ਼ਰਾਬ ਹੋਣ ਬਾਅਦ ਉਨ੍ਹਾਂ ਨੂੰ ਐੱਚਐੱਨ ਰਿਲਾਇੰਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ।