(ਸਮਾਜ ਵੀਕਲੀ)
ਇੱਕੋ ਵਾਰੀ ਯਾਰ ਪਰਖਿਆ।
ਕਿੰਨਾ ਕਰਦਾ ਪਿਆਰ ਪਰਖਿਆ।
ਉਹ ਤਾਂ ਬਹਿਸਣ ਵਾਲਾ ਸੀ,ਮੈੰ
ਕੀਤੀ ਨਾ ਤਕਰਾਰ ਪਰਖਿਆ।
ਮੈਂਨੂੰ ਮੇਰਾ ਆਖਣ ਵਾਲਾ
ਬਣਦਾ ਸੀ ਹੱਕਦਾਰ ਪਰਖਿਆ।
ਦੁਸ਼ਮਣ ਦੇ ਨਾ ਮਿਲਿਆ ਹੈ,ਜੋ
ਫ਼ੌਜਾਂ ਦਾ ਸਰਦਾਰ ਪਰਖਿਆ।
ਸੋਹਣੇੰ ਚਿਹਰੇ ਵਾਲੇ ਦਾ ਮੈਂ
ਸੱਚੀੰ ਬੋਲ ਵਿਹਾਰ ਪਰਖਿਆ।
ਨਾਲ ਰਿਹਾ ਪਰਛਾਵੇਂ ਵਾਗੂੰ
ਬਣਿਆ ਗਲ ਦਾ ਹਾਰ ਪਰਖਿਆ।
ਬੰਦਾ ਨੀਅਤ ਖੋਟੀ ਵਾਲਾ
ਫ਼ੀਰੇ ਸੋਚ ਵਿਚਾਰ ਪਰਖਿਆ।
ਜਸਵੀਰ ਫ਼ੀਰਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly