ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਕਿਸਾਨ ਮਜ਼ਦੂਰ ਸੰਘਰਸ਼ ਮੋਰਚਾ ਕਪੂਰਥਲਾ ਵੱਲੋਂ ਕਿਸਾਨ ਜਥੇਬੰਦੀਆਂ ਦੇ ਸੱਦੇ ਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਨ ਕੀ ਬਾਤ ਦੇ ਵਿਰੋਧ ਵਿੱਚ ਥਾਲੀਆਂ ਖੜਕਾ ਕੇ ਰੋਸ ਮਾਰਚ ਕੀਤਾ ਗਿਆ ਜਿਸ ਦੌਰਾਨ ਕਪੂਰਥਲਾ ਸ਼ਹਿਰ ਅਤੇ ਆਲੇ ਦੁਆਲੇ ਦੇ ਪਿੰਡਾਂ ਦੇ ਲੋਕਾਂ ਨੇ ਭਾਰੀ ਸੰਖਿਆ ਵਿਚ ਸ਼ਮੂਲੀਅਤ ਕੀਤੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੈਂਬਰ ਤੇਜਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਲੰਧਰ ਰੋਡ ਰਿਲਾਇੰਸ ਮਾਲ ਤੋਂ ਸ਼ੁਰੂ ਕਰਕੇ ਸ਼ਾਲਾਮਾਰ ਬਾਗ ਜਲੌਖਾਨਾ ਚੌਕ ਸਦਰ ਬਾਜ਼ਾਰ ਹੁੰਦਿਆਂ ਸ਼ਹੀਦ ਭਗਤ ਸਿੰਘ ਚੌਕ ਤੋਂ ਵਾਪਸ ਸ਼ਾਲਾਮਾਰ ਬਾਗ ਵਿਖੇ ਆ ਕੇ ਸਮਾਪਤ ਕੀਤਾ ਗਿਆ
ਸ਼ਾਲਾਮਾਰ ਬਾਗ ਜਲੌਖਾਨਾ ਚੌਕ ਤੇ ਸ਼ਹੀਦ ਭਗਤ ਸਿੰਘ ਚੌਕ ਵਿਖੇ ਤੇਜਪਾਲ ਸਿੰਘ ਸੁਖਦੇਵ ਸਿੰਘ ਕੁਲਵਿੰਦਰ ਸਿੰਘ ਚਾਹਲ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਸਾਨ ਬਿੱਲਾਂ ਬਾਰੇ ਜਾਣਕਾਰੀ ਦਿੱਤੀ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਇਨ੍ਹਾਂ ਬਿੱਲਾਂ ਨੂੰ ਤੁਰੰਤ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਿਆ ਜਾਵੇ ਤਾਂ ਜੋ ਪਿਛਲੇ 31 ਦਿਨਾਂ ਤੋਂ ਦਿੱਲੀ ਦੇ ਬਾਰਡਰਾਂ ਤੇ ਬੈਠੇ ਦੇਸ਼ ਭਰ ਦੇ ਲੋਕ ਆਪਣੇ ਘਰਾਂ ਨੂੰ ਪਰਤ ਸਕਣ ਇਹ ਮੰਗਾਂ ਨਾ ਮੰਨਣ ਦੀ ਸੂਰਤ ਵਿਚ ਸੰਘਰਸ਼ ਹੋਰ ਵਿਸ਼ਾਲ ਹੁੰਦਾ ਜਾਵੇਗਾ।
ਇਸ ਮੌਕੇ ਤੇ ਹਰਪ੍ਰੀਤ ਸਿੰਘ ਨੇ ਆਪਣੇ ਨੌਜਵਾਨ ਸਾਥੀਆਂ ਨਾਲ ਸ਼ਾਮਲ ਹੋਏ ।ਰੇਲ ਕੋਚ ਫੈਕਟਰੀ ਤੋਂ ਸ੍ਰੀ ਅਮਰੀਕ ਸਿੰਘ ਨੇ ਵੀ ਆਪਣੇ ਸਾਥੀਆਂ ਸਮੇਤ ਵੱਡੀ ਗਿਣਤੀ ਵਿੱਚ ਇਸ ਰੋਸ ਮਾਰਚ ਵਿਚ ਸ਼ਿਰਕਤ ਕੀਤੀ। ਇਸ ਮੌਕੇ ਤੇ ਅਮਰਜੋਤੀ, ਧਰਮਪਾਲ ,ਗੁਰਪਾਲ ਸਿੰਘ, ਅਵਤਾਰ ਸਿੰਘ ਥਿੰਦ, ਦਲਜੀਤ ਸਿੰਘ ਸਹੋਤਾ, ਮਨਿੰਦਰ ਸਿੰਘ ,ਗੁਰਮੀਤ ਸਿੰਘ, ਹਰਜੀਤ ਸਿੰਘ ਆਦਿ ਸਰਗਰਮ ਆਗੂ ਹਾਜ਼ਰ ਸਨ।