ਰਮਾਬਾਈ ਅੰਬੇਡਕਰ ਵੈਲਫੇਅਰ ਸੋਸਾਇਟੀ ਖੋਥੜਾ ਵਲੋਂ ਰਮਾਬਾਈ ਅੰਬੇਡਕਰ ਲਾਇਬ੍ਰੇਰੀ ਵਿਖੇ ਬਹੁਤ ਧੂਮ ਧਾਮ ਨਾਲ ਮਨਾਈ ਗਈ ਬੁੱਧ ਜੇਅੰਤੀ

ਪੰਜਾਬ (ਸਮਾਜ ਵੀਕਲੀ)- ਰਮਾਬਾਈ ਅੰਬੇਡਕਰ ਵੈਲਫੇਅਰ ਸੋਸਾਇਟੀ ਖੋਥੜਾ ਵਲੋਂ ਰਮਾਬਾਈ ਅੰਬੇਡਕਰ ਲਾਇਬ੍ਰੇਰੀ ਵਿਖੇ ਪ੍ਰਧਾਨ ਪ੍ਰਵੀਨ ਬੰਗਾ ਜੀ ਦੀ ਅਗਵਾਈ ਵਿਚ ਬੁੱਧ ਜੇਅੰਤੀ ਦੇ ਮੋਕੇ ਤੇ ਸਮਾਗਮ ਕੀਤਾ ਗਿਆ ਇਸ ਮੌਕੇ ਤੇ ਪ੍ਰਵੀਨ ਬੰਗਾ ਨੇ ਤਥਾਗਤ ਮਹਾਂਮਾਨਵ ਗੋਤਮ ਬੁੱਧ ਜੀ ਦੇ ਜਨਮ ਦਿਨ, ਦੀਆਂ ਮੁਬਾਰਕਾਂ ਦਿੱਤੀਆਂ ਤੇ ਉਨਾਂ ਦੀ ਜੀਵਨੀ ਤੇ ਚਾਨਣਾ ਪਾਇਆ.  ਵਿਸ਼ਵ ਭਰ ਵਿੱਚ ਬੁੱਧ ਦੀਆਂ ਸਿਖਿਆਵਾਂ ਨਾਲ ਹੀ ਦੁੱਖ ਤਕਲੀਫਾਂ ਨੂੰ ਘਟਾਇਆ ਜਾ ਸਕਦਾ ਹੈ.  ਬੁੱਧ ਜਿਥੇ ਅਹਿੰਸਾ ਤੇ ਚੱਲਣ ਲਈ ਕਹਿੰਦੇ ਹਨ ਉਥੇ ਆਤਮ ਰਖਿਆ ਲਈ ਮਾਰਸ਼ਲ ਆਰਟ ਦੀ ਸਿਖਿਆਵਾਂ ਵੀ ਦਿੰਦੇ ਹਨ.  ਬੁੱਧ ਦੀਆਂ ਸਿਖਿਆਵਾਂ ਨਾਲ ਗ੍ਰੇਟ ਅਸ਼ੋਕਾ ਨੇ ਏਸ਼ੀਆ ਵਿਚ ਫੈਲੇ ਭਾਰਤ ਨੂੰ ਸੋਨੇ ਦੀ ਚਿੜੀ ਵਾਲੇ ਕਾਲ ਨੂੰ ਕਿਹਾ ਜਾਂਦਾ ਸੀ.

ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਆਗੂ ਸਤਪਾਲ ਬਸਰਾ ਨੇ ਸਾਥੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਉਪੱ ਪ੍ਰਧਾਨ ਦੀਪਾ ਵਿਰਦੀ, ਸਕੱਤਰ ਐਡਵੋਕੇਟ ਤਜਿੰਦਰ ਬੰਗਾ, ਸਕੱਤਰ ਬਲਵਿੰਦਰ ਸੋਨੂੰ, ਅਵਤਾਰ ਚੰਦ ਬੰਗਾ, ਸੁਰਿੰਦਰ ਬੰਗਾ, ਅਮਿਤ ਬੰਗਾ, ਸਾਬਕਾ ਸਰਪੰਚ ਜਸਵਿੰਦਰ ਕੌਰ ਬੰਗਾ ਮੈਡਮ ਬੇਬੀ, ਮੈਡਮ ਮਮਤਾ, ਲਵਲੀ ਬਸਰਾ, ਮੇਜਰ  ਤੋਂ ਇਲਾਵਾ ਵਡੀ ਗਿਣਤੀ ਲਾਇਬ੍ਰੇਰੀ ਦੇ ਸਟੂਡੈਂਟ ਤੇ ਪਿੰਡ ਵਾਸੀ ਸ਼ਾਮਿਲ ਹੋਏ ਬੁੱਧ ਜੇਅੰਤੀ ਦੇ ਮੋਕੇ ਤੇ ਮਿਠਾਈਆਂ ਵੰਡੀਆਂ.

ਸਮਾਜ ਵੀਕਲੀਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੇਲ ਕੋਚ ਫੈਕਟਰੀ ਦੇ ਬਾਹਰ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ ਨੂੰ ਅਚਾਨਕ ਲੱਗੀ ਅੱਗ – ਲਗਪਗ 400 ਤੋਂ 500 ਝੁੱਗੀਆਂ ਸਮੇਤ ਕੀਮਤੀ ਸਮਾਨ ਸੜ ਕੇ ਸੁਆਹ
Next articleAnkita, Ramanathan crash out of French Open