(ਸਮਾਜ ਵੀਕਲੀ)
ਲੱਖਾਂ ਫੂਕ ਕੇ ਪੈਸੇ,
ਪੁਤਲੇ ਕਿਉਂ ਬਣਾਉਂਦੇ ਹੋ?
ਰਾਵਣ ਮਰਿਆ ਨਹੀਂ,
ਫਿਰ ਕਿਉਂ ਜਲਾਉਂਦੇ ਹੋ?
ਰਾਵਣ ਮਰਿਆ ……
ਚਿਹਰੇ ਉੱਤੇ ਚਿਹਰਾ ਦੱਸੋ,
ਕਿਵੇਂ ਲਗਾਉਂਦੇ ਹੋ?
ਅੰਦਰ ਜਿਹੜਾ ਰਾਵਣ ਉਹਨੂੰ,
ਕਿੱਥੇ ਲੁਕਾਉਂਦੇ ਹੋ?
ਰਾਵਣ ਮਰਿਆ…..
ਰਾਮ ਲਛਮਣ ਦੀਆਂ ਮੂਰਤਾਂ,
ਮੰਦਰਾਂ ਵਿੱਚ ਸਜਾਉਂਦੇ ਹੋ।
ਰਾਮ ਵਰਗੇ ਬਣਨ ਤੋਂ ਪਰ,
ਕਿਉਂ ਕਤਰਾਉਂਦੇ ਹੋ?
ਰਾਵਣ ਮਰਿਆ….
ਗਰਦਨ ਦੇ ਵਿੱਚ ਆਕੜ ਰੱਖ,
ਸਿਰ ਕਿਵੇਂ ਝੁਕਾਉਂਦੇ ਹੋ?
ਜਲਾਉਣੀ ਜੇ ਬੁਰਾਈ ਨਹੀਂ,
ਹਵਨ ਕਿਉਂ ਕਰਾਉਂਦੇ ਹੋ?
ਰਾਵਣ ਮਰਿਆ……
ਸੀਤਾ ਜਿੱਥੇ ‘ਕੱਲੀ ਦਿੱਸਦੀ,
ਉਹਨੂੰ ਚੁੱਕ ਲਜਾਉਂਦੇ ਹੋ।
ਕਿਹੜੇ ਮੂੰਹੋਂ ਬੇਸ਼ਰਮੋ ਫ਼ੇਰ,
ਰਾਮ ਭਗਤ ਕਹਾਉਂਦੇ ਹੋ?
ਰਾਵਣ ਮਰਿਆ ਨਹੀਂ,
ਫਿਰ ਕਿਉਂ ਜਲਾਉਂਦੇ ਹੋ?
ਰਾਵਣ ਮਰਿਆ ਨਹੀਂ…..
ਮਨਜੀਤ ਕੌਰ ਧੀਮਾਨ
ਸ਼ੇਰਪੁਰ, ਲੁਧਿਆਣਾ। ਸੰ:9464633059
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly