(ਸਮਾਜ ਵੀਕਲੀ)
ਰਿਸ਼ਤੇ ਨਾਂ ਨਾਤੇ, , ਨਾਂ ਪਿਓ, ਪੁੱਤ, ਭੈਣਾਂ ਤੇ ਸਾਕੇ,
ਕੋਈ ਨਹੀਂ ਕਿਸੀ ਦਾ ਇਹ ਨੇ ਸੱਭ ਮਤਲਬ ਦੇ ਮਾਪੇ।
ਜਿਨਾਂ ਮਰਜੀ ਕਰਲੋ ਇਨਾਂ ਦਾ ਪਰ ਦਿਲੋਂ ਪਾਉਂਦੇ ਰਹਿਣ ਸਿਆਪੇ,
ਦੇਰ ਲੱਗਦੀ ਹੈ ਸਮਝਣ ਨੂੰ ਰਿਸ਼ਤÇਆਂ ਦੇ ਇਹ ਸੱਭ ਨਾਪੇ।
ਸੱਭ ਦੇਖਦੇ ਆਪੋ ਆਪਣਾ ਸੂਤ, ਮੂੰਹੋਂ ਮੂੰਹ ਆਪਣੇ ’ਤੇ ਪਿੱਠ ਪਿੱਛੇ ਵਾਰ ਥਾਪੇ,
ਜਿਹੜਾ ਮੋਹਤਬਰ ਪਰਿਵਾਰ ਦਾ ਬਣਦਾ, ਨਾਂ ਕਿਸੇ ਨੂੰ ਸਮਝੇ ਤੇ ਸਮਝਾਵੇ।
ਮਾਵਾਂ ਬਿਨ ਨਾਂ ਘਰ ਸ਼ੋਭਦੇ, ਭਾਵੇਂ ਲੱਖ ਹੋਵਣ ਰਾਖੇ,
ਕੰਗ ਇੱਥੇ ਜੀਜੇ ਭੈਣਾਂ ਸੱਭ ਦੇਖਣ ਰੰਗ ਖੇਡ ਤਮਾਸ਼ੇ।
ਦਿਖਾਵਾ ਕਰਦੇ ਸੱਭ ਆਪਣੇਪਨ ਦਾ, ਪਰ ਅੰਦਰੋਂ ਕੋਈ ਨਹੀਂ ਕਿਸੇ ਦਾ,
ਹੁਣ ਤਾਂ ਇਹ ਸੱਭ ਕੁਝ ਜਾਪੇ।
ਰਿਸ਼ਤੇ ਨਾਂ ਨਾਤੇ, , ਨਾਂ ਪਿਓ, ਪੁੱਤ, ਭੈਣਾਂ ਤੇ ਸਾਕੇ,
ਗੁਰਵਿੰਦਰ ਸਿੰਘ ਕੰਗ
95305-15500
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly