ਰਾਸ਼ਟਰਪਤੀ ਬਾਇਡਨ ਇਮੀਗ੍ਰੇਸ਼ਨ ਪ੍ਰਬੰਧ ਬਾਰੇ ਸਪੱਸ਼ਟ: ਵ੍ਹਾਈਟ ਹਾਊਸ

ਵਾਸ਼ਿੰਗਟਨ (ਸਮਾਜ ਵੀਕਲੀ) : ਵ੍ਹਾਈਟ ਹਾਊਸ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਮੁਲਕ ਦੇ ਇਮੀਗ੍ਰੇਸ਼ਨ ਪ੍ਰਬੰਧ ਨੂੰ ਮੁੜ ਥਾਂ ਸਿਰ ਕਰਨ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹਨ। ਵ੍ਹਾਈਟ ਹਾਊਸ ਦੇ ਤਰਜਮਾਨ ਨੇ ਕਿਹਾ ਕਿ ਮੁਲਕ ਦੇ ਨਵੇਂ ਰਾਸ਼ਟਰਪਤੀ ਵੱਲੋਂ ਪਿਛਲੇ ਕੁਝ ਹਫ਼ਤਿਆਂ ’ਚ ਕਈ ਵਿਧਾਨਾਂ ’ਤੇ ਸਹੀ ਪਾਉਣਾ ਤਾਂ ਅਜੇ ਮਹਿਜ਼ ਸ਼ੁਰੂਆਤ ਹੈ।

ਕਾਬਿਲੇਗੌਰ ਹੈ ਕਿ ਭਾਰਤੀ-ਅਮਰੀਕੀਆਂ ਦੀ ਨੁਮਾਇੰਦਗੀ ਕਰਕੇ ਪ੍ਰਭਾਵਸ਼ਾਲੀ ਇਮੀਗ੍ਰੇਸ਼ਨ ਐਡਵੋਕੇਸੀ ਗਰੁੱਪ ਨੇ ਲੰਘੇ ਦਿਨ ਬਾਇਡਨ ਪ੍ਰਸ਼ਾਸਨ ਨੂੰ ਅਪੀਲ ਕੀਤੀ ਸੀ ਕਿ ਉਹ ਭਾਰਤ ਵਿੱਚ ਜਨਮੇ ਵਿਅਕਤੀ ਵਿਸ਼ੇਸ਼ ਨੂੰ ਉਦੋਂ ਤੱਕ ਐੱਚ-1ਬੀ ਵੀਜ਼ੇ ਜਾਰੀ ਨਾ ਕਰੇ ਜਦੋਂ ਤੱਕ ਸਥਾਈ ਕਾਨੂੰਨੀ ਰੈਜ਼ੀਡੈਂਸੀ (ਪੀਆਰ) ਜਾਂ ਗ੍ਰੀਨ ਕਾਰਡ ਹਾਸਲ ਕਰਨ ਲਈ ਮੁਲਕ ’ਤੇ ਲੱਗੀ ਪੱਖਪਾਤੀ ਸੀਲਿੰਗ (ਪਾਬੰਦੀ) ਨਹੀਂ ਜਾਂਦੀ। ਵ੍ਹਾਈਟ ਹਾਊਸ ਦੇ ਤਰਜਮਾਨ ਨੇ ਇਸੇ ਸਬੰਧ ਵਿੱਚ ਪੁੱਛੇ ਸਵਾਲ ਦੇ ਜਵਾਬ ਵਿੱਚ ਉਪਰੋਕਤ ਸਪੱਸ਼ਟੀਕਰਨ ਦਿੱਤਾ।

Previous articleਮਿਆਂਮਾਰ ਦੇ ਫ਼ੌਜੀ ਅਧਿਕਾਰੀਆਂ ’ਤੇ ਪਾਬੰਦੀਆਂ ਆਇਦ
Next articleਭਾਰਤ-ਚੀਨ ਦੇ ਤਣਾਅ ਘਟਾਉਣ ਦੇ ਯਤਨਾਂ ਦਾ ਅਮਰੀਕਾ ਵੱਲੋਂ ਸਵਾਗਤ