(ਸਮਾਜ ਵੀਕਲੀ)
ਹੱਥ ਜੋੜਨ ਵਾਲੇ ਜਿੱਤਣ ਪਿੱਛੋਂ ਸਦਾ ਬਦਲਦੇ ਵੇਖੇ ਨੇ।।
ਰਾਜਨੀਤਿਕ ਬੰਦਾ ਕੋਈ ਆਪਣਾ ਹੋਊ ਸਭ ਭੁਲੇਖੇ ਨੇ।।
ਬਿਨ ਛੰਦ ਬਹਿਰ ਤੋਂ ਲਿਖਦੇ ਕਿਤਾਬਾਂ ਛੁਪਾਈ ਜਾਂਦੇ ਆ,,
ਬੇਵੱਸ ਹੋਏ ਕਵੀ, ਸਾਹਿਤ ਤੋਂ ਆਪਣੇ ਲਫਜ਼ ਸਮੇਟੇ ਨੇ।।
ਸਤਿਕਾਰ ਮਾਪਿਆਂ ਦਾ ਹੈ ਨਹੀਂ,ਮਾਣ ਕੀ ਕਰੀਏ ਯਾਰੀ ਤੇ,,
ਮਤਲਬ ਦੇ ਸਭ ਰਿਸ਼ਤੇ ਨਾਤੇ,ਰਹਿੰਦੇ ਸਦਾ ਨਫੇ ਹੀ ਚੇਤੇ ਨੇ।।
ਅੱਜਕੱਲ੍ਹ ਇੱਛਕ ਰੂਹਾਂ ਦਾ ਕਿੱਥੇ,ਚੇਹਰੇ ਸੋਹਣੇ ਹੀ ਚਾਹੀਦੇ ,,
ਹੱਕਦਾਰ ਬਦਲਦੇ ਰਹਿੰਦੇ,ਹੁੰਦੇ ਜਿਵੇਂ ਜਮੀਨਾਂ ਦੇ ਠੇਕੇ ਨੇ।।
ਇਮਾਨਦਾਰੀ ਨਾ ਲੱਭਦੀ,”ਪਾਲੀ” ਸਭ ਖੱਲ ਖੂੰਜੇ ਫਰੋਲ ਲਏ,,
ਨਾ ਸੁੱਖ ਚੈਨ ਕਿਤੇ ਮਿਲਿਆ, ਬੜੇ ਬਾਬਿਆਂ ਦੇ ਮੱਥੇ ਟੇਕੇ ਨੇ।।
ਪਾਲੀ ਸ਼ੇਰੋਂ
90416 – 23712
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly