(ਸਮਾਜ ਵੀਕਲੀ)
“ਜਦ ਸਿਆਸਤ ਆਪਣਾ ਰੰਗ ਦਿਖਾਉਂਦੀ ਏ,
ਮਜ਼੍ਹਬਾਂ ਦੇ ਨਾਂ’ ‘ਤੇ ਲੋਕੀਂ ਵੰਡਣਾ ਚਾਹੁੰਦੀ ਏ;
ਫ਼ਿਰ ਵਾਰਿਸ ਬਾਬੇ ਨਾਨਕ ਦੇ,ਹਿੱਕ ਡਾਹਕੇ ਮੂਹਰੇ ਖੜਦੇ ਨੇਂ,
ਰੱਬ ਦੇ ਬੰਦੇ ਰਾਮ ਅਲੀ,ਬਾਣੀ ਨਾਨਕ ਦੀ ਪੜ੍ਹਦੇ ਦੇ…;
ਹਿੰਦੂ,ਮੁਸਲਿਮ,ਸਿੱਖ,ਇਸਾਈ, ਰੱਬ ਦੇ ਬੰਦੇ ਸਭ,ਫ਼ਰਕ ਕੋਈ ਨਾਂ,
ਮੁਹੱਬਤ ਵੰਡਣਾ ਧਰਮ ਹੈ ਸਭ ਦਾ,ਵਿੱਚ ਧਰਮਾਂ ਦੇ ਹਰਖ ਕੋਈ ਨਾਂ;
ਵਾਰਿਸ ਏ ਮਰਦਾਨੇ ਦੇ ਜੋ,ਮਰਕੇ ਵੀ ਨਾਂ ਮਰਦੇ ਨੇਂ,
ਰੱਬ ਦੇ ਬੰਦੇ ਰਾਮ ਅਲੀ,ਬਾਣੀ ਨਾਨਕ ਦੀ ਪੜ੍ਹਦੇ ਦੇ…;
ਇਨ੍ਹਾਂ ਨੇ ਸਭ ਫੇਲ ਕਰਤੀਆਂ ਹਾਕਮ ਦੀਆਂ ਸਭ ਚਾਲਾਂ ਨੇਂ,
ਤੀਰਾਂ ਦੇ ਵਾਂਗੂੰ ਵਰ੍ਹਨਾਂ, ਇਹ ਤੀਰਾਂ ਦੀਆਂ ਢਾਲਾਂ ਨੇਂ,
ਸੱਚੇ ਇਹ ਧਰਮੀਂ ਲੋਕੀ,ਜੋ ਜ਼ਬਰਾਂ ਨਾਲ ਲੜ੍ਹਦੇ ਨੇਂ,
ਰੱਬ ਦੇ ਬੰਦੇ ਰਾਮ ਅਲੀ,ਬਾਣੀ ਨਾਨਕ ਦੀ ਪੜ੍ਹਦੇ ਦੇ…;
ਇਸ਼ਕ ਇਬਾਦਤ ਰੱਬ ਵਰਗੀ,ਇਨ੍ਹਾਂ ਲਈ ਇੱਕ ਸਾਰੇ ਨੇਂ,
ਚੜ੍ਹਦੀਕਲਾ ਵਿੱਚ ਜਿਉਣਾ ਮਰਨਾ,ਚੜ੍ਹਦੀਕਲਾ ਦੇ ਲਾਉਣ ਜੈਕਾਰੇ ਨੇਂ;
ਇਹ ਚੜ੍ਹਦੀਕਲਾ ਨੂੰ ਢਾਹਵਣ ਲਈ, ਹਾਕਮ ਘਾੜਤਾਂ ਘੜਦੇ ਨੇਂ,
ਰੱਬ ਦੇ ਬੰਦੇ ਰਾਮ ਅਲੀ,ਬਾਣੀ ਨਾਨਕ ਦੀ ਪੜ੍ਹਦੇ ਦੇ…;
ਮੱਕੇ ਵੱਸਦਾ ਰਾਮ ਏ ਮੇਰਾ,ਹਜ਼ਰਤ ਵਿੱਚ ਹਰਮੰਦਿਰ ਏ,
ਇਹ ਜੋ ਨਫ਼ਰਤ ਮੇਟਣ ਵਾਲੇ, ਰੱਬ ਉਨ੍ਹਾਂ ਦੇ ਅੰਦਰ ਹੈ;
ਹਰਮੰਦਿਰ ਸਾਹਿਬ ਹੈ ਹੱਜ ਇਨ੍ਹਾਂ ਲਈ, ਵਿੱਚ ਮਸਜਿਦ ਬਾਣੀ ਪੜ੍ਹਦੇ ਨੇਂ,
ਰੱਬ ਦੇ ਬੰਦੇ ਰਾਮ ਅਲੀ,ਬਾਣੀ ਨਾਨਕ ਦੀ ਪੜ੍ਹਦੇ ਦੇ;
ਮੱਕੇ ਦੇ ਇਹ ਰਾਹੀਂ ਬੈਠੇ,ਜੱਪ ਨਾਨਕ ਦਾ ਕਰਦੇ ਨੇੰ,
ਹਰਮੰਦਿਰ ਸਾਹਿਬ ਨੇਂ ਸੱਜਦਾ ਕਰਕੇ, ਆਇਤ ਖ਼ੁਦਾ ਦੀ ਪੜ੍ਹਦੇ ਨੇੰ,
ਇਹ ਰਾਮ ਸਿੰਘ ਅਲੀ ਜਹੇ ਲੋਕੀਂ, ਧਰਮਾਂ ‘ਚ ਫ਼ਰਕ ਕਦੇ ਨਾਂ ਕਰਦੇ ਨੇਂ….!!”
ਹਰਕਮਲ ਧਾਲੀਵਾਲ
ਸੰਪਰਕ:- 8437403720