ਰਾਮ ਨਗਰ ਢੈਹਾ ਵਿਖੇ ਸਲਾਨਾ ਕੁਸ਼ਤੀ ਮੁਕਾਬਲੇ ਅੱਜ

ਹੁਸ਼ਿਆਰਪੁਰ/ਸ਼ਾਮਚੁਰਾਸੀ (ਸਮਾਜ ਵੀਕਲੀ) (ਚੁੰਬਰ) – ਬਾਬਾ ਬੂਟੇ ਸ਼ਾਹ ਦਰਬਾਰ ਪਿੰਡ ਰਾਮ ਨਗਰ ਢੈਹਾ ਵਿਖੇ ਸਲਾਨਾ ਜੋੜ ਮੇਲਾ ਅਤੇ ਕੁਸ਼ਤੀ ਮੁਕਾਬਲਾ ਅੱਜ 1 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਹੈ। ਮੁੱਖ ਸੇਵਾਦਾਰ ਸੰਤ ਨਿਰਮਲ ਸਿੰਘ ਢੈਹਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਬੰਧਕ ਕਮੇਟੀ, ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਬਾਅਦ ਦੁਪਿਹਰ 3 ਵਜੇ ਕੁਸ਼ਤੀਆਂ ਕਰਵਾਈਆਂ ਜਾਣਗੀਆਂ। ਇਸ ਤੋਂ ਪਹਿਲਾਂ 10 ਤੋਂ 2 ਵਜੇ ਤੱਕ ਕਵਾਲੀ ਮਹਿਫ਼ਲ ਹੋਵੇਗੀ। ਜਿਸ ਵਿਚ ਵੱਖ-ਵੱਖ ਸੰਤ ਮਹਾਪੁਰਸ਼ ਅਤੇ ਕਵਾਲ ਪਾਰਟੀਆਂ ਹਾਜਰੀਆਂ ਭਰਨਗੀਆਂ।

Previous articleਗਾਇਕ ਜੱਸ ਇੰਦਰ ‘ਬੇਬੇ ਬਾਪੂ’ ਟਰੈਕ ਨਾਲ ਹੋਇਆ ਹਾਜ਼ਰ
Next articleਗਾਇਕ ਆਸ਼ੂ ਸਿੰਘ ਟਰੈਕ ਲੈ ਕੇ ਹਾਜ਼ਰ ਹੋਇਆ ‘ਧੀਆਂ’