ਪਿੰਡ ਕਿੱਲੀ ਚਾਹਲਾਂ ਵਿਚ ਕਾਂਗਰਸ ਦੀ ਅੱਜ ਹੋਣ ਵਾਲੀ ਰੈਲੀ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਲੋਕਾਂ ਲਈ ਸਥਾਪਤ ਪੰਡਾਲ ਨੂੰ 12 ਸੈਕਟਰਾਂ ’ਚ ਵੰਡਿਆ ਗਿਆ ਹੈ। ਰੈਲੀ ਲਈ ਖੁਫ਼ੀਆ ਤੰਤਰ ਸਣੇ ਤਕਰੀਬਨ 6 ਹਜ਼ਾਰ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸ ਤੋਂ ਇਲਾਵਾ ਸਿਵਲ ਪ੍ਰਸ਼ਾਸਨ ਵੱਲੋਂ ਵੱਖ ਵੱਖ ਵਿਭਾਗਾਂ ਦੇ ਤਕਰੀਬਨ ਇੱਕ ਹਜ਼ਾਰ ਮੁਲਾਜ਼ਮਾਂ ਨੂੰ ਰੈਲੀ ਪ੍ਰਬੰਧਾਂ ਲਈ ਪਾਸ ਜਾਰੀ ਕੀਤੇ ਗਏ ਹਨ।
ਪੰਜਾਬ ਕਾਂਗਰਸ ਵੱਲੋਂ ਰੈਲੀ ਪ੍ਰਬੰਧਾਂ ਬਾਰੇ ਜਾਰੀ ਕੀਤੀ ਗਈ ਪ੍ਰੈੱਸ ਰਿਲੀਜ਼ ’ਚ ਇਸ ਰੈਲੀ ਨੂੰ ਮਜ਼ਦੂਰ-ਭੂਮੀਹੀਣ ਕਿਸਾਨ ਕਰਜ਼ਾ ਮੁਆਫ਼ੀ ਸਮਾਗਮ ਦੱਸਿਆ ਗਿਆ ਹੈ। ਜਦਕਿ ਇਸ ਤੋਂ ਪਹਿਲਾਂ ਰੈਲੀ ਦਾ ਨਾਂ ‘ਜੈ ਕਿਸਾਨ ਜੈ ਹਿੰਦੁਸਤਾਨ’ ਅਤੇ ਪੰਡਾਲ ਦਾ ਨਾਂ ਪੁਲਵਾਮਾ ਹਮਲੇ ’ਚ ਸ਼ਹੀਦ ਇੱਥੋਂ ਦੇ ਸੀਆਰਪੀਐੱਫ ਜਵਾਨ ਜੈਮਲ ਸਿੰਘ ਦੇ ਨਾਂ ਉੱਤੇ ਰੱਖਣ ਦਾ ਐਲਾਨ ਹੋਇਆ ਸੀ। ਪਰ ਹੁਣ ਰੈਲੀ ਲਈ ਬਣਾਏ ਗਏ ਮੰਚ ਉੱਤੇ ‘ਵਧਦਾ ਪੰਜਾਬ, ਬਦਲਦਾ ਪੰਜਾਬ’ ਦਾ ਬੈਨਰ ਲਾਇਆ ਗਿਆ ਹੈ। ਪੰਡਾਲ ’ਚ ਤਾਇਨਾਤ ਸਾਦਾ ਵਰਦੀ ਪੁਲੀਸ ਮੁਲਾਜ਼ਮਾਂ ਦੇ ਹੱਥਾਂ ’ਚ ਕੰਬਲਾਂ ਤੋਂ ਇਲਾਵਾ ਕਾਂਗਰਸ ਦੇ ਝੰਡੇ ਤੇ ਬੈਨਰ ਫੜਾਏ ਗਏ ਹਨ। ਜੇ ਕੋਈ ਪੰਡਾਲ ’ਚ ਵਿਰੋਧੀ ਨਾਅਰੇਬਾਜ਼ੀ ਕਰਦਾ ਹੈ ਤਾਂ ਉਸ ਉੱਤੇ ਕੰਬਲ ਸੁੱਟ ਕੇ ਅਵਾਜ਼ ਰੋਕੀ ਜਾਵੇਗੀ।
INDIA ਰਾਹੁਲ ਦੀ ਅਜੀਤਵਾਲ ’ਚ ਰੈਲੀ ਅੱਜ