ਬਾੜਮੇਰ (ਸਮਾਜ ਵੀਕਲੀ) : ਰਾਜਸਥਾਨ ਦੇ ਬਾੜਮੇਰ ਜ਼ਿਲ੍ਹੇ ਵਿਚ 34 ਸਾਲਾ ਲੜਕੀ ਕਰੋਨਾ ਕਾਰਨ ਫੌਤ ਹੋਏ ਆਪਣੇ ਪਿਤਾ ਦੀ ਬਲਦੀ ਚਿਖਾ ਵਿੱਚ ਛਾਲ ਮਾਰ ਦਿੱਤੀ। ਪੁਲੀਸ ਅਨੁਸਾਰ ਇਹ ਘਟਨਾ ਮੰਗਲਵਾਰ ਸ਼ਾਮ ਨੂੰ ਵਾਪਰੀ। ਪੁਲੀਸ ਨੇ ਲੜਕੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਜਿਥੇ ਉਸਨੂੰ ਗੰਭੀਰ ਹਾਲਤ ਕਾਰਨ ਜੋਧਪੁਰ ਭੇਜਿਆ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਕੋਵਿਡ -19 ਨਾਲ ਪੀੜਤ ਦਮੋਦਰਦਾਸ (73) ਦੀ ਮੰਗਲਵਾਰ ਸਵੇਰੇ ਮੌਤ ਹੋ ਗਈ। ਬਾੜਮੇਰ ਥਾਣੇ ਦੇ ਮੁਖੀ ਨੇ ਦੱਸਿਆ ਕਿ ਦਮੋਦਰਦਾਸ ਦੀਆਂ ਤਿੰਨ ਧੀਆਂ ਹਨ ਤੇ ਸਭ ਤੋਂ ਛੋਟੀ ਧੀ ਚੰਦਰਕਲਾ (34) ਨੇ ਸਸਕਾਰ ’ਤੇ ਜਾਣ ਦੀ ਜ਼ਿੱਦ ਕੀਤੀ ਕਿਉਂ ਕਿ ਪਰਿਵਾਰ ਵਿੱਚ ਕੋਈ ਪੁਰਸ਼ ਮੈਂਬਰ ਨਹੀਂ ਹੈ। ਉਥੇ ਆਪਣੇ ਪਿਤਾ ਦੀ ਬਲਦੀ ਚਿਖਾ ਵਿੱਚ ਛਾਲ ਮਾਰ ਗਈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly