(ਸਮਾਜ ਵੀਕਲੀ)
ਬੇਸ਼ੱਕ ਮੈਨੂੰ ਭੁੱਲ ਗਿਆਂ,ਪਰ
ਅਪਣਾ ਰੱਖ ਖਿਆਲ ਯਾਰ ਜੀ।
ਉਹ ਵੀ ਤੇਰੇ ਬਣਨੇੰ ਨਈੰ,ਜੋ
ਰਹਿੰਦੇ ਤੇਰੇ ਨਾਲ ਯਾਰ ਜੀ।
ਮੇਰੇ ਵੱਲ ਨਾ ਵੇਖੀੰ ਮੁੜ ਤੂੰ
ਜੋ ਵੀ ਹੋਵਣ ਹਾਲ ਯਾਰ ਜੀ।
ਸਾਡਾ ਤੋੜ ਭਰੋਸਾ ਤੂੰ ਤਾਂ
ਕਰਤੀ ਬੜੀ ਕਮਾਲ ਯਾਰ ਜੀ।
ਇਸ਼ਕ ਦੇ ਮਾਰੇ ਆਸ਼ਕ ਵੀ ਨਾ
ਹੋਏ ਕਦੇ ਬਹਾਲ ਯਾਰ ਜੀ।
ਸੱਚ ਦੱਸਾਂ ਤਾਂ ਮਿਲਿਆ ਹੀ ਨਈੰ
ਕੀਤੀ ਜਿਸਦੀ ਭਾਲ ਯਾਰ ਜੀ।
ਮੈੰ ਤਾਂ ਮਸਤ ਮਲੰਗ ਹਾਂ ਸੱਚੀੰ
ਸਮਝੀ ਨਾ ਤੇਰੀ ਚਾਲ ਯਾਰ ਜੀ।
ਫ਼ੀਰੇ ਨੂੰ ਉਹ ਧੋਖਾ ਦੇ ਗਏ
ਜਿਸਦੇ ਖੜਿਆ ਨਾਲ ਯਾਰ ਜੀ।
ਜਸਵੀਰ ਫ਼ੀਰਾ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly