ਨਵੀਂ ਦਿੱਲੀ (ਸਮਾਜ ਵੀਕਲੀ):ਸੀਨੀਅਰ ਕਾਂਗਰਸ ਆਗੂ ਪੀ.ਚਿਦੰਬਰਮ ਨੇ ਖੇਤੀ ਕਾਨੂੰਨਾਂ ਦੇ ਮੁੱਦੇ ’ਤੇ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਬਾਰੇ ‘ਕਿਸੇ ਨਾਲ ਵੀ ਕੋਈ’ ਸਲਾਹ ਮਸ਼ਵਰਾ ਨਹੀਂ ਕੀਤਾ ਗਿਆ। ਚਿਦੰਬਰਮ ਨੇ ਜ਼ੋਰ ਦੇ ਕੇ ਆਖਿਆ ਕਿ ਸਰਕਾਰ ਨੇ ਜੇ ਇਸ ਸੰਕਟ ’ਚੋਂ ਨਿਕਲਣਾ ਹੈ ਤਾਂ ਉਸ ਕੋਲ ‘ਨਵੇਂ ਸਿਰੇ ਤੋਂ ਸ਼ੁਰੂਆਤ’ ਕਰਨ ਦਾ ਇਕੋ ਇਕ ਰਾਹ ਬਚਿਆ ਹੈ।
ਚਿਦੰਬਰਮ ਨੇ ਸਰਕਾਰ ਤੇ ਕਿਸਾਨਾਂ ਦਰਮਿਆਨ ਲੰਘੇ ਦਿਨ ਹੋਈ 9ਵੇਂ ਗੇੜ ਦੀ ਗੱਲਬਾਤ ਦੇ ਹਵਾਲੇ ਨਾਲ ਕੀਤੇ ਲੜੀਵਾਰ ਟਵੀਟ ’ਚ ਕਿਹਾ ਕਿ ਜਿਵੇਂ ਉਮੀਦ ਸੀ, ਇਕ ਹੋਰ ਗੇੜ ਦੀ ਗੱਲਬਾਤ ਨਾਕਾਮ ਰਹੀ। ਸਾਰੀ ਗ਼ਲਤੀ ਸਰਕਾਰ ਦੀ ਹੈ ਕਿਉਂਕਿ ਉਹ ਵਿਵਾਦਿਤ ਕਾਨੂੰਨਾਂ ਨੂੰ ਰੱਦ ਕਰਨ ਲਈ ਸਹਿਮਤ ਨਹੀਂ ਹੋਵੇਗੀ।