ਰਾਵਣ ਮਰਿਆ ਨਹੀਂ

(ਸਮਾਜ ਵੀਕਲੀ)

ਮਨੁੱਖਤਾ ਦੇ ਸਿਰ ਤੇ ਛਾਇਆ ਸੰਕਟ ਅਜੇ ਟਲਿਆ ਨਹੀਂ।
ਲੱਖਾਂ ਪੁਤਲੇ ਸਾੜੇ ਦੁਸਹਿਰੇ ਤੇ ਪਰ ਰਾਵਣ ਸੜਿਆ ਨਹੀਂ।
ਹੁਣ ਤਾਂ ਹਰ ਨੇਤਾ ਦਾ ਚਿਹਰਾ ਰਾਵਣ ਜਿਹਾ ਲੱਗਦਾ ਹੈ,
ਹਾਕਮਾਂ ਦਾ ਜ਼ੁਲਮਾਂ ਨਾ ਅਜੇ ਵੀ ਢਿੱਡ ਭਰਿਆ ਨਹੀਂ।
ਅੱਜ ਦੇ ਰਾਵਣ ਨੇ ਲੋਕਾਂ ਨੂੰ ਜੁਮਲਿਆ ਨਾ ਭਰਮਾਇਆ,
ਦੇਸ਼ ਧਰੋਹੀ ਝੂਠੇ ਵਾਅਦੇ ਕਰਕੇ ਅੱਜ ਤੱਕ ਮਰਿਆ ਨਹੀਂ।
ਅੱਜ ਦਾ ਰਾਵਣ ਚਾਰੇ ਪਾਸੇ ਕਰਦਾ ਫਿਰੇ ਮਨਮਾਨੀਆਂ,
ਨਸ਼ਿਆਂ ਦੀ ਤਸਕਰੀ ਕਰਦਾ ਅਜੇ ਤੱਕ ਫੜਿਆ ਨਹੀਂ।
ਰਲਕੇ ਸਾਰੇ ਕਰੀਏ,ਪ੍ਰਸ਼ੋਤਮਾ ਹਾਰ ਬੁਰਾਈ ਦੀ,
ਆਓ ਲੜੀਏ ਘੋਲ ਅਜੇਹਾ ਜੋ ਅੱਜ ਤੱਕ ਲੜਿਆ ਨਹੀਂ।

ਪ੍ਰਸ਼ੋਤਮ ਪੱਤੋ, ਮੋਗਾ

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰਾਵਣ ਮਰਿਆ ਨਹੀਂ…..
Next articleਔਰਤ ਤੇ ਉਸ ਦੀਆਂ ਸਮੱਸਿਆਵਾਂ (ਕੀ ਜ਼ਿਆਦਾ ਪੜ੍ਹਾਈ ਵੀ ਕੋਈ ਸਮੱਸਿਆਵਾਂ ਹੈ?)