ਰਵੀ ਸ਼ੰਕਰ ਪ੍ਰਸਾਦ ਵੱਲੋਂ ਟਵਿੱਟਰ ਅਧਿਕਾਰੀਆਂ ਨੂੰ ਮਿਲਣ ਤੋਂ ਨਾਂਹ

ਨਵੀਂ ਦਿੱਲੀ (ਸਮਾਜ ਵੀਕਲੀ) :ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਨੇ ਅੱਜ ਟਵਿੱਟਰ ਦੇ ਅਧਿਕਾਰੀਆਂ ਨੂੰ ਮਿਲਣ ਤੋਂ ਨਾਂਹ ਕਰ ਦਿੱਤੀ। ਹਾਲਾਂਕਿ ਮਗਰੋਂ ਕਿਹਾ ਗਿਆ ਕਿ ਕੇਂਦਰੀ ਮੰਤਰੀ ਦੀ ਥਾਂ ਇਲੈਕਟ੍ਰੋਨਿਕ ਤੇ ਸੂਚਨਾ ਤਕਨਾਲੋਜੀ ਮੰਤਰਾਲੇ ’ਚ ਸਕੱਤਰ ਅਜੈ ਪ੍ਰਕਾਸ਼ ਸਾਹਨੀ ਹੁਣ ਉਨ੍ਹਾਂ ਨੂੰ ਮਿਲਣਗੇ, ਪਰ ਇਸ ਤਜਵੀਜ਼ਤ ਮੀਟਿੰਗ ਤੋਂ ਪਹਿਲਾਂ ਹੀ ਟਵਿੱਟਰ ਨੇ ਅੱਜ ਸਵੇਰੇ ਬਲੌਗਪੋਸਟ ਪਬਲਿਸ਼ ਕਰਕੇ ਮੀਟਿੰਗ ਦੇ ਆਸਾਰ ਘਟਾ ਦਿੱਤੇ। ਸਰਕਾਰ ਨੇ ਟਵਿੱਟਰ ਦੀ ਇਸ ਪੇਸ਼ਕਦਮੀ ਨੂੰ ‘ਅਸਧਾਰਨ’ ਕਰਾਰ ਦਿੱਤਾ ਹੈ। ਟਵਿੱਟਰ ਨੇ ਇਸ ਬਲੌਗਪੋਸਟ ਵਿੱਚ ਸਰਕਾਰ ਦੇ ਟਵਿੱਟਰ ਖਾਤਿਆਂ ਨੂੰ ਬੰਦ ਕਰਨ ਦੇ ਹੁਕਮਾਂ ਨੂੰ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਦੇ ਮੌਲਿਕ ਹੱਕ ਤੇ ਦੇਸ਼ ਦੇ ਕਾਨੂੰਨ ਦਾ ਉਲੰਘਣ ਦੱਸਿਆ ਸੀ।

Previous articleਸਰਕਾਰ ਤੇ ਟਵਿੱਟਰ ਦੇ ਮੁੜ ਸਿੰਗ ਫਸੇ
Next articleਦਿੱਲੀ ਪੁਲੀਸ ਵੱਲੋਂ ਭਾਈ ਇਕਬਾਲ ਸਿੰਘ ਗ੍ਰਿਫ਼ਤਾਰ