ਜਲੰਧਰ, (ਸਮਾਜ ਵੀਕਲੀ) : ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ (ਫੇਮਾ) ਦੀ ਕਥਿਤ ਉਲੰਘਣਾ ਮਾਮਲੇ ਵਿੱਚਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪੁੱਤਰ ਰਣਇੰਦਰ ਸਿੰਘ ਦੇ ਅੱਜ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੇ ਸਾਹਮਣੇ ਪੇਸ਼ ਹੋਣ ਦੀ ਸੰਭਾਵਨਾ ਨਹੀਂ ਹੈ। ਰਣਇੰਦਰ ਨੇ ਈਡੀ ਤੋਂ ਪੇਸ਼ੀ ਮੁਲਤਵੀ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਦੇ ਵਕੀਲ ਅਤੇ ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ, “ਮੇਰੇ ਮੁਵੱਕਿਲ ਨੂੰ ਓਲੰਪਿਕ ਖੇਡਾਂ-2021 ਦੇ ਸਬੰਧ ਵਿੱਚ ਸੰਸਦੀ ਸਥਾਈ ਕਮੇਟੀ ਦੀ ਮੀਟਿੰਗ ਵਿੱਚ ਹਾਜ਼ਰ ਹੋਣਾ ਹੈ ਤੇ ਊਨ੍ਹਾਂ ਨੇ ਇਸ ਫੇਮਾ ਮਾਮਲੇ ਵਿੱਚ ਈਡੀ ਤੋਂ ਵੇਰਵਾ ਵੀ ਮੰਗਿਆ ਹੈ, ਜਿਸ ਸਬੰਧ ਵਿੱਚ ਉਸ ਨੂੰ ਸੰਮਨ ਭੇਜਿਆ ਗਿਆ ਹੈ।’