ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂਢੀਂਗਾ ਵਿਖੇ ਸੈਮੀਨਾਰ ਲਗਾਇਆ ਗਿਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਵਣ ਅਤੇ ਜੰਗਲੀ ਜੀਵ ਵਿਭਾਗ ਵੱਲੋਂ 2 ਅਕਤੂਬਰ ਤੋਂ 8 ਅਕਤੂਬਰ ਤੱਕ ਜੰਗਲੀ ਜੀਵ ਸਪਤਾਹ ਮਨਾਇਆ ਜਾਂਦਾ ਹੈ।ਇਸ ਦੇ ਚੱਲਦਿਆਂ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ (ਲੜਕੀਆਂ), ਫੱਤੂਢੀਂਗਾ ਵਿਖੇ ਵਣ ਵਿਭਾਗ ਵੱਲੋਂ ਸੈਮੀਨਾਰ ਕਰਵਾਇਆ ਗਿਆ।ਇਸ ਮੌਕੇ ਅਮਰਜੀਤ ਲਾਲ (ਬਲਾਕ ਅਫ਼ਸਰ ਜੰਗਲੀ ਜੀਵ ਵਿਭਾਗ ਕਪੂਰਥਲਾ) ਨੇ ਵਿਿਦਆਰਥੀਆਂ ਨੂੰ ਵਾਤਾਵਰਨ ਅਤੇ ਜੰਗਲੀ ਜੀਵਾਂ ਦੀ ਮਨੁੱਖੀ ਜੀਵਨ ਵਿੱਚ ਮੱਹਤਤਾ ਬਾਰੇ ਦੱਸਿਆ।ਉਨ੍ਹਾਂ ਦੱਸਿਆ ਕਿ ਜੇਕਰ ਧਰਤੀ ਤੇ ਜੰਗਲਾਂ ਨੂੰ ਖਤਮ ਕਰ ਦਿੱਤਾ ਗਿਆ ਤਾਂ ਇਸਦਾ ਨੁਕਸਾਨ ਵੀ ਮਨੁੱਖੀ ਜੀਵਨ ਨੂੰ ਹੋਵੇਗਾ ਕਿਉਂਕਿ ਜੰਗਲਾਂ ਵਿੱਚ ਰਹਿੰਦੇ ਜਾਨਵਾਰ ਜੰਗਲ ਖਤਮ ਹੋ ਜਾਣ ਤੇ ਸ਼ਹਿਰੀ ਤੇ ਆਬਾਦੀ ਵਾਲੇ ਇਲਾਕਿਆਂ ਵਿੱਚ ਆ ਜਾਣਗੇ ਤੇ ਮਨੁੱਖੀ ਜੀਵਨ ਨੂੰ ਨੁਕਸਾਨ ਪਹੁੰਚਾਉਣਗੇ।

ਉਨ੍ਹਾਂ ਕਿਹਾਂ ਕਿ ਦੇਸ਼ ਵਿਚ ਵੱਧ ਰਹੇ ਪ੍ਰਦੂਸ਼ਣ ਅਤੇ ਫਸਲਾਂ ਲਈ ਵਰਤੀਆਂ ਜਾਣ ਵਾਲੀਆਂ ਕੀਟਨਾਸ਼ਕ ਦਵਾਈਆਂ ਪੰਛੀਆਂ ਲਈ ਘਾਤਕ ਸਿੱਧ ਹੋ ਰਹੀਆਂ ਹਨ।ਇਸ ਮੌਕੇ ਸ੍ਰੀ ਵਿਕਰਮ ਕੰੁਦਰਾ (ਆਈ.ਐਫ.ਐਸ.ਵਣ ਮੰਡਲ ਅਫ਼ਸਰ ਫਿਲੌਰ), ਸ੍ਰੀ ਜਰਨੈਲ ਸਿੰਘ (ਵਣ ਮੰਡਲ ਅਫਸਰ, ਵਿਸਥਾਰ ਮੰਡਲ ਫਿਲੌਰ) ਅਤੇ ਜਸਵੰਤ ਸਿੰਘ (ਰੇਂਜ ਅਫਸਰ ਜੰਗਲੀ ਜੀਵ ਰੇਂਜ ਕਪੂਰਥਲਾ), ਕਾਲਜ ਦੇ ਓ.ਐਸ.ਡੀ. ਡਾ. ਦਲਜੀਤ ਸਿੰਘ ਨੇ ਇੰਨ੍ਹਾਂ ਅਧਿਕਾਰੀਆਂ ਨੂੰ ਕਾਲਜ ਵਿਖੇ ਪਹੁੰਚਣ ਤੇ ਧੰਨਵਾਦ ਕੀਤਾ ਅਤੇ ਉਨ੍ਹਾਂ ਦੱਸਿਆ ਕਿ ਵਾਤਾਵਰਨ ਨੂੰ ਬਚਾਉਣ ਦੇ ਮੱੱਦੇਨਜ਼ਰ ਕਾਲਜ ਵਿਖੇ 2500 ਤੋਂ ਵੱਧ ਬੂਟੇ ਲਗਾਏ ਗਏ ਹਨ।ਇਹਨਾਂ ਵਿਚ ਫੁੱਲਦਾਰ, ਫਲਦਾਰ, ਹਰ ਪ੍ਰਕਾਰ ਦੇ ਬੂਟਿਆਂ ਨੂੰ ਸ਼ਾਮਿਲ ਕੀਤਾ ਗਿਆ ਹੈ।ਅਤੇ ਅੱਗੇ ਵੀ ਅਜਿਹੇ ਲੋੜੀਦੇ ਯਤਨ ਕਰਦੇ ਰਹਿਣਗੇ।ਇਸ ਮੌਕੇ ਸਮੂਹ ਸਟਾਫ਼ ਮੌਜੂਦ ਸੀ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ
Next articleਇਸ ਤਰ੍ਹਾਂ ਹੋਇਆ ਮਿੱਕੀ ਮਾਊਸ ਕਾਰਟੂਨਾਂ ਦਾ ਜਨਮ