ਨਿਊਯਾਰਕ, ਸਮਾਜ ਵੀਕਲੀ: ਵਿਦੇਸ਼ ਮਾਮਲਿਆਂ ਬਾਰੇ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ ਕਿ ਭਾਰਤ ਵਿੱਚ ਮੌਜੂਦਾ ਸਰਕਾਰ ਨੂੰ ਵੱਖਰੇ ਢੰਗ ਨਾਲ ਪੇਸ਼ ਕਰਨ ਦੀ ਰਾਜਸੀ ਕੋਸ਼ਿਸ਼ ਚੱਲ ਰਹੀ ਹੈ ਅਤੇ ਇਸ ਬਣਾਈ ਹੋਏ ਰਾਜਸੀ ਅਕਸ ਤੇ ਅਸਲੀਅਤ ਵਿੱਚ ਸਰਕਾਰ ਦੇ ਰਿਕਾਰਡ ਵਿੱਚ ਅੰਤਰ ਹੈ। ਹੂਵਰ ਇੰਸਟੀਟਿਊਸ਼ਨ ਵੱਲੋਂ ਕਰਵਾਏ ਗਏ ‘ਬੈਟਲਗਰਾਊਂਡਜ਼’ ਸੈਸ਼ਨ ਆਨ ਇੰਡੀਆ: ਅਪਰਚਿਊਨਿਟੀਜ਼ ਐਂਡ ਚੈਲੇਂਜਜ਼ ਫਾਰ ਏ ਸਟਰੈਟੇਜਿਕ ਪਾਰਟਨਰਸ਼ਿਪ’ ਬਾਰੇ ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜਨਰਲ ਐੱਚ ਆਰ ਮੈਕਮਾਸਟਰ ਨਾਲ ਗੱਲਬਾਤ ਦੌਰਾਨ ਸ੍ਰੀ ਜੈਸ਼ੰਕਰ ਨੇ ਕਿਹਾ ਕਿ ਭਾਰਤ ਇਸ ਸਮੇਂ ਮਹਾਮਾਰੀ ਕਾਰਨ ਬਹੁਤ ਮਾੜੇ ਦੌਰ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ,‘ਅਸੀਂ ਮੁਫ਼ਤ ਖਾਣਾ ਵੰਡ ਰਹੇ ਹਾਂ, ਪਿਛਲੇ ਸਾਲ ਅਸੀਂ ਕਈ ਮਹੀਨਿਆਂ ਤੱਕ ਮੁਫ਼ਤ ਖਾਣਾ ਵੰਡਿਆ ਤੇ ਇਸ ਵਰ੍ਹੇ ਮੁੜ ਮਹਾਮਾਰੀ ਦੀ ਦੂਜੀ ਲਹਿਰ ਕਾਰਨ ਅਸੀਂ 800 ਮਿਲੀਅਨ
ਲੋਕਾਂ ਨੂੰ ਮੁਫ਼ਤ ਖਾਣਾ ਵੰਡਣਾ ਸ਼ੁਰੂ ਕੀਤਾ ਹੈ। ਅਸੀਂ 400 ਮਿਲੀਅਨ ਲੋਕਾਂ ਦੇ ਬੈਂਕ ਅਕਾਊਂਟਾਂ ਵਿੱਚ ਪੈਸੇ ਪਾ ਰਹੇ ਹਾਂ। ਇੰਜ, ਸਰਕਾਰ ਨੇ ਹੁਣ ਤੱਕ ਇਹ ਕੁਝ ਕੀਤਾ ਹੈ। ਹੁਣ, ਮੇਰਾ ਮੰਨਣਾ ਹੈ ਕਿ ਜਦੋਂ ਤੁਸੀਂ ਅਸਲ ਸਾਸ਼ਨ ਬਾਰੇ ਕੋਈ ਨਿਰਣਾ ਕਰਦੇ ਹੋ ਤਾਂ ਬਣਾਈ ਹੋਈ ਰਾਜਸੀ ਅਕਸ ਤੇ ਅਸਲੀਅਤ ਵਿੱਚ ਸਰਕਾਰ ਦੇ ਰਿਕਾਰਡ ਵਿੱਚ ਅੰਤਰ ਹੁੰਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly