ਮੌਕੇ ਤੇ ਚੌਕਾ

ਸੋਨੂੰ ਮੰਗਲੀ

(ਸਮਾਜ ਵੀਕਲੀ)

ਅਕਸਰ ਸਾਡੇ ਬੁਧੀਜੀਵੀ ਵਿਦਵਾਨ ਨੌਜਵਾਨਾਂ ਨੂੰ ਅਕਸਰ ਨਸ਼ੇੜੀ , ਵਿਹਲੜ , ਫੁਕਰੇ ਗਾਣੇ ਸੁਣਨ ਵਾਲ਼ੇ ਪਤਾ ਨਹੀਂ ਕੀ ਕੀ ਨਾਵਾਂ ਨਾਲ ਸੰਬੋਧਨ ਕਰਦੇ ਸਨ । ਇਹ ਨਿਰੇ ਪੁਰੇ ਇਲਜ਼ਾਮ ਨਹੀਂ ਸਨ । ਕਾਫ਼ੀ ਹੱਦ ਤੱਕ ਇਸ ਵਿੱਚ ਸੱਚਾਈ ਵੀ ਸੀ ।
ਪਰ ਇਸ ਵਿੱਚ ਨੌਜਵਾਨਾਂ ਦਾ ਕਸੂਰ ਘੱਟ ਸੀ । ਕਿਉਂਕਿ ਰਿਵਾਇਤੀ ਪਾਰਟੀਆਂ ਮਗਰ ਲੱਗੇ ਘਰ ਦੇ ਵੱਡੇ ਬਜ਼ੁਰਗਾਂ ਨੂੰ ਜਦੋਂ ਵੀ ਨੌਜਵਾਨਾਂ ਕਿਸੇ ਨਵੇਂ ਬਦਲ ਦੀ ਗੱਲ ਕੀਤੀ ਤਾਂ ਉਹਨਾਂ ਪੱਲੇ ਨਿਰਾਸ਼ਾ ਹੀ ਪਈ ਸੀ ।
ਉਪਰੋਂ ਪੜ੍ਹ ਲਿਖ ਕੇ ਵੀ ਪੱਲੇ ਵਿੱਚ ਪਈ ਬੇਰੋਜਗਾਰੀ , ਕਿਸਾਨੀ ਵਿੱਚ ਪੈਂਦਾ ਹਰ ਸਾਲ ਦਾ ਘਾਟਾ ਨੌਜਵਾਨਾਂ ਨੂੰ ਹੋਰ ਦਿਸ਼ਾ ਵੱਲ ਲੈ ਗਿਆ ਸੀ ।
ਪਰ ਹੁਣ ਜਦੋਂ ਪੰਜਾਬ ਵਿੱਚ ਕਿਸਾਨੀ ਅੰਦੋਲਨ ਸ਼ੁਰੂ ਹੋਇਆ ਤਾਂ ਨੌਜਵਾਨਾਂ ਨੂੰ ਉਹ ਕਰਨ ਲਈ ਮਿਲਿਆ ਜੋ ਉਹ ਕਰਨਾ ਲੋਚਦੇ ਸਨ । ਨੌਜਵਾਨਾਂ ਨੇ ਇਸ ਮੌਕੇ ਉਪਰ ਚੌਕਾ ਮਾਰਦੇ ਹੋਏ ਬੁੱਧੀਜੀਵੀ ,ਵਿਦਵਾਨਾਂ ਦੇ ਸਾਰੇ ਉਲਾਮੇ ਉਤਾਰ ਦਿੱਤੇ ਸਨ ।
ਮੈਨੂੰ ਇਹ ਕਹਿੰਦਿਆਂ ਬੜਾ ਮਾਣ ਮਹਿਸੂਸ ਹੋ ਰਿਹਾ ਹੈ ਕੇ ਜੇ ਅੱਜ ਕਿਸਾਨੀ ਅੰਦੋਲਨ ਇੰਨੀ ਮਜਬੂਤੀ ਨਾਲ ਸਾਰੇ ਦੇਸ਼ ਵਿੱਚ ਜੜਾਂ ਪਸਾਰ ਰਿਹਾ ਹੈ ਤਾਂ ਇਸਦਾ ਸਿਹਰਾ ਨੌਜਵਾਨਾਂ ਦੇ ਸਿਰ ਬੱਝਦਾ ਹੈ ।
ਸੋਨੂੰ ਮੰਗਲ਼ੀ
Previous articleਨਾਨਕ ਹੱਟ ਤੋਂ ਲੈ ਕੇ ਗੁਰਦੁਆਰਾ ਸੰਤ ਘਾਟ ਤੱਕ ਇੰਟਰਲੋਕ ਲਗਾਉਣ ਦੀ ਕਾਰਸੇਵਾ ਮੁਕੰਮਲ
Next articleਰੁਲ਼ਦੂ ਖ਼ੁਸ਼ ਹੈ ਕਿਉਂਕਿ