ਰਕਮ ?

ਰੋਮੀ ਘੜਾਮੇਂ ਵਾਲ਼ਾ 

(ਸਮਾਜ ਵੀਕਲੀ)

ਆਉ ਮਿੱਤਰੋ ਰਕਮ ਨੂੰ ਜਾਣੀਏ ਵਿੱਚ ਡੁੱਬਕੇ ਅੱਖਰਾਂ।
ਕਿੰਝ ਭਰਮ, ਭੁਲੇਖੇ, ਵਹਿਮਾਂ ਵਿੱਚ ਪਈ ਜਨਤਾ ਚੱਕਰਾਂ।
ਕਈਂ ਰਕਮ ਸਮਝ ਕੇ ਪੈਸੇ ਨੂੰ ਲਏ ਜੋੜ ਨੇ ਲੱਖਾਂ।
ਵਿੱਚ ਪੈ ਕੇ ਭੰਬਲ-ਭੂਸਿਆਂ ਕਰੀ ਜਿੰਦਗੀ ਕੱਖਾਂ।
ਇਸ ਖਾਤਰ ਝੂਠ, ਕਪਟ, ਲਾਲਚ ਨਾ ਲੋਭ ਹੀ ਛੱਡਿਆ।
ਕਈਂ ਰਗੜੇ ਰੱਜ ਬੇਗਾਨੇ ਤੇ ਕੋਈ ਆਪਣਾ ਵੱਢਿਆ।
ਸਭ ਰਿਸ਼ਤੇ, ਨਾਤੇ, ਬੰਧਨ ਨੇ ਪੈਸੇ ਨਾਲ ਤੋਲੇ।
ਸੁਰਗਾਂ ਨੂੰ ਜਾਂਦੇ ਰਾਹ ਆਪੇ ਨਰਕਾਂ ਵੱਲ ਖੋਲ੍ਹੇ।
ਉੱਠ ਸੁਬ੍ਹਾ ਕੈਪਸੂਲ ਗੈਸ ਦਾ ਪੈਂਦਿਆਂ ਨੂੰ ਗੋਲੀ।
ਸਾਰਾ ਦਿਨ ਬੀ.ਪੀ, ਸ਼ੂਗਰਾਂ ਜਿੰਦ ਰੱਜਕੇ ਰੋਲ਼ੀ।
ਪਰ ਅਸਲ ਚ ਮਤਲਬ ਰਕਮ ਦਾ ਬਹੁਤਾ ਆਸਾਨ ਹੈ।
ਰਾਰਾ- ਰੋਟੀ, ਕੱਕਾ- ਕੱਪੜਾ ਤੇ ਮੰਮਾ- ਮਕਾਨ ਹੈ।
ਕੁਝ ਇਸਤੋਂ ਵਧ ਕੇ ਤਾਂ ਮਿਲੇ ਜੇ ਕੋਈ ਕਿਰਪਾ ਨਿੱਸਰੇ।
ਫਿਰ ‘ਘਾਲੁ ਖਾਇ ਕਿਛ ਹੱਥੋਂ ਦੇਹਿ’ ਕਿਸ ਗੱਲੋਂ ਵਿੱਸਰੇ ?
ਹੈ ਪਿੰਡ ਘੜਾਮੇ ਰਕਮ ਵੀ ਨਾਲੇ ਮਸ਼ਹੂਰੀ।
ਕਿਉਂਕਿ ਰੋਮੀ ‘ਰਾਹ ਪਛਾਣਦਾ’ ਤਾਹੀਓਂ ਕਿਰਪਾ ਪੂਰੀ।
ਕਿਉਂਕਿ ਰੋਮੀ ‘ਰਾਹ ਪਛਾਣਦਾ’…….. .।
                           ਰੋਮੀ ਘੜਾਮੇਂ ਵਾਲ਼ਾ।
                           98552-81105
Previous articleਸਰਕਾਰਾਂ
Next articleRussian oppn leader detained upon arrival from Germany