ਯੂਏਈ ਦੀ ਇਸਲਾਮਿਕ ਸੰਸਥਾ ਨੇ ਕਰੋਨਾ ਵੈਕਸੀਨ ਨੂੰ ਜਾਇਜ਼ ਕਰਾਰ ਦਿੱਤਾ

ਦੁਬਈ (ਸਮਾਜ ਵੀਕਲੀ) : ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਸਰਵਉੱਚ ਇਸਲਾਮਿਕ ਸੰਸਥਾ- ਯੂਏਈ ਫ਼ਤਵਾ ਕੌਂਸਲ ਨੇ ਕਰੋਨਾਵਾਇਰਸ ਵੈਕਸੀਨ ’ਚ ਪੋਰਕ (ਸੂਰ ਦੇ ਮਾਸ) ਦੇ ਜਿਲੇਟਿਨ ਦੀ ਵਰਤੋਂ ਦੇ ਬਾਵਜੂਦ ਇਸ ਨੂੰ ਮੁਸਲਮਾਨਾਂ ਲਈ ਜਾਇਜ਼ ਕਰਾਰ ਦਿੱਤਾ ਹੈ।

ਦੱਸਣਯੋਗ ਹੈ ਕਿ ਵੈਕਸੀਨ ਸਬੰਧੀ ਮੁਸਲਮਾਨਾਂ ਦੀ ਚਿੰਤਾ ਵਧ ਗਈ ਹੈ ਕਿਉਂਕਿ ਇਸਲਾਮਿਕ ਕਾਨੂੰਨ ਤਹਿਤ ਸੂਰ ਦੇ ਮਾਸ ਤੋਂ ਬਣੇ ਉਤਪਾਦਾਂ ਦੀ ਵਰਤੋਂ ਨੂੰ ਹਰਾਮ ਮੰਨਿਆ ਜਾਂਦਾ ਹੈ। ਕੌਂਸਿਲ ਮੁਖੀ ਸ਼ੇਖ ਅਬਦੁੱਲਾ ਬਿਨ ਬੱਯਾਹ ਨੇ ਕਿਹਾ ਕੇ ਜੇਕਰ ਕੋਈ ਹੋਰ ਵਿਕਲਪ ਨਹੀਂ ਹੈ ਤਾਂ ਕਰੋਨਾਵਾਇਰਸ ਵੈਕਸੀਨ ਨੂੰ ਇਸਲਾਮਿਕ ਪਾਬੰਦੀਆਂ ਤੋਂ ਅਲੱਗ ਰੱਖਿਆ ਜਾ ਸਕਦਾ ਹੈ ਕਿਉਂਕਿ ਪਹਿਲੀ ਪ੍ਰਾਥਮਿਕਤਾ ਮਨੁੱਖੀ ਜੀਵਨ ਬਚਾਉਣਾ ਹੈ।

Previous articleਰੇਲ ਪ੍ਰਾਜੈਕਟ: ਚੀਨ ਨੇ ਪਾਕਿਸਤਾਨ ਨੂੰ ਕਰਜ਼ਾ ਦੇਣ ਤੋਂ ਪਹਿਲਾਂ ਗਾਰੰਟੀ ਮੰਗੀ
Next articleਗੋਲੀਬੰਦੀ ਦੀ ਉਲੰਘਣਾ ’ਤੇ ਭਾਰਤੀ ਸਫ਼ੀਰ ਤਲਬ