ਐਮਸਟਰਡਮ (ਸਮਾਜ ਵੀਕਲੀ): ਕੋਵਿਡ ਵੈਕਸੀਨ ਬਣਾਉਣ ਵਾਲੀ ਕੰਪਨੀ ‘ਮੌਡਰਨਾ ਇੰਕ’ ਨੇ ਯੂਰੋਪੀਅਨ ਮੈਡੀਸਨ ਏਜੰਸੀ ਨੂੰ ਅਰਜ਼ੀ ਦੇ ਕੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਟੀਕੇ ਨੂੰ 12-15 ਸਾਲ ਤੱਕ ਦੇ ਬੱਚਿਆਂ ਦੇ ਲਾਉਣ ਦੀ ਯੂਰੋਪੀਅਨ ਯੂਨੀਅਨ ਵਿਚ ਪ੍ਰਵਾਨਗੀ ਦਿੱਤੀ ਜਾਵੇ। ਕੰਪਨੀ ਨੇ ਕਿਹਾ ਕਿ ਉਨ੍ਹਾਂ 27 ਦੇਸ਼ਾਂ ਦੇ ਯੂਰੋਪੀ ਬਲਾਕ ਵਿਚ ਵੈਕਸੀਨ ਦੀ ਵਰਤੋਂ ਲਈ ਮਨਜ਼ੂਰੀ ਮੰਗੀ ਹੈ। ਯੂਰੋਪੀਅਨ ਯੂਨੀਅਨ ਇਸ ਤੋਂ ਪਹਿਲਾਂ ਫਾਈਜ਼ਰ ਤੇ ਬਾਇਓਐਨਟੈੱਕ ਦੇ ਟੀਕੇ ਨੂੰ ਇਸ ਉਮਰ ਵਰਗ ’ਤੇ ਵਰਤਣ ਦੀ ਇਜਾਜ਼ਤ ਦੇ ਚੁੱਕਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly