ਰਾਜਨੀਤਕ ਪਾਰਟੀਆਂ ਵੱਲੋਂ ਪੰਜਾਬ ਵਿੱਚ ਖੁੱਲ੍ਹੀ ਭਰਤੀ

ਰਮੇਸ਼ਵਰ ਸਿੰਘ

(ਸਮਾਜ ਵੀਕਲੀ)

ਕੋਰੋਨਾ ਮਹਾਂਮਾਰੀ ਦੀ ਬੀਮਾਰੀ ਦੇ ਮੱਕੜ ਜਾਲ ਵਿਚੋਂ ਭਾਰਤ ਸਰਕਾਰ ਨੇ ਖੇਤੀ ਸੰਬੰਧੀ ਕਾਲੇ ਕਾਨੂੰਨ ਕੁੰਡੀ ਲਾ ਕੇ ਖਿੱਚੇ,ਕੌਮੀ ਤੇ ਗੋਦੀ ਮੀਡੀਆ ਵਿਚ ਜ਼ੋਰ ਸ਼ੋਰ ਨਾਲ ਇਹ ਕਾਨੂੰਨ ਕਿਸਾਨਾਂ ਲਈ ਬਹੁਤ ਫ਼ਾਇਦੇਮੰਦ ਹਨ ਇਹ ਪ੍ਰਚਾਰ ਚਾਲੂ ਕੀਤਾ ਤੇ ਚਾਲੂ ਹੈ।ਪੰਜਾਬ ਦੇ ਕਿਸਾਨਾਂ ਨੇ ਤੁਰੰਤ ਰੇਲਵੇ ਲਾਈਨਾਂ ਤੇ ਧਰਨੇ ਲਗਾਉਣੇ ਚਾਲੂ ਕਰ ਦਿੱਤੇ ਪਰ ਸਰਕਾਰ ਤਾਂ ਦੂਰ ਦੀ ਗੱਲ ਕਿਸੇ ਰਾਜਨੀਤਕ ਪਾਰਟੀ ਨੂੰ ਵੀ ਵਿਖਾਈ ਨਾ ਦਿੱਤੇ। ਸਰਕਾਰ ਦੀਆਂ ਅੱਖਾਂ ਖੋਲ੍ਹਣ ਲਈ ਦਿੱਲੀ ਵੱਲ ਕਿਸਾਨਾਂ ਮਜ਼ਦੂਰਾਂ ਨੇ ਚਾਲੇ ਪਾ ਲਏ ਰਸਤੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਖੜੀਆਂ ਕੀਤੀਆਂ ਗਈਆਂ ਸਾਡੇ ਵਾਲੇ ਯੋਧਿਆਂ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ। ਦਿੱਲੀ ਦੀਆਂ ਬਰੂਹਾਂ ਤੇ ਜਾ ਕੇ ਕੇਂਦਰੀ ਸਰਕਾਰ ਨੂੰ ਘੇਰ ਲਿਆ ਤੇ ਕਾਲੇ ਕਨੂੰਨ ਖਤਮ ਕਰਵਾਉਣ ਲਈ ਯੋਧਿਆਂ ਦਾ ਮੋਰਚਾ 5 ਮਹੀਨੇ ਤੋਂ ਲਗਾਤਾਰ ਜਾ਼ਰੀ ਹੈ।

ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੇ ਕਾਲੇ ਕਨੂੰਨ ਪਾਸ ਹੋਣ ਵੇਲੇ ਕਿਸਾਨਾਂ ਵੱਲੋਂ ਕੋਈ ਆਵਾਜ਼ ਨਹੀਂ ਉਠਾਈ। ਪਰ ਮੋਰਚੇ ਦੀਆਂ ਸਟੇਜਾਂ ਉੱਤੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਆਪਣੀ ਥਾਂ ਬਣਾਉਣ ਦੀ ਕੋਸ਼ਿਸ਼ ਕੀਤੀ, ਇਹਨਾਂ ਰਾਜਨੀਤਕ ਪਾਰਟੀਆਂ ਦੇ ਸਤਾਏ ਹੋਏ, ਮੁੱਢਲੀ ਕਤਾਰ ਵਿੱਚ ਥਾਂ ਦੇਣਗੇ 70 ਸਾਲ ਤੋਂ ਬੁਰੇ ਨਤੀਜੇ ਭੁਗਤ ਰਹੇ ਹਾਂ ਫੇਰ ਤਾਂ ਅਗਲਾ ਵਰਕਾ ਦੁਖਾਂ ਦਾ ਹੋਰ ਖੁੱਲ੍ਹ ਜਾਵੇਗਾ ਸਾਡੇ ਕਿਸਾਨ-ਮਜ਼ਦੂਰ ਨੇਤਾਵਾਂ ਦੀ ਉੱਚੀ ਸੋਚ ਇਨਕਲਾਬ ਦੇ ਰਾਹ ਤੇ ਚੱਲ ਪਈ ਹੈ ਇਸ ਵਿਚ ਕੋਈ ਸ਼ੱਕ ਨਹੀਂ। ਕਿਸਾਨ ਮੋਰਚੇ ਵਿਚ ਪੰਜਾਬ ਦਾ ਹਰ ਕਿਸਾਨ ਮਜ਼ਦੂਰ ਦੇ ਪਰਿਵਾਰ ਤੇ ਸਾਡੇ ਗਾਇਕ ਅਤੇ ਕਲਾਕਾਰ ਵੀ ਸ਼ਾਮਲ ਹੋ ਗਏ, ਪੰਜਾਬ ਦੀਆਂ ਰਾਜਨੀਤਕ ਪਾਰਟੀਆਂ ਨੂੰ ਕੋਈ ਰਾਹ ਆਪਣੇ ਪੈਰ ਜਮਾਉਣ ਲਈ ਨਾਂ ਲੱਭਿਆ ਤਾਂ ਆਪਣੀ ਕੁਰਸੀ ਦਾ ਫ਼ਿਕਰ ਪੈ ਗਿਆ।

ਪੰਜਾਬ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਇੱਕ ਸਾਲ ਬਾਕੀ ਹੈ ਆਪਣੀ ਕੁਰਸੀ ਦਾ ਆਧਾਰ ਮਜ਼ਬੂਤ ਕਰਨ ਲਈ ਰਾਜਨੀਤਕ ਪਾਰਟੀਆਂ ਆਪਣੇ-ਆਪਣੇ ਆਧਾਰ ਮਜ਼ਬੂਤ ਕਰਨ ਲਈ ਹਰ ਤਰੀਕੇ ਦੇ ਰਸਤੇ ਪੈ ਤੁਰੀਆ ਜੋ ਆਜ਼ਾਦੀ ਤੋਂ ਬਾਅਦ ਇਹ ਘਟੀਆ ਤਰੀਕੇ ਵਰਤਦੀਆਂ ਆ ਰਹੀਆਂ ਹਨ। ਸਾਡੇ ਪੰਜਾਬ ਦਾ ਮੁੱਖ ਅਧਾਰ ਕਿਸਾਨ ਤੇ ਮਜ਼ਦੂਰ ਆਪਣੇ ਅਧਿਕਾਰਾਂ ਲਈ ਕੇਂਦਰ ਸਰਕਾਰ ਨਾਲ ਟੱਕਰ ਲੈਣ ਵਿਚ ਰੁਝੇ ਹੋਏ ਹਨ, ਜੋ ਕਿ ਪੰਜਾਬੀ ਵੋਟਰਾਂ ਦਾ ਮੁੱਖ ਆਧਾਰ ਹੈ। ਰਾਜਨੀਤਕ ਪਾਰਟੀਆਂ ਨੇ ਆਪਣੇ ਆਧਾਰ ਤੇ ਰੈਲੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਚੋਣਾ ਦਾ ਐਲਾਨ ਪਤਾ ਨਹੀਂ ਕਦੋਂ ਹੋਵੇਗਾ ਪਹਿਲਾਂ ਹੀ ਟਿਕਟਾਂ ਵੰਡਣ ਦਾ ਕੰਮ ਚਾਲੂ ਕਰ ਦਿੱਤਾ। ਸਾਡੇ ਕਿਸਾਨ ਨੇਤਾਵਾਂ ਦੀ ਸੋਚ ਵਿਚੋਂ ਨਵੇਂ ਇਨਕਲਾਬ ਦਾ ਆਧਾਰ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ ਹੈ ਜੋ ਸਾਡੇ ਪੰਜਾਬ ਤੇ ਭਾਰਤ ਦਾ ਆਉਣ ਵਾਲਾ ਭਵਿੱਖ ਹੈ। ਰਾਜਨੀਤਕ ਪਾਰਟੀਆਂ ਨੂੰ ਫਿਕਰ ਪੈ ਗਿਆ ਕਿ ਸਾਡੇ ਪੰਜਾਬ ਦੇ ਨੌਜਵਾਨ ਇਨਕਲਾਬੀ ਰਸਤੇ ਤੇ ਨਾ ਤੁਰ ਪੈਣ, ਹਰੇਕ ਹਲਕੇ ਦੇ ਰਾਜਨੀਤਕ ਪਾਰਟੀਆਂ ਦੇ ਨੇਤਾਵਾਂ ਨੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਨ ਲਈ ਜ਼ਿਲ੍ਹਾ ਪ੍ਰਧਾਨ,ਸ਼ਹਿਰ ਦਾ ਪ੍ਰਧਾਨ ਤੇ ਪਿੰਡ ਦੇ ਪਰਧਾਨ ਦੀਆਂ ਆਸਾਮੀਆਂ ਦੀ ਚੋਣ ਸ਼ੁਰੂ ਕਰ ਦਿੱਤੀ ਤਾਂ ਜੋ ਕਿਤੇ ਸਾਡੇ ਝੋਲੀ ਚੁੱਕ ਮੋਰਚੇ ਵਿਚ ਜਾ ਕੇ ਸ਼ਾਮਿਲ ਨਾ ਹੋ ਜਾਣ।

ਪੰਜਾਬ ਵਿੱਚ ਲੰਮੇ ਸਮੇਂ ਤੋਂ ਰਾਜਨੀਤਕ ਪਾਰਟੀਆਂ ਨੇ ਨਵੀਂ ਪਿਰਤ ਪਾਈ ਹੋਈ ਹੈ, ਹਲਕਾ ਇੰਚਾਰਜ ਜਿਸ ਲਈ ਹਰ ਕੋਈ ਮੋਹਰੀ ਬਣਨਾ ਚਾਹੁੰਦਾ ਹੈ। ਪੰਜਾਬ ਦਾ ਹਰ ਕੋਈ ਬੰਦਾ ਜਾਣਦਾ ਹੈ ਕਿ ਅੱਜ ਜਿਸ ਰਾਜਨੀਤਕ ਪਾਰਟੀ ਨੇ ਦਿੱਲੀ ਜਾਂ ਚੰਡੀਗੜ੍ਹ ਵਿੱਚ ਕੁਰਸੀ ਮੱਲੀ ਹੋਈ ਹੈ ਉਸਦਾ ਕੋਈ ਉਮੀਦਵਾਰ ਆਪਣੇ ਇਲਾਕੇ ਵਿਚ ਛੋਟੀ ਮੋਟੀ ਕਿਸੇ ਵੀ ਚੋਣ ਵਿਚ ਹਾਰ ਜਾਵੇ ਪਰ ਆਪਣੇ ਇਲਾਕੇ ਵਿਚ ਰਾਜਾ ਹੁੰਦਾ ਹੈ ਭਾਰਤ ਦੇ ਲੋਕ ਰਾਜ ਨਾਲ ਬਹੁਤ ਵੱਡਾ ਧੱਕਾ ਹੈ।

ਪੂਰੇ ਭਾਰਤ ਦੇ ਮਜ਼ਦੂਰ ਤੇ ਕਿਸਾਨ ਆਜ਼ਾਦੀ ਤੋਂ ਬਾਅਦ ਦੁੱਖਾਂ ਵਿੱਚ ਘਿਰੇ ਹੋਏ ਹਨ ਪਰ ਲੀਡਰਾਂ ਦੇ ਪਿੱਛੇ ਲੱਗਣਾ ਹੀ ਮਹਾਨਤਾ ਸਮਝਦੇ ਹਨ। ਕਿਸਾਨ ਜਨ ਮੋਰਚੇ ਦੀ ਇਕ ਖਾਸੀਅਤ ਇਹ ਰਹੀ ਹੈ ਅੱਜ ਸਾਡਾ ਕਿਸਾਨ ਤੇ ਸੀਰੀ ਜੋ ਲੰਮੇ ਸਮੇਂ ਤੋਂ ਪਿਛੜੇ ਹੋਏ ਸਨ ਅੱਜ ਮੋਰਚੇ ਦੇ ਵਿਚ ਮੋਢੇ ਨਾਲ ਮੋਢਾ ਜੋੜ ਕੇ ਬੈਠੇ ਹਨ। ਸਾਡੀਆਂ ਰਾਜਨੀਤਕ ਪਾਰਟੀਆਂ ਨੇ ਧਰਮ ਤੇ ਜਾਤੀਆਂ ਵਿੱਚ ਪਾੜੇ ਪਾਕੇ ਸੱਤ ਦਹਾਕਿਆਂ ਤੋਂ ਆਪਣੀਆਂ ਕੁਰਸੀਆਂ ਪੱਕੀਆਂ ਕੀਤੀਆਂ ਹੋਈਆਂ ਹਨ। ਹੁਣ ਉਹਨਾ ਦੀਆ ਕੁਰਸੀਆ ਦੇ ਵਿਚ ਕੋਈ ਰੁਕਾਵਟ ਨਾ ਆ ਜਾਵੇ ਰਾਜਨੀਤਕ ਪਾਰਟੀਆਂ ਨੇ ਉਪ ਮੁੱਖ ਮੰਤਰੀ ਦਲਿਤ ਪਰਿਵਾਰਾਂ ਲਈ ਰਾਖਵੀਂ ਸੀਟ ਦਾ ਐਲਾਨ ਵੀ ਕਰ ਦਿੱਤਾ।

ਚੋਣਾਂ ਤੋਂ ਪਹਿਲਾਂ ਰਾਜਨੀਤਕ ਪਾਰਟੀਆਂ ਦੇ ਕੀਤੇ ਵਾਅਦੇ ਕੀ ਹੁੰਦੇ ਹਨ ਆਪਾਂ ਜਾਣਦੇ ਹੀ ਹਾਂ ਕਿਸੇ ਵੀ ਰਾਜਨੀਤਕ ਪਾਰਟੀਆ ਸਾਨੂੰ ਸਬਜਬਾਗ ਵਿਖਾਕੇ ਲੁੱਟਦੀਆ ਆ ਰਹੀਆ ਹਨ,ਰਾਜਨੀਤਕ ਪਾਰਟੀਆਂ ਵਿਚ ਭਰਤੀ ਜਾਰੀ ਹੈ ਜਿਸ ਲਈ ਕੋਈ ਖ਼ਾਸ ਸਰਤਾਂ ਨਹੀਂ ਹਨ। ਵਿੱਦਿਅਕ ਪੱਖੋਂ ਤਾਂ ਸਾਡੇ ਨੇਤਾ ਵੈਸੇ ਵੀ ਕੋਰੇ ਹੁੰਦੇ ਹਨ ਭਾਸ਼ਣ ਦੇਣ ਵਿਚ ਥੋੜ੍ਹੀ ਬਹੁਤ ਮਾਹਰ ਹੋਣੇ ਚਾਹੀਦੀ ਹਨ।ਬਦਮਾਸ਼ ਲੁਟੇਰੇ ਤੇ ਨਸ਼ੇੜੀ ਬੇਸ਼ੱਕ ਨਾ ਪਰ ਉਨ੍ਹਾਂ ਵਿਚ ਬੈਠਣੀ ਉੱਠਣੀ ਹੋਣੀ ਚਾਹੀਦੀ ਹੈ।ਕਲਾਕਾਰਾਂ ਤੇ ਗਾਇਕਾਂ ਨੂੰ ਵੀ ਪਹਿਲ ਹੈ ਜੋ ਜਨਤਾ ਵਿਚ ਮਸ਼ਹੂਰ ਹੋਣ ਰਾਜਨੀਤੀ ਦਾ ਚਾਹੇ ਊੜਾ ਐੜਾ ਨਾ ਜਾਣਦੇ ਹੋਣ। ਰਾਜਨੀਤਕ ਪਾਰਟੀਆਂ ਦੀ ਚੱਲ ਰਹੀ ਭਰਤੀ ਵਿਚ ਇਕ ਦੂਜੀ ਪਾਰਟੀ ਚੋ ਰੁੱਸੇ ਹੋਏ ਨੇਤਾਵਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ।

ਜਦੋਂ ਕਿ ਇਹ ਕੌੜਾ ਸੱਚ ਹੈ ਕਿ ਉਹ ਪਹਿਲਾਂ ਕਿਸੇ ਰਾਜਨੀਤਕ ਪਾਰਟੀ ਦਾ ਕੁਝ ਬਣਿਆ ਨਹੀਂ ਜਨਤਾ ਦਾ ਕੀ ਸੁਆਰ ਸਕਦਾ ਹੈ। ਰਾਜਨੀਤਕ ਪਾਰਟੀਆਂ ਦੀ ਭਰਤੀ ਵਿਚ ਮੁੱਖ ਮੰਤਰੀ ਦੀ ਕੁਰਸੀ ਲਈ ਸਾਰੀਆਂ ਰਾਜਨੀਤਕ ਪਾਰਟੀਆਂ ਦੇ ਮੁਖੀਆਂ ਨੇ ਪਹਿਲਾਂ ਹੀ ਮਾਰ ਲਈਏ। ਦੋ ਕੁ ਦਹਾਕਿਆਂ ਤੋਂ ਪੰਜਾਬ ਵਿਚ ਜੋ ਸਿਰ ਕੱਢੇ ਤਾਂ ਹਨ ਉਪ ਮੁੱਖ ਮੰਤਰੀ ਦੀ ਕੁਰਸੀ ਨੂੰ ਹੀ ਪਹਿਲ ਦਿੰਦੇ ਹਨ। ਵੋਟਰਾਂ ਨੇ ਕਦੇ ਪੁੱਛਿਆ ਨਹੀਂ ਹੈ ਮੁੱਖ ਮੰਤਰੀ ਦੀ ਕੁਰਸੀ ਸਿਰਫ ਇਕ ਹੁੰਦੀ ਹੈ। ਅਨੇਕਾਂ ਰਾਜਨੀਤਕ ਪਾਰਟੀਆਂ ਅਤੇ ਪੰਜਾਬ ਵਿੱਚ ਬਹੁਤ ਚੰਗੀ ਪੁੱਛਗਿੱਛ ਤੇ ਮਜ਼ਬੂਤ ਆਧਾਰ ਹੁੰਦਾ ਹੈ ਪਰ ਮੁੱਖ ਮੰਤਰੀ ਦੀ ਕੁਰਸੀ ਦੇ ਪਿੱਛੇ ਚੋਣਾ ਵਿਚ ਹਾਰ ਜਾਪਦੇ ਹਨ। ਰਾਜਨੀਤਕ ਪਾਰਟੀਆਂ ਦੀਆਂ ਰੈਲੀਆਂ ਤੇ ਕੋਰੋਨਾ ਕਰਕੇ ਰੋਕ ਲੱਗ ਗਈ ਹੈ, ਪਰ ਕੁਰਸੀਆਂ ਲਈ ਭਾਰਤੀ ਲਗਾਤਾਰ ਜਾਰੀ ਹੈ।

ਸੋਸ਼ਲ ਮੀਡੀਆ ਤੇ ਆਪਣੇ ਇਲਾਕੇ ਵਿਚ ਟਿਕਟ ਪ੍ਰਾਪਤ ਕਰਨ ਲਈ ਅਨੇਕਾ ਨੌਜਵਾਨਾਂ ਦੀਆਂ ਪੋਸਟਾਂ ਵੇਖਣ ਨੂੰ ਮਿਲਦੀਆਂ ਹਨ ਉਹਨਾਂ ਦੇ ਹੱਕ ਵਿਚ ਉਹਨਾਂ ਦੇ ਚੇਲੇ ਚਪਟੇ ਚੰਗਾ ਲਿੱਖਦੇ ਤੇ ਆਗੂ ਦੇ ਖੜੇ ਵੇਖੇ ਜਾ ਸਕਦੇ ਹਨ। ਮੇਰੇ ਸੱਜਣ ਮਿੱਤਰ ਬੇਲੀਓ ਭੈਣੋ ਤੇ ਭਰਾਵੋ ਜਨ ਮੋਰਚੇ ਤੋਂ ਪਹਿਲਾਂ ਭਾਰਤ ਦੀ ਰਾਜਨੀਤਕ ਪੱਧਰ ਦੀ ਪਹਿਲਾ ਵਾਲੀ ਤਸਵੀਰ ਨਹੀਂ ਰਹੇਗੀ। ਰਾਜਨੀਤਕ ਪਾਰਟੀਆਂ ਦੇ ਪਹਿਰਾਵੇ ਬਦਲਦੇ ਰਹਿੰਦੇ ਹਨ ਲੈਬਲ ਬਦਲ ਜਾਂਦੇ ਹਨ ਸ਼ਰਾਬ ਉਹੋ ਹੀ ਰਹੀ ਹੈ ਜਿਸ ਦਾ ਬੁਰਾ ਨਤੀਜਾ ਆਜ਼ਾਦੀ ਤੋਂ ਬਾਅਦ ਹਰ ਕੋਈ ਭੁਗਤ ਰਿਹਾ ਹੈ।

ਜਨ ਮੋਰਚਾ ਆਪਾਂ ਜਿੱਤ ਚੁੱਕੇ ਹਾਂ ਐਲਾਨ ਹੋਣਾ ਬਾਕੀ ਹੈ। ਸਾਡੇ ਕਿਸਾਨ ਮਜ਼ਦੂਰ ਜਿਵੇਂ ਕੇਂਦਰ ਸਰਕਾਰ ਨੂੰ ਇਮਾਨਦਾਰੀ ਨਾਲ ਲੋਕਰਾਜ ਦੇ ਅਰਥ ਸਮਝਾ ਰਹੇ ਹਨ, ਖੇਤੀ ਸਬੰਧੀ ਪਾਸ ਕੀਤੇ ਕਾਲੇ ਕਾਨੂੰਨ ਸਬੰਧੀ ਸਰਕਾਰ ਨੂੰ ਪੂਰੀ ਪਰਿਭਾਸ਼ਾ ਸਾਡੇ ਨੇਤਾਵਾਂ ਨੇ ਦੱਸ ਦਿੱਤੀ ਹੈ। ਅੱਜ ਅਸੀਂ ਜਾਤ-ਪਾਤ ਤੋਂ ਉੱਪਰ ਉੱਠ ਕੇ ਇਕ ਸਟੇਜ ਤੇ ਇਕੱਠੇ ਹੋ ਕੇ ਬੈਠੇ ਹਾਂ ਕੀ ਸਾਡੇ ਵਿਚੋਂ ਨੇਤਾ ਬਣ ਕੇ ਕੁਰਸੀਆਂ ਹਾਸਲ ਨਹੀਂ ਕਰ ਸਕਦੇ। ਰਾਜਨੀਤਕ ਪਾਰਟੀਆਂ ਦੀ ਭਰਤੀ ਨੇ ਸਾਡੇ ਪੰਜਾਬ ਨੂੰ ਖੱਖੜੀਆਂ ਕਰੇਲੇ ਕਰਕੇ ਲੰਮੇ ਸਮੇਂ ਤੋਂ ਰੱਖਿਆ ਹੋਇਆ ਹੈ।

ਧਰਮਾਂ ਤੇ ਜਾਤਾ ਦੀ ਬੀਨ ਵਜਾ ਕੇ ਆਪਣੀਆਂ ਕੁਰਸੀਆਂ ਹਾਸਲ ਕਰਕੇ ਸਾਨੂੰ ਹੀ ਲੁੱਟ ਰਹੇ ਹਨ, ਆਓ ਆਪਾਂ ਇਕੱਠੇ ਹੋ ਕੇ ਧਰਮਾਂ ਤੇ ਜਾਤਾਂ ਤੋਂ ਉਪਰ ਉਠ ਕੇ ਇਕ ਨਵਾਂ ਇਤਿਹਾਸ ਰਚੀਏ,ਰਾਜਨੀਤਕ ਪਾਰਟੀਆਂ ਨੂੰ ਦੱਸ ਦਈਏ ਕਿ ਲੋਕ ਰਾਜ ਕੀ ਹੁੰਦਾ ਹੈ। ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਆਪਾਂ ਰਾਜਨੀਤਕ ਪਾਰਟੀਆਂ ਦੇ ਝੋਲੀ ਚੁੱਕ ਬਣ ਗਏ, ਭਾਅ ਕਾਰਪੋਰੇਟ ਘਰਾਣਿਆ ਤੇ ਗੁਲਾਮ ਬਣ ਕੇ ਹੀ ਰਹਾਂਗੇ।ਭਾਰਤ ਵਿਚ ਹਰ ਇਨਕਲਾਬ ਦੀ ਸ਼ੁਰੂਆਤ ਪੰਜਾਬੀ ਚੋ ਹੋਈ ਹੈ ਸੋ ਕਿਸੇ ਵੀ ਤਰੀਕੇ ਨਾਲ ਜਾਂ ਮੋਰਚੇ ਨਾਲ ਜੁੜੋ ਤੇ ਨਵਾਂ ਇਤਿਹਾਸ ਸਿਰਜੋ ਜੋ ਦੁਨੀਆਂ ਲਈ ਇਕ ਸਿਖਿਆ ਦਾਇਕ ਇਤਿਹਾਸ ਬਣਕੇ ਨਿੱਬੜੇਗਾ।

ਰਮੇਸ਼ਵਰ ਸਿੰਘ

ਸੰਪਰਕ ਨੰਬਰ-9914880392

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਡੀ ਡੀ ਪੀ ਓ ਲਖਵਿੰਦਰ ਰੰਧਾਵਾ ਨੇ ਪਿੰਡ ਤਲਵੰਡੀ ਮਹਿਮਾ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦਾ ਲਿਆ ਜਾਇਜ਼ਾ
Next articleमहान अंबेडकरी सामाजिक चिंतक डी डी कल्याणी नहीं रहे