ਯੂਪੀ: ਬਿਜਲੀ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ਵਿੱਚ 4 ਬੱਚਿਆਂ ਸਣੇ 10 ਮੌਤਾਂ, 11 ਜ਼ਖ਼ਮੀ

ਇਟਾਵਾ (ਸਮਾਜ ਵੀਕਲੀ) : ਉੱਤਰ ਪ੍ਰਦੇਸ਼ ਵਿੱਚ ਬਿਜਲੀ ਡਿੱਗਣ ਅਤੇ ਕੰਧ ਤੇ ਮਕਾਨ ਡਿੱਗਣ ਦੀਆਂ ਘਟਨਾਵਾਂ ’ਚ ਇਕੋ ਪਰਿਵਾਰ ਦੇ ਚਾਰ ਬੱਚਿਆਂ ਸਣੇ 10 ਵਿਅਕਤੀਆਂ ਦੀ ਮੌਤ ਹੋ ਗਈ ਤੇ 11 ਜਣੇ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਸੱਤ ਮੌਤਾਂ ਸਿਰਫ਼ ਇਟਾਵਾ ਜ਼ਿਲ੍ਹੇ ਵਿੱਚ ਹੋਈਆਂ। ਭਾਰੀ ਮੀਂਹ ਕਾਰਨ ਫਿਰੋਜ਼ਾਬਾਦ ਵਿੱਚ ਜਨਜੀਵਨ ਪ੍ਰਭਾਵਿਤ ਹੋ ਗਿਆ ਅਤੇ ਅਲੀਗੜ੍ਹ ਵਿੱਚ ਤਾਂ ਸਕੂਲ ਸ਼ਨਿਚਰਵਾਰ ਤੱਕ ਲਈ ਬੰਦ ਕਰਨੇ ਪਏ।

Previous articleਨਰਿੰਦਰਪਾਲ ਸਿੰਘ ਚੰਦੀ ਨੇ ਮੁੱਢਲਾ ਸਿਹਤ ਕੇਂਦਰ ਮਹਿਤਪੁਰ ਵਿੱਚ ਸਵੱਛ ਭਾਰਤ ਮੁਹਿੰਮ ਤਹਿਤ ਨਿੰਮ ਦੇ ਗਿਆਰਾਂ ਬੂਟੇ ਲਗਾਏ
Next articleਮਿਆਂਮਾਰ ਦੇ ਮਯਾਵਾਡੀ ਇਲਾਕੇ ਵਿੱਚੋਂ 32 ਭਾਰਤੀਆਂ ਨੂੰ ਬਚਾਇਆ