(ਸਮਾਜ ਵੀਕਲੀ)
ਪਾਟੇ ਕੁੜਤੇ, ਚਿਉਦੇ ਮੁੜਕੇ ਜੱਟਾ ਦੀ ਹਾਲਤ ਆ
ਤੇਰੇ ਲਾਰੇ,ਨੀ ਸਰਕਾਰੇ ਦੁੱਖ ਦੇਣਾ ਤੇਰੀ ਆਦਤ ਆ
ਤੇਰੇ ਕਾਲੇ ਕਾਨੂੰਨਾ ਨੂੰ ਸੁਣ ਕੇ ਦਿਲ ਰਹਿੰਦਾ ਡੋਲਦਾ
ਮੈਨੂੰ ਕੋਈ ਬਚਾਲੋ ਉਏ ਮੈ ਪੰਜਾਬ ਦਾ ਕਿਸਾਨ ਬੋਲਦਾ
ਆਬਾਨੀ ਤੇ ਅਡਬਾਨੀ ਦੇ ਤੂੰ ਕਹੇ ਬੋਲ ਪੁਗਾਉਦਾ ਏ
ਕਿਸਾਨਾ ਲਈ ਨਾ ਸਕੀਮਾਂ ਚੰਗੀਆਂ ਲਿਆਉਣਾ ਏ
ਫੜੀ ਤੂੰ ਹੱਥ ਵਿੱਚ ਤੱਕੜੀ ਰਹੇ ਮੇਰਾ ਮੇਰਾ ਤੋਲਦਾ
ਮੈਨੂੰ ਕੋਈ ਬਚਾਲੋ ਉਏ ਮੈ ਪੰਜਾਬ ਦਾ ਕਿਸਾਨ ਬੋਲਦਾ
ਜੋ ਫਸਲਾਂ ਆਪ ਉਗਾਕੇ ਢਿੱਡ ਸਾਰਿਆ ਦੇ ਭਰਦਾ ਏ
ਅੱਜ ਕਲ ਵਿੱਚ ਸਰਦੀ ਦੇ ਉਹ ਸੜਕਾਂ ਉੱਤੇ ਠਰਦਾਏ
ਜਦ ਕਰੇ ਮੰਗ ਆਪਣੇ ਹੱਕਾਂ ਦੀ ਗੱਲ ਨਾ ਤੂੰ ਗੋਲਦਾ
ਮੈਨੂੰ ਕੋਈ ਬਚਾਲੋ ਉਏ ਮੈ ਪੰਜਾਬ ਦਾ ਕਿਸਾਨ ਬੋਲਦਾ
ਮੋਦੀ ਸਿਆਂ ਜੇ ਤੂੰ ਪੰਜਾਬ ਦਾ ਅੰਨਦਾਤਾ ਖੂੰਜੇ ਲਾ ਦਿੱੱਤਾ
ਤਾ ਸਮਝ ਲਈ ਦੁਨੀਆ ਦਾ ਬਹੁਤ ਕੁੱਝ ਗਵਾ ਦਿੱਤਾ
ਆਖੇ ਅਤਰਗੜੀਆ ਬਣਕੇ ਨੇਤਾ ਤੂੰ ਲੋਕਾ ਨੂੰ ਫਿਰੇ ਰੋਲਦਾ
ਮੈਨੂੰ ਕੋਈ ਬਚਾਲੋ ਉਏ ਮੈ ਪੰਜਾਬ ਦਾ ਕਿਸਾਨ ਬੋਲਦਾ
ਲਿਖਾਰੀ ਮੂਸਾ ਅਤਰਗੜ
ਪਿੰਡ ਤੇ ਡਾਕ, ਅਤਰਗੜ
ਜਿਲਾ, ਬਰਨਾਲਾ
ਮੋ 6280573274